ਇਸ ਵਾਰ ਉਹਨੇ ਜ਼ਰਾ ਕਰੜਾਈ ਨਾਲ ਪੁੱਛਿਆ।\
'ਧਕੜੇ, ਜ਼ਬਾਨ ਅੰਦਰ ਰੱਖ;...ਗਲੀ 'ਚ ਕੋਈ ਸੁਣੁ ਤੇ ਕੀ ਆਖੂ ?? '...... ਤੇ ਫਿਰ ਦੰਦਲ ਪਈ ਊ; ਦੱਸਦੀ ਨਹੀਂ ?
‘ਕੀ ਦਸਾਂ, ਸਿਰ ਜਣਦਿਆਂ ਦਾ ? ਜਾਣਦਿਆਂ ਬੁਝਦਿਆਂ ਉਸ ਇਕ ਹਿਰਖ ਕੀਤਾ । ਤੇਰੇ ਖਸ਼ਮ ਨੇ ਕਦੋਂ ਆਉਣਾ, ਹੋਰ ਕੀ ।
ਕਦੋਂ ਵੀ ਨਾ......ਕਾਡ ਆਇਆ ਸੀ ਕੁਝ ਦਿਨ ਹੋਏ ।' ਕੇਸਰ ਕੁਝ ਚਿੰਤਾਤੁਰ ਹੋ ਗਈ ।
‘ਚੀ ਲਿਖਿਆ ? ਬੀਬ ਕੁਝ ਝੌਪ ਕੇ ਪੁਛਿਆ ।
ਲਿਖਿਆ, ਲਾਮ ਲੱਗਣ ਆਲੀ,......ਮੈਂ ਕਿਤੇ ਦੂਜੇ ਮੁਲਖ ਭੇਜੋ ਦੇਣ, ਸਾਡੀ ਰਜਮੰਟ...... ਕੇਸਰੋ ਦੀਆਂ ਅੱਖਾਂ ਵਿਚ ਅੱਥਰੂ ਉਤਰ ਆਏ ਸਨ ।
“ਅੱਛਾ, ਭੈਣਾ ਕੰਧ ਉਹਲੇ ਪਰਦੇਸ ਆਂ ।...ਅੱਲਾ ਰਾਖਾ ਸਭ ਦਾ...।' ਬੀਬ ਨੇ ਉਹਨੂੰ ਹੌਸਲਾ ਦਿਤਾ ।
ਅੱਛਾ, ਫਿਰ ਕਲ ਲਈ ਪੱਕੀ ਉ', ਕਹਿੰਦਿਆਂ, ਹੰਝੂ ਚੰਨੀ ਦੇ ਪਲ ਵਿਚ ਲੁਕਾਉਂਦੀ ਉਹ ਤੁਰ ਗਈ । | ਕੇਸਰੋ ਭਗਤ ਸਿੰਘ ਦੀ ਧੀ ਸੀ । ਵਿਆਹ ਭਾਵੇਂ ਉਹਦਾ ਹੋ ਚੁਕਾਂ ਸੀ, ਪਰ ਪਤੀ ਫੌਜ ਵਿਚ ਸੀ ਅਤੇ ਦੂਜੇ ਮਾਂ ਨਾ ਹੋਣ ਕਾਰਨ, ਭਗਤ ਸਿੰਘ ਦੇ ਰੋਟੀ-ਟੁੱਕ ਦੀ ਦਿੱਕਤ ਨੂੰ ਉਹੀ ਦੂਰ ਕਰ ਸਕਦੀ ਸੀ। ਇਹੋ ਕਾਰਨ ਸੀ ਕਿ ਉਹ ਆਪਣੇ ਬਾਪ ਕੋਲ ਨੂਰਪੁਰ ਹੀ ਰਹਿੰਦੀ ਸੀ।
ਅਗਲੇ ਦਿਨ ਉਹ ਚੋਣੀਆਂ ਨੂੰ ਲੈ ਕੇ ਕਪਾਹ ਚੁਣਨ ਗਈ । ਸਰਵਣ ਗਾਧੀ ਉਤੇ ਬੈਠਾ ਬਲਦ ਹਿੱਕ ਰਿਹਾ ਸੀ ਅਤੇ ਤਾਰ , ਕਿਆਰਾ ਮਨ ਗਿਆ ਸੀ । 'ਓ ਕੁੜੀਏ, ਆਡ ਕਿਉਂ ਰੋਹੜੀ ਜਾਨੀ ?' ਸਰਵਣ ਨੇ ਪਾਣੀ ਪੀਣ੭੪