ਪੰਨਾ:Agg te ashik.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਿ ਰੇਸ਼ਮੇਂ ਨੇ ਉਹਦੇ ਵਲੋਂ ਮੂੰਹ ਮੋੜ ਲਿਆ । ਬੀਬ ਤੇ ਕੇਸਰੋ ਹੇਠਾਂ ਦੀਆਂ ਹੋਠਾਂ ਕਪਾਹ ਵਿਚ ਇੰਜ ਛਹਕ ਈ ਆਂ ਜਿਵੇਂ ਧਰਤੀ ਵਿਚ ਧਸ ਚਲੀਆਂ ਹੋਣ । b) ਫੁਰ...ਰੜ’ ਘੜੀ ਨੇ ਫੁਰਕੜਾ ਮਾਰਿਆ। ਡਰ ਕੇ ਬੀਬੋ ਅਤੇ ਕੇਸਰੋ ਦਾ ਜਿਵੇਂ ਸਾਰਾ ਸਰੀਰ ਕੰਬ ਗਿਆ ਹੋਵੇ । ਆਡ ਵਿਚਦੀ ਲੰਘਦੀ ਘੜੀ ਦੀਆਂ ਲੱਤਾਂ ਉਹਨਾਂ ਨੇ ਛਿਟੀਆਂ ਵਿਚਦੀ ਵੇਖੀਆਂ ਅਤੇ ਧੱਕ ਧੱਕ ਕਰਦੇ ਕਲੇਜੇ ਨੂੰ ਵੱਸ ਵਿਚ ਕਰਕੇ ਉਠ ਬੈਠੀਆਂ । ਔਹ ਵੇਖ ਨੀ ਨਖੱਤੀਏ, ਖੁਹ ਤੇ ਮੁੰਡਾ ਗਾਉਣ ਡਿਹਾ ਤੇਰੇ ਵਲ ਮੂੰਹ ਕਰਕੇ ' ਸਰਵਣ ਦੀ ਅਵਾਜ਼ ਸੁਣ, ਬੀਬ ਦੇ ਸਿਰ ਪਟਕੀ ਮਾਰਦਿਆਂ ਕੇਸਰੋ ਨੇ ਟਕੱਚੀ ਕੀਤੀ । ਬੀਬ ਦੋਵਾਂ ਹੱਥਾਂ ਨਾਲ ਪੂੜ-ਪੁੜੀਆਂ ਖੁਰਕਦੀ ਹੱਸ ਪਈ । 'ਮੈਂ ਤਾਂ ਭੇਣਾ ਅਜ ਸਿਰ ਵਖਾਉਣਾ, ਲਗਦਾ ਜਿਵੇਂ ਜੰਆਂ ਪੈ ਗਈਆਂ ਹੋਣ ਮੀਡੀਆਂ ਹੇਠਾਂ । ਸਿਰ ਗੁੰਦਿਆਂ ਵੀ ਤਾਂ ਕਈ ਦਿਨ ਹੋ ਗਏ ਅੱਤਰੇ । ਭਲਾ ਹੋਵੇ ਤੇਰਾ ਜੇ ਜਰਾ ਫੋਲ ਦਵੇ ਬਰੀ ਹੇਠ ਬਹਿਕੇ । ਅੰਮਾਂ, ਮੈਂ ਪਾਣੀ ਪੀਣ ਚਲੀ ਊ", ਝੋਲੀ ਵਿਚ ਕਪਾਹ ਕਢਦਿਆਂ ਨੂੰਰਾਂ ਨੇ ਪੁਛਿਆ । ਪਰ ਰੇਸ਼ਮੇਂ ਦੇ ਕੁਝ ਬੋਲਣ ਤੋਂ ਪਹਿਲਾਂ ਈ ਬਰਕਤੇ ਕੀ :( ਪੀਰਾਂ ਦੀਏ, ਤੂੰ ਕਿਧਰ ਦੇ ਛਾਲੇ ਚਰਕੇ ਆਈ ਜੋ ਤੇਰੀ ਪੋਟ ਸੁੱਕ ਸੁੱਕ ਜਾਂਦੀ । ਅੱਤਰਾ ਹਲਕ ਈ ਸੁੱਕਾ ਰਹਿੰਦਾ ਇਹਦਾ ।' ਰਾਂ ਦਾ ਸਾਹ ਟੰਗਿਆ ਦਾ ਟੰਗਿਆ ਰਹਿ ਗਿਆ ਅਤੇ ਉਹ ਫਿਰ ਕਪਾਹ ਚੁਣਨ ਰੂ5 ਗਈ । ਮੈਂ ਤਾਂ ਕਦੀ ਨਾ ਜਾਵਾਂ ਬੇਰੀ ਹੇਠ, ਕੁਝ ਚਿਰ ਰੁਕ ਕੇ ਕਹਿ ! ਕੇਸਰੋ ਕੁਝ ਡੂੰਘੀਆਂ ਸੱਚਾਂ ਵਿਚ ਖੁਭ ਗਈ। ਅਣੀਏ, ਕਿਹੜਾ ਚਿਰ ਹੋਇਆ ਈ ਜਨਕ ਵਿਚਾਰੀ ਨੂੰ, ਕਿਤੇ ਚਿਤੋਂ ਈ ਵਿਸਰ ਗਈ ਆ।” ੭੯