ਪੰਨਾ:ਅੱਗ ਦੇ ਆਸ਼ਿਕ.pdf/81

ਵਿਕੀਸਰੋਤ ਤੋਂ
(ਪੰਨਾ:Agg te ashik.pdf/81 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹਜੇ ਤਾਂ ਮੈਂ ਥੋਹੜੇ ਦਿਨਾਂ ਦਾ ਸਿਖਨਾ, ਸਰਵਣ ਨੇ ਬੜੇ ਮਾਣ ਨਾਲ ਛਾਤੀ ਫਲਾਉਂਦਿਆਂ ਕਿਹਾ।

'ਤੇ ਫਿਰ ਤੂੰ ਤੱਖੀਏ ਮਟੀਆਂ ਵੀ ਵਜਾਇਆ ਕਰੇਗਾ ਰਾਤ ਨੂੰ?'

"ਹਾਂ, ਬਹੁਤ ਚੰਗੀਆਂ, ਸਾਂਈਂ ਕਮਾਲ ਬਹੁਤ ਸੋਹਣੀਆਂ ਵਜੋਂਦਾ।'

ਫਿਰ ਮੈਂ ਐਦਕਾਂ ਹੋਲੀਆਂ 'ਤੇ ਲਿਆਉਂਗਾ।'

ਕੁੜੇ ਨੂ...ਰਾਂ...ਐ ! ਕਿਥੇ ਗਰਕ ਗਈ ਏ ਪੀਰਾਂ ਦੀ ਏ?

ਹਾਏ ਅੱਲਾ! ਮੇਰੀ ਤਾਂ ਸ਼ਾਮਤ ਆਉ ...ਅੰਮਾਂ ਪਈ ਵਾਜਾਂ ਮਾਰਦੀ, ਆਖ ਨੂਰਾਂ ਨੇ ਹਿਰਨੀ ਨੇ ਚੰਗੀ ਭਰੀ ਅਤੇ ਝਗੀ ਨੂੰ ਸੰਭਾਲਦੀ ਆਡ ਟੱਪ ਗਈ।

ਗੋਰੇ ਨਿਸ਼ੋਹ ਰੰਗ ਕਰਕੇ ਹੀ ਰੇਸ਼ਮਾਂ ਨੇ ਆਪਣੀ ਧੀ ਦਾ ਨਾਂ ਰਾਂ ਧਰਿਆ ਸੀ ਅਤੇ ਉਹ ਆਪਣੇ ਨਾਂ ਵਰਗੀ ਹੈ ਵੀ ਤਾਂ ਇਕ ਨੂਰ ਹੀ ਸੀ ਉਹਦੇ ਲਈ!

ਜਿਸ ਦਿਨ ਵੀ ਖੁਹ ਜੋਣਾ ਹੁੰਦਾ, ਅਮਰੋ ਸਰਵਣ ਨੂੰ ਸਕੂਲ ਨਹੀਂ ਸੀ ਭੇਜਦੀ। ਸਰਵਣ ਮਾਂ ਦੇ ਆਖੇ ਲਗ ਸਾਰੀ ਦਿਹਾੜੀ ਗਾਧੀ ਉਤੇ ਬੈਠਾ ਰਹਿੰਦਾ ਅਤੇ ਤਾਰੂ ਕਿਆਰੇ ਮੋੜਦਾ ਰਹਿੰਦਾ ਸੀ । ਅਜਿਹਾ ਕਰਕੇ ਉਹ ਆਪਣੀ ਮਾਂ ਦੇ ਦੁੱਖਾਂ ਨੂੰ ਕੁਝ ਹਦ ਤਕ ਘਟ ਕਰ ਰਿਹਾ ਸੀ।

ਨੱਕਾ ਤੋੜ ਗਈ ਏ , ਦਿਸਿਆ ਨਹੀਓ ?' ਆਖ ਸਰਵਣ ਨੇ ਕਹੀ ਚੁੱਕੀ ਅਤੇ ਰੂਹੜੀ ਆਡ ਤੇ ਮਿੱਟੀ ਦਾ ਟੁੱਪ ਰਖਣ ਲਗ ਪਿਆ ।

ਰੂਹੜਿਆ ਨੱਕਾ ਬਨ, ਉਹਨੇ ਢੰਗਿਆਂ ਨੂੰ ਛਿਛਰ ਮਾਰੀ । ਛਣ-ਨ ...ਛ ਣ ਨ ਕਰਦੀਆਂ ਮਹਿਲਾਂ ਜਿਵੇਂ ਟਿੰਡਾਂ ਨਾਲ ਜਿੱਦ ਪਈਆਂ ਹੋਣ। ਸਰਵਣ ਫਿਰ ਗਾਧੀ ਉਤੇ ਬਹਿ ਗਿਆ ਅਤੇ ਅਲਗੋਜ ਨੂੰ ਮੂੰਹ ਨਾਲ ਲਾ, ਮੋਰੀਆਂ ਉਤੇ ਪਟਿਆਂ ਨੂੰ ਰਖਦਿਆਂ ਚੁਕਦਿਆਂ ਬਥਵੀ ਜਿਹੀ ਸੂਰ ਕਢਣ ਲੱਗਾ ।

ਅਲਗੋਜੇ ਦੀ ਅਵਾਜ ਕਪਾਹ ਚੁਣਦੀ ਨੂਰਾਂ ਦੇ ਕੰਨਾਂ ਵਿਚ ਪਈ ।੭੬