ਪੰਨਾ:Agg te ashik.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦਾ ਉਹਨੂੰ ਡਰ ਸੀ । ਲੋਕ ਸੌਂ ਚੁਕੇ ਸਨ । ਬਿੱਕਰ, ਰਣ ਸਿੰਘ ਅਤੇ ਚੌਧਰੀ ਅਜੇ ਵੀ ਦੋਰ ਚਲਾ ਰਹੇ ਸਨ । ਅਚਾਨਕ ਇਕ ਫਾਇਰ ਹੋਇਆ ਅਤੇ ਭਿਆਨਕ ਅਵਾਜ਼ ਸੁੰਨਸਾਨ ਰਾਤ ਨੂੰ ਚੀਰ ਗਈ । ਬਿੱਕਰ ਅਤੇ ਰਣ ਸਿੰਘ ਬਾਹਰ ਨੂੰ ਦੋੜੇ । ਹਵੇਲੀ ਦੇ ਦਰਵਾਜਿਓ ਬਾਹਰ ਆ ਬਿੱਕਰ ਨੇ ਹਵਾ ਵਿਚ ਫਾਇਰ ਕੀਤਾ । ਕੁਝ ਚਿਰ ਬਾਅਦ ਇਕ ਹੋਰ ਤੇ ਫਿਰ ਇਕ ਹੋਰ । ਪਿੰਡ ਦੇ ਸਾਰੇ ਲੋਕ ਟ੍ਰਿਕ ਗਏ । ਜਦ ਉਹ ਦੋਵੇਂ ਵਾਪਸ ਮੁੜੇ ਤਾਂ ਗੁਲਾਮ ਤੜਫ ਕੇ ਪਲੰਘ ਉਤੇ ਠੰਡਾ ਹੋ ਗਿਆ ਸੀ ਉਹਦਾ ਹੱਕਾ ਉਹਦੀਆਂ ਹੀ ਲੱਤਾਂ ਵਿਚ ਉਲਝਿਆ ਹੋਇਆ ਸੀ । ਪੁਲਿਸ ਕਈ ਦਿਨ ਤਕ ਬੇਦੋਸ਼ੇ ਲੋਕਾਂ ਨੂੰ ਕੁੱਟਦੀ ਰਹੀ, ਕਈ ਦਿਨਾਂ ਤਕ ਦਹਿਸ਼ਤ ਫੈਲੀ ਰਹੀ; ਕਈ ਦਿਨ ਤਕ ਗੁਲਾਮ ਦੀਆਂ ਵਿਧਵਾ ਬੇਗਮ ਰੋਂਦੀਆਂ ਰਹੀਆਂ, ਪਰ ਪੁਲਿਸ ਨੂੰ ਕਾਤਲ ਨਾ ਹਥਿਆਏ ਅਤੇ ਇਸਦਾ ਸਾਰਾ ਦੋਸ਼ ਬਾਗੀਆਂ ਦੇ ਮੱਥੇ ਮੜ ਦਿੱਤਾ ਗਿਆ । ਸਮਾਂ ਪਾ ਕੇ ਲੋਕ ਆਪਣੇ ਕੰਮੀਂ-ਧੰਦੀ ਇੰਝ ਰੁੱਝ ਗਏ ਜਿਵੇਂ ਕੁਝ ਵਾਪਰਿਆ ਈ ਨਾ ਹੋਵੇ । ਰੇਸ਼ਮਾਂ ਨੇ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ ਅਤੇ ਉਸ ਤਕਦੀਰ ਅਗੇ ਗੋਡੇ ਟੇਕ ਦਿਤੇ ਸਨ । ਗੁਲਾਮ ਦੀ ਮੌਤ ਤੋਂ ਬੜੇ ਦਿਨ ਬਾਅਦ ਉਹਦਾ ਚਿੱਤ ਢਿੱਲਾ ਹੋ ਗਿਆ । ਵੱਡੀਆਂ ਦੋਵਾਂ ਬੇਗਮਾਂ ਨੂੰ ਕੁਝ ਸ਼ੱਕ ਹੋਇਆ । ਉਹ ਰੇਸ਼ਮਾਂ ਨੂੰ ਸੁਣਾ ਕੇ ਕਹਿਣ ਲੱਗੀਆਂ-ਆਹ ਹੁੰਦੇ ਨੀ ਬਦ-ਚਲਣਾ ਦੇ ਕਾਰ, ਖਾਨਦਾਨ ਨੂੰ ਲੀਕ ਲਾ ਦਿੱਤੀ ਸੂ......ਖਵਰੇ ਕੀਹਦਾ ਖੂਨ ਸੰਭਾਲੀ ਬੈਠੀ !' ਰੇਸ਼ਮਾਂ ਨੇ ਸਭ ਕੁਝ ਸੁਣ ਲਿਆ । ਉਹ ਅੰਦਰ ਵੜ ਕੇ ਭੁਈਂ ਭੁਈਂ ਰੋਈ । ਪਰ ਉਹਨੂੰ ਦਿਲਾਸਾ ਦੇਣ ਵਾਲਾ ਕੋਣ ਸੀ ? ਹੋਲੀ ਹੋਲੀ ਰੇਸ਼ਮਾ ਦੇ ਗਰਭਵਤੀ ਹੋਣ ਦੀ ਗੱਲ ਰਣ ਸਿੰਘ ਦੇ ਕੰਨੀਂ ਵੀ ਪਹੁੰਚ ਗਈ । ਰਣ ਸਿੰਘ ਦੇ ਪੱਟੀ ਪੜਾਉਣ ’ਤੇ ਵੱਡੀਆਂ ਬੇਗਮਾਂ ਨੇ ਆਪਣੇ ਭਰਾ ਮੁਰਾਦ ਨੂੰ ਸਦ ਲਿਆ। ਮੰਜੀ ਉਤੇ ਬਹਿੰਦਿਆਂ ਉਸ ४५