ਪੰਨਾ:ਅੱਗ ਦੇ ਆਸ਼ਿਕ.pdf/39

ਵਿਕੀਸਰੋਤ ਤੋਂ
(ਪੰਨਾ:Agg te ashik.pdf/39 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਾਥੋਂ ਕੋਈ ਪਾਪ ਨਾ ਹੋ ਜਾਏ ਰੇਸ਼ਮਾਂ, ਆਖਦਿਆਂ ਸ਼ਮੀਰ ਨੇ ਉਹਦੀ ਪਾਈ ਕੜਿੰੰਗੜੀ ਨੂੰ ਤੋੜ ਕੇ ਲਾਹ ਦਿੱਤਾ। ਉਹ ਦਰਵਾਜ਼ੇ 'ਚੋਂ ਨਿਕਲ ਆਇਆ ਅਤੇ ਰੇਸ਼ਮਾਂ ਵਿਹੜੇ ਵਿਚ ਪਈ ਮੰਜੀ ਉਤੇ ਢਹਿ ਪਈ। ਉਹਨੂੰ ਆਪਣੇ ਸਰੀਰ ਦੀ ਹਾਲਤ ਅਜੀਬ ਜਿਹੀ ਲੱਗੀ, ਪਲਕਾਂ ਭਾਰੀਆਂ ਹੋ ਗਈਆਂ। ਹੌਕੇ ਭਰਦੀ ਰੇਸ਼ਮਾਂ ਨੂੰ ਨੀਂਦ ਨੇ ਆਣ ਘੇਰਿਆ ਅਤੇ ਉਹਦੇ ਦੁੱਖਾਂ ਸਮੇਤ ਉਹਨੂੰ ਆਪਣੀ ਬੁੱਕਲ ਵਿਚ ਲੁਕਾ ਲਿਆ।

੩੮