ਪੰਨਾ:ਅੱਗ ਦੇ ਆਸ਼ਿਕ.pdf/80

ਵਿਕੀਸਰੋਤ ਤੋਂ
(ਪੰਨਾ:Agg te ashik.pdf/80 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਈ ਕੁੜੀ ਨੂੰ ਅਖਿਆ-

'ਮੈਂ ਕੁੜੀ ਆਂ ?...ਮੈਂ ਤੇ ਰਾਂ, ਕਹਿ ਕੇ ਉਹਨੇ ਭੋਲੇ ਜਿਹੇ ਅੰਦਾਜ ਵਿਚ ਸਰਵਣ ਵਲ ਤਕਿਆ ਅਤੇ ਵਗਦੀ ਆਡ ਵਿਚੋਂ ਬੁੱਕ ਭਰ ਲਿਆ।

‘ਹਾ-ਅ; ...ਗੰਦਾ`, ਨਿਸਾਰ 'ਚੋਂ ਪੀ ਲਾਂ।' ਗਾਧੀ ਉਤੋਂ ਉਤਰਦਿਆਂ ਸਰਵਣ ਨੇ ਕਿਹਾ।

“ਨਹੀਂ, ਤੁਹਾਡੀ ਨਸਾਰ ਭੱਟੀ ਜਾਊ ।'

ਕਿਉਂ ? “ਅਸੀਂ ਮਲੇਛ ਜੁ ਹੋਏ ।' 'ਮਲੇਛ ਕੀ ਹੁੰਦੇ ?' ਮਲੇਸ਼ ਕੀ ਹੁੰਦੇ ? 'ਪਤਾ ਨਹੀਂ...ਅੰਮਾਂ ਆਂਹਦੀ, ਹਿੰਦੂਆਂ ਸਿੱਖਾਂ ਦੇ ਖੂਹ ਭਿੱਟੇ ਜਾਂਦੇ । ਆਖ ਨੂਰਾਂ ਨੇ ਬੱਧੀ ਲੰਗੀ ਇਕ ਪਾਸੇ ਕਰ ਲਈ ਅਤੇ ਨਿੱਕੇ ਨਿੱਕੇ ਹੱਥਾਂ ਨਾਲ ਨਿਸਾਰ 'ਚੋਂ ਪਾਣੀ ਪੀ, ਸਲਵਾਰ ਨੂੰ ਗੋਡਿਆਂ ਤਕ ਟੰਗ, ਪੈਰ ਔਲੂ ਵਿਚ ਲਮਕਾ ਲਏ।

'ਟੂ-ਅੰ...ਨੂੰ..' ਫਾਂਟਾਂ ਵਾਲੀ ਕੁੰਗੀ ਦੀ ਡਬ ਵਿਚੋਂ ਅਲਗੋਜਾ ਕਢ, ਸਰਵਣ ਨੇ ਉਸ ਵਿਚ ਬੇਥਵੀ ਜਿਹੀ ਫੂਕ ਮਾਰੀ।

ਮੈਨੂੰ 'ਵਾਜ ਮਾਰੀ ? “ਕਲਵਲ ‘ਕਲਵਲ' ਕਰਕੇ ਪਾੜਛੇ 'ਚ ਡਿਗਦੇ ਪਾਣੀ ਦੇ ਰੌਲੇ ਵਿਚ ਨਰਾਂ ਨੂੰ ਅਵਾਜ਼ ਦਾ ਭੁਲੇਖਾ ਲਗ ਗਿਆ।

“ਨਹੀਂ ਤਾਂ...ਮੈਂ ਤੇ ਲੰਗੋਜਾਂ ਵਜਾਇਆ ।'

ਵਜੌਣਾ ਵਜਣਾ ਆਉਂਦਾ ਨਹੀਂ, ਐਵੇਂ ਰੂੰ-ਅੰ' ਕਰ ਦਿੱਤਾ । ਸਰਵਣ ਦੇ ਸਾਂਗ ਲਾਉਂਦਿਆਂ, ਨੂਰਾਂ ਨੇ ਅਜੀਬ ਤਰ੍ਹਾਂ ਨਾਲ ਬੁਲ ਮਰੋੜੇ ।

ਸੁਣ ਫਿਰ, ਆਖ ਸਰਵਣ ਨੇ ਟੁੱਟੀ ਭੱਜੀ ਸੁਰ ਵਿਚ ਅਲਗੋਜੇ ਵਿਚ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

'ਵੇ, ਤੂੰ ਤਾਂ ਬੜਾ ਸੋਹਣਾ ਵਚੌਨਾ ਅੜਿਆ ।'

੭੫