ਪੰਨਾ:Agg te ashik.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

'ਉਹ ਕੀ ? 'ਅੱਬਾ ਨਾਲ ਕੀਤੀਆਂ ਤੇਰੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਸਨ......ਮੈਂ ਵਾਸਤਾ ਪਾਉਨੀ ਆਂ ਮੈਨੂੰ ਹੁਣ ਫਿਰ ਕਿਸੇ ਮੁਸੀਬਤ ਵਿਚ ਨਾ ਝਕ......ਮੈਂ ਸਾਰੀ ਉਮਰ ਤੇਰੇ ਪਿਆਰ ਸਹਾਰੇ ਕਟ ਲਾਂ ਗੀ......ਸਿਰਫ਼ ਤੇਰਾ ਪਿਆਰ, ਤੇਰਾ ਆਸਰਾ ਈ ਰਬ ਨਿਆਂਈਂ ਆਂ ਮੇਰਾ ਵਾਸਤਾ ਈ...', ਅਤੇ ਅਗੇ ਉਹ ਵਾਕ ਨੂੰ ਪੂਰਾ ਨਾ ਕਰ ਸਕੀ । “ਤੂੰ ਮੇਰੇ ਪਿਆਰ 'ਤੇ ਭਰੋਸਾ ਰਖ ਸਕਨੀ ਏਂ, ਇਹ ਮੈਨੂੰ ਵਿਸ਼ਵਾਸ਼ ਏ......ਪਰ ਸਾਡੇ ਲੋਕ ਕਿਸੇ ਨੂੰ ਸਹੀਂ ਅੰਦਰੀਂ ਵੜ ਕੇ ਵੀ ਨਹੀਂ ਜੀਣ ਦਿੰਦੇ । “ਨਹੀਂ, ਮੈਂ ਅਜਿਹਾ ਨਹੀਂ ਕਰਾਂਗੀ...ਮੈਨੂੰ ਮਾਫ ਕਰ ਦੇ, ਮੈਂ ਏਦਾਂ ਨਹੀਂ ਕਰ ਸਕਦੀ।' ਰੇਸ਼ਮਾਂ ਸੁਬਕੜੇ ਮਾਰ ਰਹੀ ਸੀ । “ਰੱਬ ਅਗੇ ਕਿਸੇ ਦਾ ਜ਼ੋਰ ਨਹੀਂ, ਆਖ ਸ਼ਮੀਰ ਨੇ ਉਹਦੇ ਸਿਰ ਨੂੰ ਛਾਤੀ ਨਾਲ ਘੁਟ ਲਿਆ, ਰੇਸ਼ਮਾਂ ਮਾਨੋ ਸਾਰੀ ਦੀ ਸਾਰੀ ਉਹਦੇ ਉਤੇ ਢੇਰੀ ਹੋ ਗਈ । ਲੰਮੇ ਪਏ ਸ਼ਮੀਰ ਦੀ ਹਿੱਕ ਉਤੇ ਰੇਸ਼ਮਾਂ ਦੀਆਂ ਅੱਖਾਂ ਦਾ ਗਰਮ ਪਾਣੀ ਵਹਿੰਦਾ ਜਾਂਦਾ ਸੀ । 'ਮੈਂ ਕੁਝ ਹੋਰ ਵੀ ਕਹਿਣਾ । ‘ਤਾਂ ਫਿਰ ਕਹਿ ਕਿਉਂ ਨਹੀਂ ਦੇਂਦੀ, ਸ਼ਮੀਰ ਨੇ ਉਹਦਾ ਮੂੰਹ ਚੰਮ ਲਿਆ । ‘ਜ਼ਾਲਮ ਚੌਧਰੀ ਦਾ ਖੂਨ ਮੇਰੇ ਜਿਸਮ ਵਿਚ ਪਲ ਰਿਹਾ ।' ਰੇਸ਼ਮਾਂ ਨੇ ਦਿਲ ਦਾ ਭਾਰ ਲਾਹ ਦਿਤਾ । ਸੁਣ ਕੇ ਸ਼ਮੀਰ ਦੀਆਂ ਬਾਹਵਾਂ ਢਿੱਲੀਆਂ ਹੋ ਗਈਆਂ । ਰੇਸ਼ਮਾਂ ਸਿੱਧੀ ਹੋ ਕੇ ਬੈਠ ਗਈ। “ਇਹੀ ਦਸਣ ਆਈ ਸਾਂ...ਮੈਂ ਜਾਨੀ ਆਂ ? “ਪਰ ਤੂੰ ਹੁਣ ਜਾਏਗੀ ਕਿੱਦਾਂ ?' ੪੮