ਪੰਨਾ:ਅੱਗ ਦੇ ਆਸ਼ਿਕ.pdf/54

ਵਿਕੀਸਰੋਤ ਤੋਂ
(ਪੰਨਾ:Agg te ashik.pdf/54 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਿਸ਼ਨ ਸਿੰਘ ਸ਼ਮੀਰ ਸਿਰ ਇਹ ਅਹਿਸਾਨ ਚਾਹੜ ਕੇ ਪੱਬ ਜ਼ਮੀਨ ਤੇ ਨਹੀਂ ਸੀ ਟਿਕਾਉਂਦਾ ? ਏਸੇ ਸਾਲ ਸਿਆਲ ਦੇ ਅੱਧ ਵਿਚਾਲੇ ਭਾਗੋ ਮੰਜੀ 'ਤੇ ਪੈ ਗਈ । ਸ਼ਮੀਰ ਸਿੰਘ ਨੇ ਪਹਿਲਾਂ ਇਕ ਬਲਦ ਅਤੇ ਫਿਰ ਦੂਜਾ ਵੇਚ ਕੇ ਉਹਦੇ ਦੁਆ-ਦਾਰੂ ’ਤੇ ਲਾ ਦਿੱਤੇ । ਪਰ ਘਟੀ ਅਗੇ ਕੀਹਦਾ ਜ਼ੋਰ ਚਲਦਾ ? ਭਾਗਾਂ ਨੂੰਹ ਦਾ ਮੂੰਹ ਵੇਖਣ ਨੂੰ ਤਰਸਦੀ ਦਮ ਤੋੜ ਗਈ । ( ਸ਼ਮੀਰ, ਜਿਹੜਾ ਅਜੇ ਤੱਕ ਡੋਲਿਆ ਨਹੀਂ ਸੀ, ਉਹਨੂੰ ਲੱਗਾ ਜਿਵੇਂ ਮਨੁੱਖ ਨਹੀਂ, ਸਗੋਂ ਰੱਬ ਆਪ ਅਸਮਾਨੋਂ ਉਤਰ ਉਸ ਕੋਲੋਂ ਬਦਲੇ ਲੈ ਰਿਹਾ । ਉਹਨੂੰ ਲਗਿਆ ਜਿਵੇਂ ਉਹ ਖ਼ਲਾ ਵਿਚ ਉਡ ਰਿਹਾ ਹੋਵੇ ਅਤੇ ਉਹਦੇ ਹੱਥਾਂ ਪੈਰਾਂ ਨੂੰ ਅਟਕਣ ਲਈ ਕੋਈ ਆਸਰਾ ਨਾ ਮਿਲ ਰਿਹਾ ਹੋਵੇ । ਕਿਸ਼ਨ ਸਿੰਘ ਨੇ ਰਿਸ਼ਤਾ ਕੀ ਕਰਾਇਆ ਸੀ, ਮਾਨੋ ਸ਼ਮੀਰ ਨੂੰ ਖਰੀਦ ਲਿਆ ਹੋਵੇ । ਕਈ ਵਾਰ ਤਾਂ ਉਹ ਸ਼ਮੀਰ ਨੂੰ ਅਜਿਹੀਆਂ ਵਗਾਰਾਂ ਪਾ ਦਿੰਦਾ, ਜੋ ਉਹਦੇ ਲਈ ਪੂਰੀਆਂ ਕਰਨੀਆਂ ਮੁਸ਼ਕਲ ਹੁੰਦੀਆਂ । ਪਰ ਫਿਰ ਵੀ, ਉਹ ਕਿਸ਼ਨ ਸਿੰਘ ਦੀ ਹਰ ਗੱਲ ਨੂੰ ਸੱਤ ਕਹਿ ਪ੍ਰਵਾਨ ਕਰਦਾ ਅਤੇ ਉਸ ਉਤੇ ਫੁੱਲ ਚੜ੍ਹਾਉਂਦਾ । ਆਪੇ ਹੱਥ ਸਾੜ ਕੇ ਵਾਹੀ ਕਰਨੀ, ਸ਼ਮੀਰੇ ਨੂੰ ਮੁਸ਼ਕਲ ਲੱਗੀ ਅਤੇ ਕਿਸ਼ਨ ਸਿੰਘ ਦੀ ਸਲਾਹ ਲਗ ਉਸ ਜ਼ਮੀਨ ਹਿੱਸੇ 'ਤੇ ਦੇ ਕੇ ਆਪ ਭਰਤੀ ਹੋਣ ਦਾ ਫੈਸਲਾ ਕਰ ਲਿਆ । ਪਰ ਉਹਦੀ ਕਿਸਮਤ ਦਾ ਚੱਕਰ ਅਜੇ ਮੁੱਕਿਆ ਨਹੀਂ ਸੀ । ਭਰਤੀ ਵਾਲੇ ਅਫ਼ਸਰ ਨੂੰ ਜਿਵੇਂ ਬੋਅ ਆ ਗਈ ਸੀ । ਉਸ ਨਾਵਾਂ, ਪਤਾ ਪੁੱਛਦਿਆਂ ਹੀ ਆਖਿਆ-ਟੂਮ ਨੂੜਪੁੜ ਕਾ ਰਹਿਣੇ ਵਾਲਾ ਬਾਗੀ ਕਾ ਲੜਕਾ ਹੈ ?...... ਤੁਮ ਹਮਾਰੇ ਖ਼ਲਾਫ਼ ਲਰਤਾ... ਹਮ ਤੁਮ ਲਾ ਕੇ ਗੋਲੀ ਮਾਰਤਾ, ਭਰਤੀ ਨਹੀਂ ਕਰਤਾ ।' ਕਿਸ਼ਨ ਸਿੰਘ ਦਾ ਚਲਾਇਆ ਚੱਕਰ ਸਿਰੇ ਨਾ ਚੜਿਆ ਅਤੇ ਉਹਦੀ ਪੈਲੀ ਹਿਸੇ ਉਤੇ ਲੈ ਲੈਣ ਦੀ ਉਹਦੀ ਰੀਝ, ਰੀਝ ਹੀ પ૧