ਪੰਨਾ:ਅੱਗ ਦੇ ਆਸ਼ਿਕ.pdf/59

ਵਿਕੀਸਰੋਤ ਤੋਂ
(ਪੰਨਾ:Agg te ashik.pdf/59 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਵੀ ਖੁਆਂਦੀ ਕਰ ਕਰਾ ਕੇ।' ਮੁਤਾਬਾਂ ਦੀ ਜ਼ਬਾਨ ਨਾ ਰਹਿ ਸਕੀ।

‘ਜਾਣਨੀ ਆਂ ਉਹਨੂੰ ਭਲੀ ਮਾਣਸ ਨੂੰ......ਵਹਿੜ ਆਂਕਣ ਦੌੜੀ ਜਾਂਦੀ ਬਾਬੇ ਦੇ ਖੁਹ ਤੇ-ਸੁੱਚੀ ਚਾਰ ਵਲੈਤ।' ਬਰਕਤੇ ਨੂੰ ਰੇਸ਼ਮਾਂ ਉਤੇ ਵੀ ਗੁੱਸਾ ਆ ਗਿਆ।

'ਏ ਲੁਤਰ, ਲੁਤਰ ਨਾ ਕਰੀ ਜਾ......ਉਹਦੇ ਸਾਊ ਦੇ ਸਿਰ ਸਵਾਹ ਪਾਉਣ ਲੱਗੀ ਆਂ ਉਠਕੇ......ਹੀਰੇ ਅਰਗਾ ਪੁੱਤ ਦੇ ਦਿੱਤਾ ਅੱਲਾ ਨੇ, ਉਹਨੂੰ ਕਹਦਾ ਘਾਟਾ? ਮੁਤਾਬਾਂ ਦਾ ਇਸ਼ਾਰਾ ਸ਼ਮੀਰੇ ਵੱਲ ਸੀ।

‘ਮਖ਼, ਤੂੰ ਕਿਉਂ ਹਿਰਖਦੀ ਏਂ ਇਸ ਚਬਲ ਨਾਲ; ਦਫ਼ਾ ਕਰ ਪਰ੍ਹਾਂ ' ਖੈਰੂ ਨੇ ਮਾਂ ਨੂੰ ਵਰਜਿਆ।

'ਖ਼ਬਰਦਾਰ, ਜੇ ਮੈਨੂੰ ਦਫ਼ਾ-ਦੁਫਾ ਆਖਿਆ......ਨਹੀਂ ਚੰਗੀ ਲਗਦੀ ਤਾਂ ਲੈ ਆ ਉਹਨੂੰ ਈਂ।' ਬਰਕਤੇ ਨੂੰ ਖੇਰੂ ਦੀ ਕੰਮਜ਼ੋਰ ਨਾੜ ਦਾ ਪਤਾ ਸੀ। ਉਹ ਜਾਣਦੀ ਸੀ ਕਿ ਰੇਸ਼ਮਾਂ ਦਾ ਨਾਂ ਲਿਆ ਉਹਨੂੰ ਚਬੂ ਚੜਦੀ।

'ਲੈ ਆਉਂ ਮਖ਼, ਛੜੀ ਨੂੰ ਢਾਰੇ ਹੇਠ ਸੁਟਦਿਆਂ, ਇਕ ਤਰ੍ਹਾਂ ਨਾਲ ਉਸ ਵੀ ਹਥਿਆਰ ਸੁੱਟ ਦਿੱਤੇ।

'ਲੇ ਕਿਉਂ ਨਾ ਆਂਦੀ ਫਿਰ ਵਡੇ ਨੱਕ ਆਲੇ?' ਬਰਕਤੇ ਦੀ ਚੜ ਮਚ ਗਈ। ਉਚੜੇ ਜ਼ਖਮਾਂ ਤੇ ਲੂਣ ਨਾ ਛਿੜਕ, ਤੈਨੂੰ ਦਸਤਾ ਇਕ ਵਾਰੀ।'

'ਚਲ, ਛੱਡ ਪੁੱਤ ਕਾਹਨੂੰ ਛੇੜਦਾਂ ਖੱਖਰ ਨੂੰ.... ਮੁਤਾਬਾਂ ਨੇ ਸੁਲਾਹ ਦੇ ਰੌਂਅ ਵਿਚ ਆਖਿਆ।

'ਖੱਖਰ ਹੋ ਤੇ, ਜਾਂ ਤੇਰਾ ਕੋਈ ਹੋਰ..... ਆਹ ਵੇਖੋ ਨੀ ਭਲੇ-ਮਾਣਸ ਦਾ ਜ਼ਮਾਨਾ,......ਇਹੋ ਜਿਹੀਆਂ ਹੁੰਦੀਆਂ ਚਾਤਰਾਂ, ਚੋਰਾਂ ਨੂੰ ਕਹਿਣਾ ਲਗੇ, ਸਾਧਾਂ ਨੂੰ ਕਹਿਣਾ ਜਾਗੇ।' ਬਰਕਤੇ ਬਾਹਵਾਂ ਮਾਰ ਮਾਰ, ਪੂਰੇ ਰੋਹ ਵਿਚ ਕੜਕਣ ਲੱਗੀ।

ਫਾਹ, ਵਾਹ...ਠਹਿਰ ਜ਼ਰਾ, ਖੈਰੂ ਮੁਸੀਂ ਟਕਰ ਪਿਆ।੫੬