ਪੰਨਾ:ਅੱਗ ਦੇ ਆਸ਼ਿਕ.pdf/61

ਵਿਕੀਸਰੋਤ ਤੋਂ
(ਪੰਨਾ:Agg te ashik.pdf/61 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧.

ਬੇਗਮਾਂ ਨੇ ਗੁਲਾਮ ਦੇ ਮਰਨ ਪਿਛੋਂ ਜ਼ਮੀਨ ਦਾ ਸਾਰਾ ਕਾਰੋਬਾਰ ਰਣ ਸਿੰਘ ਉਤੇ ਸੁਟ ਦਿਤਾ। ਅਤੇ ਰਣ ਸਿੰਘ ਨੇ ਖੁਸ਼ੀ ਖੁਸ਼ੀ ਇਸ ਜੁਮੇਂਵਾਰੀ ਨੂੰ ਚੁਕ ਲਿਆ। ਲੋਕ ਕਹਿੰਦੇ ਸਨ! 'ਰਣ ਸਿਹੁੰ ਨੇ ਬੇਗਮਾਂ ਵੀ ਸਾਂਭ ਲਈਆਂ ਈਂ ਤੇ ਜ਼ਮੀਨ ਵੀ । ਤੇ ਉਹਨਾਂ ਦੀ ਇਹ ਗੱਲ ਹੈ ਵੀ ਸੱਚੀ ਸੀ। ਰਣ ਸਿੰਘ ਬੇਗਮਾਂ ਨੂੰ ਜਿਣਸੀ ਭੁੱਖ ਅਤੇ ਪੈਸੇ ਧਲੇ ਵਲੋਂ ਹਰ ਤਰ੍ਹਾਂ ਸੰਤੁਸ਼ਟ ਰਖਦਾ ਸੀ। ਉਹ ਕੰਮ ਕਾਰ ਦੇ ਬਹਾਨੇ, ਜ਼ਿਆਦਾ ਹਵੇਲੀ ਵਿਚ ਹੀ ਰਹਿੰਦਾ। ਉਹਦੀ ਆਪਣੀ ਧੰਨ ਤਾਂ ਤਵੇ ਦਾ ਦੂਜਾ ਪਾਸਾ ਸੀ। ਉਹ ਏਸੇ ਵਿਚ ਆਪਣੀ ਖੁਸ਼ਕਿਸਮਤੀ ਗਿਣਦੀ ਸੀ ਕਿ ਰਣ ਸਿੰਘ ਨੇ ਅਜੇ ਉਹਨੂੰ ਘਰੋਂ ਨਹੀਂ ਸੀ ਕਢਿਆ। ਇਸ ਲਈ ਮੁੰਡਾ ਜੰਮ ਕੇ ਉਹ ਆਪਣੇ ਆਪ ਵਿਚ ਸੰਤੁਸ਼ਟ ਹੋ ਗਈ ਅਤੇ ਰਣ ਸਿੰਘ ਦੀਆਂ ਕਰਤੂਤਾਂ ਵਲੋਂ ਜਾਣ ਬੁਝ ਕੇ ਅੱਖਾਂ ਮੀਟ ਲਈਆਂ।

ਕੁਝ ਚਿਰ ਲਈ ਤਾਂ ਰਣ ਸਿੰਘ ਦੀ ਮੁਰਾਦ ਨਾਲ ਬਣੀ ਰਹੀ ਪਰ ਹੁਣ ਰਣ ਸਿੰਘ ਉਹਨੂੰ ਫਸਲ ਵਾੜੀ ਦੇ ਹਿਸੇ ਵਿਚੋਂ ਕੁਝ ਨਹੀਂ ਸੀ।੫੮