ਪੰਨਾ:ਅੱਗ ਦੇ ਆਸ਼ਿਕ.pdf/82

ਵਿਕੀਸਰੋਤ ਤੋਂ
(ਪੰਨਾ:Agg te ashik.pdf/82 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਸ ਕਪਾਹ ਚੁਣਨੀ ਬੰਦ ਕਰ ਦਿਤੀ ਅਤੇ ਸਿਰ ਚੁਕ ਕੇ ਵੋੜਾਂ ਲੈਣ ਲਗੀ । ਗੁਲ ਚੁਗ ਧਿਆਨ ਨਾਲ, ਪੱਤਲ ਨਾ ਲਾਈ ਜਾ..... ਕਿਧਰ ਮੂੰਹ ਚੁਕਿਆ ਅੱਤਰੀ ਬੜੀ ਜਿਹੀ ਨੇ । ਚਾਹਮਲੀ ਬਰਕਤੇ ਦੇ ਮਥੇ ਉਤੇ ਤਿਊੜੀਆਂ ਪੈ ਗਈਆਂ । ਨੂਰਾਂ ਨੇ ਇੰਜ ਝੇਪ ਕੇ ਊਧੀ ਪਾ ਲਈ ਜਿਵੇਂ ਕਿਸੇ ਗਿਰਝ ਨੇ ਬਰਾਟ ਮਾਰੀ ਹੋਵੇ । ‘ਕੁੜੇ ਬੀਬ, ਅੜੀਏ ਕੋਈ ਗੁਣ ਵੀਂ ਸ਼ੁਰੂ ਕਰ; ......ਮੈਂ ਤਾਂ ਅੱਕ ਵੀ ਗਈ ਆਂ ਠਾਹ-ਤਾਂਹ ਹੁੰਦੀ ਹੁੰਦੀ... ਕੇਸਰ ਨੇ ਲੱਕ ਸਿੱਧਾ ਕਰਦਿਆਂ ਵਾਲਾਂ ਦੀ ਇਕ ਲਿਟ ਮੂੰਹ ਤੋਂ ਪਿਛੇ ਹਟਾਈ ਅਤੇ ਉੱਲ ਨਾਲ ਮਥੇ ਤੋਂ ਮੁੜਕੇ ਨੂੰ ਪੂੰਝ ਸੁਟਿਆ । 'ਕਿਉਂ, ਸਗੋਂ ਪਰਾਹੁਣਾ ਚੇਤੇ ਆ ਗਿਆ ਈ ? ਹੇਖਾਂ......ਖੇਖਨ ਕਰਦੀ ਚੰਦਰੀ, ਕਹਿੰਦਿਆਂ ਕੇਸਰੋ ਨੇ ਇਕ ਅੱਧਖਿੜਿਆ ਰੀਂਡਾ ਬੀਬ ਦੀਆਂ ਮੌਰਾਂ ਵਿਚ ਮਾਰਿਆ । ( 'ਉਤੋਂ ਉਤੋਂ ਈ ਗੁਸਾ ਕਰਦੀ ਆ, ਵਿਚੋਂ ਤੇ ਜੀਅ ਚੰਦਰਾ ਆਂਹਦਾ ਹੋਣਾ ਹੁਣੇ ਈ ਆ ਜਾਏ ਨੌਕਰ ।' 'ਹਾਂ, ਉਹਨੇ ਆਉਣਾ ! ਹੁਣ ਤਾਂ ਲਾਮ ਵੀ ਲਗਣ ਆਲੀ ਸੁਣੀ ਦੀ ਆ।' ਅਤੇ ਰੋਕਦਿਆਂ ਰੋਕਦਿਆਂ ਵੀ ਕੇ.ਰ ਦਾ ਹੋਕਾ ਨਿਕਲ ਗਿਆ, ਇਕ ਚੀਜ ਉਹਦੇ ਧੁਰ ਕਾਲਜੇ ਨੂੰ ਚੀ ਗਈ । “ਨੀ ਮਾਏ, ਦੀਆਂ ਛੋਲਿਆਂ ਦੀ ਦਾਲ, ਜੇ ਕੋਈ ਆਏ ਨੀ ਪਰਾਹਵਣਾ ਮੇਰੀ ਜਾਂ..ਨ । ਦੋਵਾਂ ਕੁੜੀਆਂ ਦੀਆਂ ਗੱਲਾਂ ਸੁਣ, ਬਰਕਤੇ ਨੇ ਗੀਤ ਛੋਹ ਦਿਤਾ । ਨੀ ਮਾਏ, ਦੂਰੋ ਤੇ ਲੱਗਦਾ ਈ ਲਾਲ ਨੇੜੇ ਆਇਆ ਤੇ ਛੋਟਾ ਦੇਵਰਾਂ ਨੀ ਮੇਰੀ ਜਾਂਨ । ਬੀਬ ਅਤੇ ਕੇਸਰ ਦੀ ਰਲਵੀਂ ਅਵਾਜ਼ ਖਿੜੀ ਕਪਾਹ ਦੇ ਬਟਿਆਂ eਤੇ ਵਿਛ ਗਈ ਅਤੇ ਫਿਰ ਤਿੰਨਾ ਚੋਣੀਆਂ ਨੂੰ ਜਿਵੇਂ ਆਪਾ ਵਿਸਰ ਗਿਆ ੭੭