ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
੧੪. ਬਾਲ ॥ ‘ਕਿਧਰ ਕੁੜੇ ?' ਕੇਸਰ ਨੂੰ ਆਪਣੀ ਪਤੀ ਤੋਂ ਨਿਕਲਦੀ ਵੇਖ, ਬੇਬੇ ਨੇ ਪੁਛਿਆਂ । ‘ਤੇਰੇ ਵਲੋਂ, ਕੇਸਰੋ ਨੇ ਜਵਾਬ ਦਿੱਤਾ। “ਕਿਉਂ ? ‘ਕਪਾਹ ਚੁਗਣੀ ਆਂ ਕਲ ਨੂੰ, ਬਰਕਤੇ ਤੇ ਰੇਸ਼ਮਾਂ ਨੂੰ ਵੀ ਆਖਿਆ। ‘ਨੀ ਛੱਡ ਪਰੇ, - ਪੇਕੀਂ ਤਾਂ , ਸਾਹ ਲੈ ਲਿਆ ਕਰ ।.....ਸੁਣਾ ਤੂੰ ਅਗਲੀ ਗੱਲ; ਸਾਡੇ ਭਾਈਏ ਕਦੋਂ ਆਉਣਾ ?' ਉਹਦੇ ਢਿੱਡ ਵਿਚ ਬੀਬ ਨੇ ਉਂਗਲ ਮਾਰਦਿਆਂ ਪੁਛਿਆ । ਹਾਲ ਤਾਂ ਵੇਖ ਲਾਂ, ਤੇਰੇ ਸਾਹਮਣੇ ਆਂ, ਕੀ ਹੋਇਆ ਮੇਰੇ ਹਾਲ ਨੂੰ ਲੱਚੀਏ ?' ਕੇਸਰੋ ਦੀਆਂ ਅੱਖਾਂ ਵਿਚ ਪਿਆਰ ਭਰੀ ਘੂਰੀ ਸੀ। ‘ਚੰਦਰੀ ਸਾਊ ਬਣ ਬਣ ਬਹਿੰਦੀ, ...ਵਿਚੋਂ ਭਾਵੇਂ...' ਅਤੇ ਬੀਬ ਦੀਆਂ ਨਾਸਾਂ ਫਰਕ ਪਈਆਂ । ‘ਦਸਦੇ ਛੇਤੀ ਕਦੋਂ ਆਉਣਾ, ਨਹੀਂ ਤੇ ਆਏ ਨੂੰ ਦਗੀ ਸਭ ਕੁਝ।' ੭੩