ਪੰਨਾ:ਅੱਗ ਦੇ ਆਸ਼ਿਕ.pdf/60

ਵਿਕੀਸਰੋਤ ਤੋਂ
(ਪੰਨਾ:Agg te ashik.pdf/60 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹਾਏ, ਮਰ ਗਈ ਲੋਕ...ਭੰਨਤੇ ਹੱਡ ਮੇਰੇ ...', ਬਰਕਤੇ ਹਾਲ ਪਾਹਰਿਆ ਕਰਨ ਲੱਗੀ!

‘ਵੇ ਜਾਣ ਦੇ ਵੇ ਪੁੱਤ ਕੁਪੱਤੀ ਰੰਨ ਨੂੰ ।' ਮੁਤਾਬਾਂ ਖੈਰੂ ਦੀਆਂ ਬਾਹਵਾਂ ਨਾਲ ਚੰਬੜ ਗਈ।

ਬੰਦਾ ਬਣ ਓ ਖੇਰੂ, ਨਾ ਮਾਰ ਇਹਨੂੰ ਔਰਤ ਜ਼ਾਤ ਨੂੰ...', ਰੌਲਾ ਸੁਣ ਸ਼ਮੀਰਾ ਦੌੜਿਆ ਆਇਆ ਅਤੇ ਉਸ ਖੈਰੂ ਨੂੰ ਖਿੱਚ ਕੇ ਪਿਛੇ ਕਰ ਦਿੱਤਾ।

“ਚਾਚਾ, ਹਟਦੀ ਨਹੀਂ ਟਊਂ ਊਂ ਕਰਨੋ... ਘੰਟਾ ਹੋਇਆ ਇਹਦੇ ਮੂੰਹ ਵਲ ਵੇਂਹਦਿਆਂ।

‘ਪਰੇ ਛਡ ਸੋ, ਐਧਰ ਆ ਤੇ ਇਹ ਦਸ ਪਹਿਲਾਂ, ਮੈਂ ਤੇਰਾ ਚਾਚਾ ਕਦ ਦਾ ਬਣ ਗਿਆਂ।

‘ਓ, ਚਾਚਾ ਉਮਰ ਦੀ ਕਿਹੜੀ ਗੱਲ ਆ, ਅਕਲੋਂ ਤਾਂ ਸਿਆਣਾ ਏਂ....ਅਸਾਂ ਤਾ ਭੇਡਾਂ ਈ ਚਾਰ ਕੇ ਲੰਘਾ ਛੱਡੀ ਆ ..... ਬੇ ਜ਼ਬਾਨ ਭੇਡਾਂ ਤਾਂ ਕਈ ਸਾਂਭ ਲਈ ਦੀਆਂ, ਪਰ ਜ਼ਬਾਨ ਵਾਲੀ ਇਕ ਵੀ ਸਾਂਭਣੀ ਮੁਸ਼ਕਲ ਆ।' ਆਖਦਿਆਂ ਉਹ ਸ਼ਮੀਰੇ ਦੇ ਨਾਲ ਈ ਦਰਵਾਜ਼ਿਓਂ ਬਾਹਰ ਹੋ ਗਿਆ।

੫੭