ਪੰਨਾ:ਅੱਗ ਦੇ ਆਸ਼ਿਕ.pdf/55

ਵਿਕੀਸਰੋਤ ਤੋਂ
(ਪੰਨਾ:Agg te ashik.pdf/55 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣੀ ਰਹੀ।

ਆਪਣੇ ਬੰਜਰ ਹੁੰਦੇ ਖੇਤਾਂ ਨੂੰ ਵੇਖ ਸ਼ਮੀਰ ਦੇ ਕਲੇਜੇ ਇਕ ਹੌਲ ਉਠਿਆ ਅਤੇ ਉਸ ਦੇ ਵਿਘੇ ਗਹਿਣੇ ਧਰ ਬਲਦ ਬਣਾਉਣ ਦੀ ਸੋਚ ਲਈ। ਪਰ ਰਣ ਸਿੰਘ ਤੋਂ ਡਰਦਾ ਕੋਈ ਵੀ ਉਹਦੀ ਪੈਲੀ ਗਹਿਣੇ ਨਹੀਂ ਸੀ ਲੈਂਦਾ। ਹਾੜੇ ਮਿੰਨਤਾਂ ਕਰਕੇ ਉਸ ਆਪਣੇ ਗੁਆਂਢੀ ਭਗਤ ਸਿੰਘ ਨੂੰ ਝਾੜ ਬੇਰੀ ਵਾਲੀ ਪੈਲੀ ਗਹਿਣੇ ਧਰ ਦਿਤੀ।

ਹੇਠੀ-ਜੇਠੀ ਕਰਕੇ ਉਹਨੇ ਫਿਰ ਜੋਗ ਬਣਾ ਲਈ ਅਤੇ ਢਿੱਡ ਨੂੰ ਝੁਲਕਾ ਦੇਣ ਖਾਤਰ, ਉਹ ਫਿਰ ਆਪਣੇ ਖੇਤਾਂ ਵਿਚ ਪਰਚ ਗਿਆ।

ਲੋਕਾਂ ਦੇ ਆਖਣ ਵੇਖਣ 'ਤੇ ਰੋਟੀ-ਟੁੱਕ ਦੀ ਦਿੱਕਤ ਦਾ ਬਹਾਨਾ ਲਾ ਉਹਨੇ ਕਿਸ਼ਨ ਸਿੰਘ ਕੋਲ ਵਿਆਹ ਲੈ ਦੇਣ ਦਾ ਤਰਲਾ ਮਾਰਿਆ।

'ਵਿਆਹ ਦੀ ਕਿਹੜੀ ਗੱਲ ਆ...... ਤੂੰ ਡਬ ਢਿੱਲੀ ਕਰ, ਵਿਆਹ ਤਾਂ ਆਉਂਦੀ ਹਾੜੀਓ ਈ ਲੈ ਦੇਨਾਂ....... ਕਿਸ਼ਨ ਸਿੰਘ ਨੇ ਮੁੱਛਾਂ ਵਿਚ ਮੀਸਣਾ ਜਿਹਾ ਹੱਸਦਿਆਂ ਕਿਹਾ।

'ਕਿੰਨੇ ਕੁ ਨਾਲ ਸਰ ਜਾਉ? ਸੋਚੀ ਪਏ ਸ਼ਮੀਰੇ ਪੁਛਿਆ।

'ਬਸ ਇਹੀ ਦੋ ਤਿੰਨ ਸੌ......ਕੁੜੀ ਦੇ ਮਾਪੇ ਕੰਜਰ ਹੈਣ ਏਂ ਅਮਲੀ ਛੈਮਲੀ।' ਕਿਸ਼ਨ ਸਿੰਘ ਨੇ ਪੋਲੇ ਜਿਹੇ ਮੁੰਹ ਨਾਲ ਕਹਿ ਦਿੱਤਾ।

"ਅੱਛਾ, ਹੁਣ ਫਸੀ ਨੂੰ ਫਟਕਣ ਕੀ! ਜੋ ਹੋਊ ਸੋ ਵੇਖੀ ਜਾਊ ...... ਉਖਲੀ 'ਚ ਸਿਰ ਦਿਤਾ ਤਾਂ ਮੋਹਲਿਆਂ ਦਾ ਕੀ ਡਰ!!' ਸੋਚਦਾ ਸ਼ਮੀਰਾਂ ਚੁੱਪ ਹੋ ਗਿਆ। ਸ਼ਮੀਰੇ ਨੇ ਆਉਂਦੇ ਦਿਨਾਂ ਵਿਚ ਭਾਗੋ ਦੇ ਇਕ ਦੋ ਪਏ ਹੋਏ ਗਹਿਣੇ ਵੇਚ ਦਿਤੇ ਅਤੇ ਥੋਹੜ-ਬਹੁਤ ਫੜ ਫੜਾ ਕੇ ਸੌ ਰੁਪਈਆ ਕਿਸ਼ਨ ਸਿੰਘ ਦੇ ਹੱਥ ਧਰਿਆ ਅਤੇ ਰਹਿੰਦੇ ਵਿਆਹ ਪਿਛੋਂ ਦੇਣ ਦਾ ਇਕਰਾਰ ਕਰ ਲਿਆ।

ਕਿਸ਼ਨ ਸਿੰਘ ਨੇ ਆਪਣਾ ਬਚਨ ਪਾਲ ਕੇ ਦਿਖਾ ਦਿੱਤਾ। ਹਾੜ੫੨