ਪੰਨਾ:Agg te ashik.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਘਰਦੀ ਨੂੰ ਲੈ ਕੇ ਵਾਪਸ ਸਰਹਾਲੀ ਆ ਗਿਆ । ਅਮਰ ਸੀਰੀਂ ਦੀ ਮਦਦ ਨਾਲ ਮਾੜੇ ਮੋਟ ਵਾਹੀ ਤੋਰਨ ਲਗੀ । ਰੇਸ਼ਮਾਂ, ਕਦੀ ਕਦਾਈਂ ਆਉਂਦੀ ਅਤੇ ਉਹਦੇ ਨਾਲ ਦੁਖ-ਸੁੱਖ ਕਰ ਜਾਂਦੀ। ਉਹ ਜਦ ਬਾਬੇ ਦੇ ਖੂਹ 'ਤੇ ਜਾਂਦੀ, ਕਿੰਨਾ ਕਿੰਨਾ ਚਿਰ ਬਚਪਨ ਦੀਆਂ ਯਾਦਾਂ ਵਿਚ ਉਲਝੀ ਰਹਿੰਦੀ। ਜਦ ਲੋਰ ਆਉਦਾ, ਪਿੱਪਲੀ ਨੂੰ ਪਾਣੀ ਪਾਉਣ ਲਗ ਪੈਂਦੀ । ਨੋਕ ਉਹਨੂੰ ਝੱਲੀ ਆਖਣ ਲਗ ਪਏ ਸਨ। ਆਪਣੇ ਪਿਆਰ ਦੇ ਬੂਟੇ ਨੂੰ ਪਾਣੀ ਪਾ ਕੇ ਜਿਵੇਂ ਉਹਦੀ ਆਤਮਾਂ ਨੂੰ ਇਕ ਸ਼ਾਂਤੀ ਮਿਲਦੀ ਸੀ । ਉਹ ਕਈ ਵਾਰ ਪਿੱਪਲੀ ਨਾਲ ਗੱਲਾਂ ਕਰਦੀ । ਭਲਾ ਰੁੱਖਾਂ ਨਾਲ ਵੀ ਕੋਈ ਗੱਲਾਂ ਕਰਦਾ ? ਰੁੱਖਾਂ ਨਾਲ ਵੀ ਕੋਈ ਗਿਲੇ ਸ਼ਿਕਵੇ ਕਰਦਾ ? ਸ਼ਾਇਦ, ਉਹਦੇ ਲਈ ਰੁਖ ਮਨੁਖ ਤੋਂ ਚੰਗੇ ਸਨ, ਰੁੱਖ ਕਿਸੇ ਨਾਲ ਗਦਾਰੀ ਨਹੀਂ ਕਰਦੇ, ਰੁੱਖ ਦੂਜਿਆਂ ਨੂੰ ਆਸਰਾ ਦੇਦੇ ਨੇ, ਅਤੇ ਸ਼ਾਇਦ ਰੁੱਖਾਂ ਦਾ ਆਸਰਾ ਮਨੁਖਾਂ ਦੇ ਆਸਰੇ ਨਾਲੋਂ ਜ਼ਿਆਦਾ ਤਸੱਲੀ ਭਰਪੂਰ ਹੋਵੇ ! ਕਿਸ਼ਨ ਸਿੰਘ ਹੁਣ ਤੱਕ ਬਚਦਾ ਆਇਆ ਸੀ ਕਿ ਉਹਦੀ ਮਦਦ ਬਗੈਰ ਅਮਰੋ ਕੋਲੋਂ ਵਾਹੀ ਨਹੀਂ ਚਲੇਗੀ, ਟੁੱਟੀਆਂ ਬਾਹਵਾਂ ਗਲ ਨੂੰ ਆਉਣਗੀਆਂ, ਸ਼ਾਇਦ ਸ਼ਮੀਰੇ ਦੀ ਜ਼ਮੀਨ ਉਹਨੂੰ ਅੱਧ ਉਤੇ ਵਾਹੁਣ ਨੂੰ ਮਿਲ ਜਾਵੇਗੀ, ਪਰ ਅਜਿਹਾ ਕੁਝ ਨਾ ਵਾਪਰਿਆ। ਉਹਨੂੰ ਦਿਲ ਹੀ ਦਿਲ ਵਿਚ ਇਕ ਬੰਦਕ ਜਿਹੀ ਆਉਣ ਲੱਗੀ, ਇਕ ਈਰਖਾ ਜਿਹੀ ਹੋਣ ਲੱਗੀ। ਉਹ ਅਮਰੋ ਨੂੰ ਜਿੱਚ ਕਰਨ ਦੀਆਂ ਵਿਉਂਤਾਂ ਸੋਚਣ ਲੱਗਾ । ਇਕ ਦਿਨ ਅਮਰੋ ਦਾ ਸੀਰੀ-ਤਾਰ, ਦੌੜਦਾ ਦੌੜਦਾ ਆਇਆ ਅਤੇ ਆਖਣ ਲੱਗਾ-ਸਰਦਾਰਨੀ ਜੀ, ਕਿਸ਼ਨਾ ਪਾਣੀ ਨਹੀਂ ਲਾਉਣ ਦੇਂਦਾ ਆਡੇ ' ‘ਕੀ ਆਂਦਾ ? "ਆਂਹਦਾ ਮੈਂ ਆਡ ਢਾਹ ਸੁਟਣੀ......ਮੇਰੀ ਪੈਲੀ ਵਿਚ ਸੀਰਾਂ ਪੈਂਦੀਆਂ ' 'ਪਰ ਤੂੰ ਆਖਣਾ ਸੀ, ਆਡ ਤਾਂ ਪੁਰਾਣੀ ਪਈ ਆ, ਨਵੀਂ ਥੋਹੜੀ।' ੭੦