ਪੰਨਾ:ਅੱਗ ਦੇ ਆਸ਼ਿਕ.pdf/77

ਵਿਕੀਸਰੋਤ ਤੋਂ
(ਪੰਨਾ:Agg te ashik.pdf/77 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਜ਼ਬਾਤ ਉਗਲੱਛ ਦਿਤੇ । ਉਹਦਾ ਇਸ਼ਾਰਾ ਖੇਰੂ ਵਲ ਸੀ । ( ਅਮਰ ਵਿਚ ਜਿਵੇਂ ਸ਼ੇਰਨੀ ਦੀ ਸ਼ਕਤੀ ਆ ਗਈ ਹੋਵੇ । ਗੁਸੇ ਵਿਚ ਉਸ ਚਾਦਰ ਦੇ ਪਲੇ ਨੂੰ ਉਤਾਂਹ ਚੁਕ ਦਿਤਾ ਅਤੇ ਲਾਲ ਗਹਿਰੀਆਂ ਅੱਖਾਂ ਕਢ, ਉਸ ਕਹੀ ਨੂੰ ਸੀਰੀਂ ਕੋਲੋਂ ਖੋਹ ਲਿਆ । 'ਮੇਰੀ ਇਜ਼ਤ ਨੂੰ ਹੱਥ ਪਾਉਣ ਵਾਲਾ ਅਜੇ ਤਕ ਕੋਈ ਨੀਂ ਜੰਮਿਆ, ਤੇ ਜੇ ਕਿਸੇ ਦੀ ਬੁਧ ਭਰਿਸ਼ਟੀ ਗਈ ਤਾਂ ਜਹਨਮ ਤਕ ਪਹੁੰਚਾ ਕੇ ਛੜੇ ਉਹਨੂੰ ।' ਗੁਸੇ ਨਾਲ ਅਮਰੋ ਆਪ ਤੋਂ ਬਾਹਰ ਹੋਈ ਹੋਈ ਸੀ । ਇਕੜ ਦੁਕੜ ਲੋਕਾਂ ਦੇ ਇਕਠੇ ਹੋਣ ਤੋਂ ਪਹਿਲਾਂ ਹੀ ਕਿਸ਼ਨਾ ਨੇ ਵਲੇਟ ਕੇ ਤੁਰ ਗਿਆ। ਇਸ ਘਟਨਾ ਦਾ ਚਰਚਾ ਪਿੰਡ ਵਿਚ ਵੀ ਹੋਣ ਲੱਗਾ। ਹੁਣ ਅਮਰੋ ਨੇ ਆਪਣੀ ਸੰਗ ਸ਼ਰਮ ਨੂੰ , ਕਿੱਲੀ ਟੰਗ ਦਿੱਤਾ ਸੀ ਅਤੇ ਮਰਦਾਂ ਵਾਂਗ ਉਹ ਵਾਹੀ ਖੇਤੀ ਕਰਵਾਉਣ ਦੇ ਕੰਮ ਵਿਚ ਉਲਝ ਗਈ ! ਲੋਕ ਕਹਿੰਦੇ ਅਮਰੋ ਔਰਤ ਨਹੀਂ-ਅਮਰੋ ਮਰਦ ਹੈ । ੭੨