ਪੰਨਾ:Agg te ashik.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹੋਇਆ 'ਸ਼ੇਸ਼ਨਾਗ' ਵਲ ਝਾਕ ਰਿਹਾ ਸੀ । ਸਾਡਾ ਕਾਹਦਾ ਮਹਾਰਾਜ, ਈਸ਼ਵਰ ਦਾ ਈ ਏ, ਬਹੁਤ ਸ਼ਰਾਰਤੀ ਏ , ਕਹਿੰਦਿਆਂ ਅਮਰੋ ਨੇ ਉਹਦੀ ਗਲ ਥੱਪ-ਥਪਾਈ । ਬਹਾਦਰ ਬਾਬਾ ਕੀ ਅੰਸ਼ ਜੂ ਹੈ, ਮਰਾਂ, ਆਖ ਬਾਬੇ ਨੇ ਸਰਵਣ ਨੂੰ ਚੁਕ ਕੇ ਛਾਤੀ ਨਾਲ ਘਟ ਲਿਆ । ਅੱਖਾਂ 'ਚੋਂ ਹੰਝੂ ਡਿਗੇ ਅਤੇ ਬਾਬੇ ਦੀਆਂ ਮੁੱਛਾਂ 'ਚ ਅਟਕ ਗਏ । “ਭਾਪਾ ਤੂੰ !' ਸ਼ੇਸ਼ਨਾਗ ਦੇ ਮੂੰਹੋਂ ਆਪਣਾ ਬਚਪਨ ਦਾ ਨਾਂ ‘ਸਿਮਰਾਂ ਸੁਣ ਕੇ ਜਿਵੇਂ ਉਹਦੀ ਡਾਡ ਈ ਤਾਂ ਨਿਕਲ ਗਈ ਸੀ ! ਬਾਬਾ ਸ਼ੇਸ਼ਨਾਗ ਦਾ ਸਵੈ ਕਾਬੂ ਡੋਲ ਗਿਆ ਸੀ । ਉਸ ਅਮਰੋ ਨੂੰ ਅਤੇ ਅਮਰ ਨੇ ਉਹਨੂੰ ਗਲਵਕੜੀ ਵਿਚ ਘੁਟਿਆ ਹੋਇਆ ਸੀ । ਦੋਵੇਂ ਰੋ ਰਹੇ · ਸਨ, ਸ਼ਮੀਰਾ ਹੈਰਾਨ ਖੜਾ ਸੀ । ‘ਬਦ ਕਿਸਮਤ ਬਚੀ !' ਆਖਰ ਬਾਬੇ ਦੇ ਮੂੰਹੋਂ ਨਿਕਲਿਆ । ‘ਉਛ ਭਾਪਾ, ਅਮਰੋ ਬਸ ਇਹੀ ਕਹਿ ਸਕੀ । ਮੈਂ ਸਮਝਦਾ ਸੀ ਸ਼ਾਇਦ ਹੁਣ ਤਕ ਮੇਰੇ ਸਭ ਚਰਾਗ ਬੁਝ ਕੇ ਹੋਣਗੇ... ਜਦ ਮੈਨੂੰ ਪਤਾ ਲਗਾ ਸਿਮਰਾਂ ਜਾਂਦੀ ਏ ਤਾਂ ਮੇਰੇ ਦਿਲ ਵਿਚ ਇਕ ਤੜਪ ਜਾਗ ਪਈ ਸਿਮਰਾਂ, ...ਤੇ ਇਹ ਮੇਰੀ ਆਖਰੀ ਇੱਛਾ ਸੀ. . ਪਤੀ ਹੋ ਗਈ । 'ਬਾਬਾ ਜਿਵੇਂ ਗੱਲਾਂ ਨਹੀਂ ਸੀ ਕਰ ਰਿਹਾ, ਸਗੋਂ ਹੋ ਰਿਹਾ ਸੀ : ਫਿਰ ਅਮਰੋ ਨੂੰ ਛਡ, ਉਸ ਸ਼ਮੀਰ ਨੂੰ ਗਲਵਕੜੀ ਵਿਚ ਲੈਂਦਿਆਂ ਉਹ 31 ਮੱਥਾ ਚੁੰਮ ਲਿਆ । ਕਈ ਸਾਲ ਵਿਛੜੇ ਰਹਿਣ ਬਾਅਦ, ਪਿਉ-ਧੀ ਦਾ ਮਿਲਾਪ ਕਿੰਨਾ ਦਰਦ ਭਰਿਆ ਸੀ । ਪਿਤਾ-ਪਿਆਰ ਏਨਾ ਹਾਵੀ ਹੋ ਗਿਆ ਕਿ ਉਥੋਂ ਚਲੇ ਜਾਣਾ ਚਾਹੀ ਦਾ ਵੀ, ਉਸ ਰਾਤ ਉਹ ਜਾ ਨਾ ਸਕਿਆ, ਉਸ ਰਾਤ ਸਿਮਰਾਂ ਨੇ ਉਸਨੂੰ ਜਾਣ ਨਾ ਦਿਤਾ ।