ਪੰਨਾ:ਅੱਗ ਦੇ ਆਸ਼ਿਕ.pdf/41

ਵਿਕੀਸਰੋਤ ਤੋਂ
(ਪੰਨਾ:Agg te ashik.pdf/41 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਜਾਂ ਨਾਂਹ ਕਰਨ ਤੋਂ ਪਹਿਲਾਂ ਉਹਨੇ ਗੁਲਾਮ ਦੀ ਖਲੋਤੀ ਚੰਡਾਲ ਚੌਕੜੀ ਵੇਖੀ। ਉਹ ਇਕ ਜੇਤੂ ਵਰਗੇ ਫ਼ਖਰ ਖੜੇ ਸਨ।

'ਜੀ ਜਨਾਬ।' ਹੱਥ ਜੋੜ, ਸਿਰ ਨਿਵਾਉਂਦਿਆਂ ਉਹਨੇ ਉਤਰ ਦਿਤਾ।

'ਸੂਰਾ, ਧੌਲੇ-ਝਾਟੇ ਪਈਆਂ ਧੀਆਂ ਵੇਚਣੀਆਂ ਛੱਡ ਦੇ।' ਪੁਲਿਸ ਅਫ਼ਸਰ ਕੜਕਿਆ।

'ਸਰਕਾਰ, ਮੈਂ ਸਮਝਿਆ ਨਹੀਂ। ਮਿਹਰੂ ਨੇ ਆਜਜ਼ੀ ਨਾਲ ਆਖਿਆ।

‘ਲਿਆ ਸਰਕਾਰ ਦਿਆ...ਰੇਸ਼ਮਾ ਕਿਤੇ ਆ?'

'ਘਰੇ ਆਂ ਸਰਕਾਰ...ਕੀ ਖੁਨਾਮੀ ਹੋਈ ਆ ਜਨਾਬ?' ਕਹਿੰਦੇ ਮਿਹਰੂ ਦਾ ਸਾਰਾ ਧੜ ਕੰਬਣ ਲੱਗਾ।

'ਲੁਚਿਆ, ਚਾਰ ਵਲੈਤ ਦਿਆ! ਟੰਗਦਾਂ ਤੈਨੂੰ ਪੁੱਠਿਆਂ ਤੇ ਦਸਵਾਂ ਤੈਨੂੰ ਖੁਨਾਮੀ ' ਪੁਲਿਸ ਅਫ਼ਸਰ ਨੇ ਕਹਿੰਦਿਆਂ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਅਤੇ ਉਹ ਰਵਾਂ ਰਵਾਂ ਅੰਦਰ ਜਾ ਵੜੇ।

ਥੰਮੀਂ ਲਾਗੇ ਬੈਠੀ ਜੈਨਾਂ ਨੂੰ ਇਕ ਸਿਪਾਹੀ ਨੇ ਦੋ ਰੂਲ ਧਰ ਦਿਤੇ ਅਤੇ ਦੂਜਿਆਂ ਨੇ ਰੇਸ਼ਮਾਂ ਦੀਆਂ ਮੀਢੀਆਂ ਵਿਚ ਹੱਥ ਅੜਾ ਉਹਨੂੰ ਉਪਰ ਚੁਕ ਲਿਆ।

ਅੰਮਾਂ! ਅੱਬਾ!! ਮੈਨੂੰ ਬਚਾ ਲਓ ਅੰਮਾ! ਰੇਸ਼ਮਾਂ ਦੀ ਡਾਡ ਇੰਜ ਨਿਕਲੀ ਜਿਵੇਂ ਕਸਾਈ ਦੀ ਤਲਵਾਰ ਵੇਖ ਕੇ ਬਕਰਾ ਕਰਦਾ।

ਜੈਨਾ ਨੇ ਇਕ ਅੱਧ ਵਾਰ ਉਠ ਕੇ ਸਿਪਾਹੀਆਂ ਨੂੰ ਰੋਕਣਾ ਚਾਹਿਆ, ਪਰ ਉਹਨਾਂ ਦੇ ਗਧੇ ਖਾ ਕੇ ਪਿਛੇ ਡਿੱਗ ਪਈ । ਢਿੱਡ ਨੂੰ ਦੁਹੱਥੜਾਂ ਮਾਰਦੀ, ਝਾਟਾ ਖੁੱਹਦੀ ਜੈਨਾ ਵਰਲਾਪ ਕਰਦੀ ਬਾਹਰ ਵੱਲ ਦੌੜੀ।

'ਉਹ ਕੋਈ ਖੁਦਾ ਦਾ ਖੌਫ਼ ਖਾਓ-ਜਾਨੂੰ ਇਸ ਮਤੇ ਨਾ ਮਾਰੋ ...... ਬਹੁੜ ਓ ਕੋਈ ਬਹੁੜੋ ....।' ਮਿਹਰੂ ਭੁੱਬਾਂ ਭੁੱਬੀ ਰੋ ਉਠਿਆ।

ਅੜਿੱਗ ਨਾ ਬਤ ਵਾਂਗ...', ਲਾਗ ਇਕ ਸਿਪਾਹੀ ਨੇ ਕਿਹਾ।੪੦