ਪੰਨਾ:Agg te ashik.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨੂੰ ਪੁਲਿਸ ਅਫ਼ਸਰ ਨੇ ਝਾੜ ਦਿੱਤਾ । ਪਰ ਜਨਾਬ......। ਤੇਰੀ ਸਫ਼ਾਈ ਦੀ ਲੋੜ ਨਹੀਂ। ਕਿਸ਼ਨ ਸਿੰਘ ਨੂੰ ਘਰਦਿਆਂ ਪੁਲਿਸ ਅਫ਼ਸਰ ਨੇ ਮੁੜ ਰੋਕ ਦਿੱਤਾ । ਪਾਲੀ ਤਾਂ ਮਿਹਰੂ ਨੇ', ਫੌਜੀ ਸਿਰ ਅੜਾਉਣੋਂ ਨਾ ਟਲਿਆ ॥ ਭਾਵੇਂ ਤੂੰ ਸਾਰੇ ਪਿੰਡ ਦੀਆਂ ਪਾਲ ਲਏ । ਰਣ ਸਿੰਘ ਨੇ ਕਿਸ਼ਨ ਸਿੰਘ ਨੂੰ ਘੂਰਿਆ । ਫੌਜੀਆ ਤੁਹਾਡਾ ਦਿਮਾਗ ਘਟ ਹੁੰਦਾ...... ਕੁੜੀ ਕਿਸੇ ਦੀ, ਮਸਲਾ ਕਿਸੇ ਦਾ, ਤੂੰ ਵਿਚ ਕਿਉਂ ਲੱਤ ਅੜਾਉਣੇ । ਹੁਣ ਗੁਲਾਮ ਵੀ ਕਿਸ਼ਨ ਸਿੰਘ 'ਤੇ ਵਰੁ ਪਿਆ । 'ਬੋਲ ਮਿਹਰਦੀਨਾ, ਕਾਨੂੰਨ ਕਿਸੇ ਦੀ ਕੁੜੀ, ਕਿਸੇ ਹੋਰ ਨੂੰ ਦੇਣ ਦਾ ਮਜਾਜ ਹੈ ?' ਪੁਲਿਸ ਅਫ਼ਸਰ ਮਿਹਰੂ ਨੂੰ ਠੱਡ ਮਾਰ ਆਪਣੇ ਪੈਰਾਂ ਤੋਂ ਪਰਾਂ ਕਰਦਿਆਂ ਪੁਛਿਆ ! ਸਿਪਾਹੀ ਪੁਲਿਸ ਅਫ਼ਸਰ ਦਾ ਇਸ਼ਾਰਾ ਵੇਖ, ਰੱਦੀ ਰੇਸ਼ਮਾਂ ਨੂੰ ਧੂਹਣ ਲਗੇ । ਜਿੰਨਾ ਕੁੜੀ ਨਾਲ ਚੰਬੜੀ, ਪਰ ਗਲਥੇ ਖਾ ਕੇ ਗਲੀ ਵਿਚ ਡਿੱਗ ਪਈ । ਪੁਲਿਸ ਚਲੀ ਗਈ । ਰੇਸ਼ਮਾਂ ਚਲੀ ਗਈ। ਰੋਦੇ ਮਿਹਰੂ ਅਤੇ ਜੈਨਾ ਨੇ ਗਲੀਆਂ ਦੇ ਕੱਖ ਵੀ ਰਵਾ ਦਿੱਤੇ । ਜਾਹਰੇਪੀਰ ਪਹੁੰਚ, ਮੌਲਵੀ ਨੂੰ ਸਦਿਆ ਗਿਆ ਅਤੇ ਚੌਧਰੀ ਨਾਲ ਰੇਸ਼ਮਾਂ ਦਾ ਨਿਕਾਹ ਪੜ੍ਹ ਦਿੱਤਾ ਅਤੇ ਉਹ ਪੁਲਿਸ ਦੀ ਆੜ ਵਿਚ ਚੌਧਰੀ ਦੀ ਹਵੇਲੀ ਪਹੁੰਚਾ ਦਿੱਤੀ । ਉਸ ਸ਼ਾਮ ਕੁਝ ਹਿਰਾਸੇ ਚਿਹਰੇ ਪਿੰਡ ਵੱਲ ਆ ਰਹੇ ਸਨ । ਡੁਬਦਾ ਸੂਰਜ ਉਹਨਾਂ ਨੂੰ ਲਹੂ ਦੇ ਸਾਗਰ ਵਿਚ ਨਹਾਤਾ ਲੱਗਦਾ ਸੀ । ਬਾਬੇ ਵਰਿਆਮੇਂ ਨੂੰ ੪੨