ਪੰਨਾ:ਅੱਗ ਦੇ ਆਸ਼ਿਕ.pdf/6

ਵਿਕੀਸਰੋਤ ਤੋਂ
(ਪੰਨਾ:Agg te ashik.pdf/6 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਸੱਚ ਪੁਛਦੀ ਏ ਤਾਂ ਇਸ ਪਿਛੇ ਹੱਕ ਮੰਗਣ ਵਾਲੇ ਦੀ ਅਤੇ ਹੱਕ ਖੋਹਣ ਵਾਲੇ ਦੀ ਕਹਾਣੀ ਏ', ਸਚਾਈ ਦੀ ਅਤੇ ਝੂਠ ਦੀ ਟੱਕਰ ਦੀ ਕਹਾਣੀ ਏ'.. ਤੂੰ ਇਹਨੂੰ ਸੁਣ ਕੇ ਕੀ ਕਰੇ ਗੀ?
“ਕੀ ਮੇਰਾ ਏਨਾ ਵੀ ਦਾਈਆ ਨਹੀਂ ਕੋਈ ਗੱਲ ਪੁਛਾਂ?"
"ਇਹ ਤਾਂ ਮੈਂ ਨਹੀਂ ਸੋਚਦਾ।"
"ਫਿਰ ਕੀ ਸੋਚਦਾ ਏ ?"
ਮੈਂ ਸੋਚਦਾਂ ਕਿ ਇਸ ਦੁਨੀਆਂ ਵਿਚ ਕਿਸੇ ਨੂੰ ਕਿਸੇ ਦਾ ਦੁੱਖ ਸੁਣਨ ਦਾ ਵਿਹਲ ਕਿਥੇ! ਤੇ ਜੇ ਕੋਈ ਸੁਣੇਗਾ ਵੀ ਤਾਂ ਉਹ ਮਖੌਲ ਉਡਾਉਣ ਦੇ ਸਿਵਾ ਹੋਰ ਕੀ ਕਰੇਗਾ?
"ਕੀ ਮੈਂ ਵੀ?"
"ਮੈਂ ਕੀ ਕਹਿ ਸਕਦਾਂ... ਪਰ ਸੱਚ ਬਹੁਤ ਕੌੜਾ ਹੁੰਦਾ-ਕਹਿਣ ਵਾਲੇ ਲਈ ਵੀ ਅਤੇ ਸੁਣਨ ਵਾਲੇ ਲਈ ਵੀ।
'ਹੋਵੇਗਾ ਹੋਰਨਾਂ ਲਈ... ਆਹ ਲਏ, ਵਾਅਦਾ ਦਿੰਦੀ ਆਂ ਪਿਆਰ ਦਾ', ਕਹਿੰਦਿਆਂ ਪਾਲ ਨੇ ਆਪਣਾ ਹੱਥ ਅਗੇ ਵਧਾ ਦਿੱਤਾ।
ਪ੍ਰਿਪਾਲ ਦੀ ਸੋਚ ਦੇ ਉਲਟ, ਸਰਵਣ ਨੇ ਉਹਦਾ ਹੱਥ ਫੜਿਆ ਨਹੀਂ। ਉਹਦੀਆਂ ਅਸਮਾਨੀ ਚੂੜੀਆਂ ਉਤੇ ਸਰਵਣ ਦੀ ਨਜ਼ਰ ਅਟਕੀ ਰਹੀ, ਉਹਦੇ ਚਿਹਰੇ ਦਾ ਬਦਲਦਾ ਪ੍ਰਭਾਵ ਉਹਦੀਆਂ ਅੱਖਾਂ ਵਿਚ ਸਮਾ ਗਿਆ ਅਤੇ ਉਸ ਆਖਿਆ-
'ਦੁਨੀਆਂ ਦੇ ਬਹੁਤੇ ਲੋਕ ਖੁਦਗਰਜ਼ ਨੇ...ਸਵਾਰਥ ਲਈ ਉਹ