ਪੰਨਾ:ਅੱਗ ਦੇ ਆਸ਼ਿਕ.pdf/75

ਵਿਕੀਸਰੋਤ ਤੋਂ
(ਪੰਨਾ:Agg te ashik.pdf/75 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰਦੀ ਨੂੰ ਲੈ ਕੇ ਵਾਪਸ ਸਰਹਾਲੀ ਆ ਗਿਆ । ਅਮਰ ਸੀਰੀਂ ਦੀ ਮਦਦ ਨਾਲ ਮਾੜ ਮੋਟ ਵਾਹੀ ਤੋਰਨ ਲਗੀ।

ਰੇਸ਼ਮਾਂ, ਕਦੀ ਕਦਾਈਂ ਆਉਂਦੀ ਅਤੇ ਉਹਦੇ ਨਾਲ ਦੁਖ-ਸੁੱਖ ਕਰ ਜਾਂਦੀ। ਉਹ ਜਦ ਬਾਬੇ ਦੇ ਖੂਹ 'ਤੇ ਜਾਂਦੀ, ਕਿੰਨਾ ਕਿੰਨਾ ਚਿਰ ਬਚਪਨ ਦੀਆਂ ਯਾਦਾਂ ਵਿਚ ਉਲਝੀ ਰਹਿੰਦੀ । ਜਦ ਲੋਰ ਆਉਦਾ, ਪਿੱਪਲੀ ਨੂੰ ਪਾਣੀ ਪਾਉਣ ਲਗ ਪੈਂਦੀ। ਲੋਕ ਉਹਨੂੰ ਝੱਲੀ ਆਖਣ ਲਗ ਪਏ ਸਨ । ਆਪਣੇ ਪਿਆਰ ਦੇ ਬੂਟੇ ਨੂੰ ਪਾਣੀ ਪਾ ਕੇ ਜਿਵੇਂ ਉਹਦੀ ਆਤਮਾਂ ਨੂੰ ਇਕ ਸ਼ਾਂਤੀ ਮਿਲਦੀ ਸੀ। ਉਹ ਕਈ ਵਾਰ ਪਿੱਪਲੀ ਨਾਲ ਗੱਲਾਂ ਕਰਦੀ। ਭਲਾ ਰੱਖਾਂ ਨਾਲ ਵੀ ਕੋਈ ਗੱਲਾਂ ਕਰਦਾ ? ਰੁੱਖਾਂ ਨਾਲ ਵੀ ਕੋਈ ਗਿਲੇ ਸ਼ਿਕਵੇ ਕਰਦਾ ਹੈ ਸ਼ਾਇਦ, ਉਹਦੇ ਲਈ ਰੁਖ ਮਨੁਖ ਤੋਂ ਚੰਗੇ ਸਨ, ਰੱਖ ਕਿਸੇ ਨਾਲ ਗਦਾਰੀ ਨਹੀਂ ਕਰਦੇ, ਰੱਖ ਦੂਜਿਆਂ ਨੂੰ ਆਸਰਾ ਦੇਦੇ ਨੇ, ਅਤੇ ਸ਼ਾਇਦ ਰੁੱਖਾਂ ਦਾ ਆਸਰਾ ਮਨੁਖਾਂ ਦੇ ਆਸਰੇ ਨਾਲੋਂ ਜ਼ਿਆਦਾ ਤਸੱਲੀ ਭਰਪੂਰ ਹੋਵੇ !

ਕਿਸ਼ਨ ਸਿੰਘ ਹੁਣ ਤੱਕ ਸੋਚਦਾ ਆਇਆ ਸੀ ਕਿ ਉਹਦੀ ਮਦਦ ਬਗੈਰ ਅਮਰ ਕੋਲੋਂ ਵਾਹੀ ਨਹੀਂ ਚਲੇਗੀ, ਟੁੱਟੀਆਂ ਬਾਹਵਾਂ ਗਲ ਨੂੰ ਆਉਣਗੀਆਂ, ਸ਼ਾਇਦ ਸ਼ਮੀਰੇ ਦੀ ਜ਼ਮੀਨ ਉਹਨੂੰ ਅੱਧ ਉਤੇ ਵਾਹੁਣ ਨੂੰ ਮਿਲ ਜਾਵੇਗੀ, ਪਰ ਅਜਿਹਾ ਕੁਝ ਨਾ ਵਾਪਰਿਆ । ਉਹਨੂੰ ਦਿਲ ਹੀ ਦਿਲ ਵਿਚ ਇਕ ਖੁੰਦਕ ਜਿਹੀ ਆਉਣ ਲੱਗੀ, ਇਕ ਈਰਖਾ ਜਿਹੀ ਹੋਣ ਲੱਗੀ । ਉਹ ਅਮਰੋ ਨੂੰ ਜਿੱਚ ਕਰਨ ਦੀਆਂ ਵਿਉਂਤਾਂ ਸੋਚਣ ਲੱਗਾ ।

ਇਕ ਦਿਨ ਅਮਰੋ ਦਾ ਸੀਰੀ-ਤਾਰ, ਦੌੜਦਾ ਦੌੜਦਾ ਆਇਆ ਅਤੇ ਆਖਣ ਲੱਗਾ-ਸਰਦਾਰਨੀ ਜੀ, ਕਿਸ਼ਨਾ ਪਾਣੀ ਨਹੀਂ ਲਾਉਣ ਦੇਦਾ ਆਡੇ ।

“ਕੀ ਆਂਹਦਾ ?'

"ਆਂਹਦਾ ਮੈਂ ਆਡ ਢਾਹ ਸੁਟਣੀ......ਮੇਰੀ ਪੈਲੀ ਵਿਚ ਸੀਰਾਂ ਪੈਂਦੀਆਂ ।

“ਪਰ ਤੂੰ ਆਖਣਾ ਸੀ, ਆਡ ਤਾਂ ਪੁਰਾਣੀ ਪਈ ਆ, ਨਵੀਂ ਥੋਹੜੀ ।੭o