ਪੰਨਾ:ਅੱਗ ਦੇ ਆਸ਼ਿਕ.pdf/53

ਵਿਕੀਸਰੋਤ ਤੋਂ
(ਪੰਨਾ:Agg te ashik.pdf/53 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯.

'ਪੁੱਤਰਾ, ਢਾਹ ਲੱਗੀ ਪਈ ਆ ਮੇਰੇ ਜਿਸਮ ਨੂੰ...... ਮੈਂ ਕਿੰਨਾ ਕੁ ਚਿਰ ਤੇਰੀ ਬੁੱਤੀ-ਨੱਤੀ ਕਰੂੰਗੀ! ਜੀਂਦੇ ਜੀ ·ਨੌਹ ਦਾ ਮੂੰਹ ਵੇਖ ਲਵਾਂ ਤਾਂ ਸ਼ੈਤ ਪ੍ਰਾਣ ਸੌਖੇ ਹੋਣ......, ਭਾਗਾਂ ਵਿਹੜੇ ਵਿਚ ਹੁੰਦੀ ਫਿਰਦੀ ਨਿੱਕਾ ਮੋਟਾ ਕੰਮ ਕਰ ਰਹੀ ਸੀ! ਸ਼ਮੀਰ ਉਹਦੀ ਇਸ ਨਿੱਤ ਦੀ ਮੁਹਾਰਨੀ ਤੋਂ ਤੰਗ ਆ ਗਿਆ ਸੀ ਅਤੇ ਉਹਨੇ ਵੀ ਉਹਦੀਆਂ ਇਹਨਾਂ ਗੱਲਾਂ ਵੱਲ ਕੋਈ ਧਿਆਨ ਦੇਣਾ ਛੱਡ ਛੱਡਿਆ ਸੀ।

ਬਾਰ੍ਹੀਂ ਸਾਲੋਂ ਤਾਂ ਰੂੜੀ ਦੇ ਵੀ ਭਾਗ ਜਾਗ ਪੈਂਦੇ ਅਤੇ ਉਹ ਦਿਨ ਭਾਗੋ ਲਈ ਵੀ ਭਾਗਾਂ ਭਰਿਆ ਸੀ, ਜਿਸ ਦਿਨ ਫੌਜੀ ਕਿਸ਼ਨ ਸਿੰਘ ਸਾਕੇ ਲਿਆਉਣਾ ਮੰਨ ਗਿਆ ਸੀ। ਉਹਨੂੰ ਲੱਗਾ ਜਿਵੇਂ ਦੁੱਖਾਂ ਦੀ ਸਾੜੀ ਧਰਤੀ ਉਤੇ ਕਈ ਸਾਲਾਂ ਬਾਅਦ ਰਹਿਮਤ ਦੀਆਂ ਕਣੀਆਂ ਡਿੱਗੀਆਂ ਹੋਣ! ਅਤੇ ਜਦ ਸ਼ਮੀਰੇ ਦੇ ਮੂੰਹ ਨੂੰ ਛੁਹਾਰਾ ਲੱਗਾ ਤਾਂ ਜਿਹੜੇ ਲੋਕ ਭਾਗਾਂ ਨੂੰ ਟਿਚਕਰਾਂ ਕਰ ਕਰ ਹੱਸਦੇ ਹੁੰਦੇ ਸਨ, ਉਹ ਮੂੰਹ ਵਧਾਈਆਂ ਦੇਣ ਲਈ ਉਹਦੇ ਘਰ ਆਏ। ਲੋਕ ਕਹਿੰਦੇ ਸਨ -'ਕਿਸ਼ਨੇ ਨੇ ਮਰਦਾਂ ਵਾਲੀ ਕਰ ਵਿਖਾਈ ਭਈ।੫੦