ਪੰਨਾ:Agg te ashik.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬਾਬੇ ਵਰਿਆਮੇ ਦੀ ਹੁਕਮ ਦੀ ਤਰੀਕ ਸੀ । ਲਗ ਪਗ ਸਾਰੇ ਲੋਕ ਤਰੀਕੇ ਗਏ ਹੋਏ ਸਨ । ਛਾਹ ਵੇਲੇ, ਪੁਲਿਸ ਦੀ ਇਕ ਧਾੜ ਮਿਹਰੂ ਦੇ ਘਰ ਅਗੇ ਆਣ ਰੁਕੀ । ਚੌਧਰੀ ਅਤੇ ਰਣ ਸਿੰਘ ਦੀਆਂ ਘੋੜੀਆਂ ਪੁਲਿਸ ਕਪਤਾਨ ਦੀ ਬਰਬਰ ਖਲੋਤੀਆਂ ਹੋਈਆਂ ਸਨ । ਗੰਗਾ ਸਾਂਈ ਰਣ ਸਿੰਘ ਦੇ ਮਗਰ ਬੈਠਾ ਹੋਇਆ ਸੀ । ਮਿਹਰਦੀਨਾ ਬਾਰ ਖੋਹਲ-ਕਪਤਾਨ ਸਾਹਬ ਆਏ ਆ ਇਹ ਝੰਡੂ ਚੌਕੀਦਾਰ ਦੀ ਅਵਾਜ਼ ਸੀ । ਮਿਹਰੂ ਦਾ ਮੱਥਾ ਠਣਕਿਆ ਅਤੇ ਉਹ ਢਾਕਾਂ ਉਤੇ ਹੱਥ ਰੱਖੀ ਕੱਬੇ ਲੱਕ ਦਰਵਾਜ਼ੇ ਵੱਲ ਵਧਿਆ । ਚੈਨਾ ਅਤੇ ਰੇਸ਼ਮਾਂ ਦੀ ਸਾਹ ਟੰਗਿਆ ਗਿਆ ਅਤੇ ਉਹ ਰਸੋਈ ਦੀ ਥਮੀ ਓਹਲੇ ਕੰਬਣ ਲੱਗ ਪਈਆਂ । ਸ....ਲਾਮ ਬਰਕਾਰ !' ਦੋਵੇਂ ਸ਼ਬਦ ਜਿਵੇਂ ਅੜ ਕੇ ਉਹਦੇ ਸੰਘੀ ਨਿਕਲੇ ਹੋਣ । “ਤੂੰ ਮਿਹਰਦੀਨ ਏ ? ਪੁਲਿਸ ਅਫ਼ਸਰ ਨੇ ਪੁਛਿਆ । ੩੯