ਪੰਨਾ:Agg te ashik.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮੈਨੂੰ ਕਈ ਵਾਰੀ ਉਹ ਸੁਫਨੇ 'ਚ ਮਿਲਦੀ ਰਹੀ ਆ । ਬੀਬ ਨੇ ਹੁੰਗਾਰਾ ਭਰਿਆ। ਮਸਾਂ ਮੇਰੇ ਵਿਆਹ ਤੋਂ ਥੋੜ੍ਹੇ ਕੁ ਸਾਲ ਪਹਿਲਾਂ ਦੀ ਹੀ ਤੇ ਗੱਲ ਆ ॥ ਜਨਕ ਦੇ · ਇਹਦੇ ਨਾਲ ਫਾਹ ਲੈਣ ਪਛ ਤਾਂ ਆਪਾਂ ਨੂੰ ਇਸ ਬੇਰੀ ਹੇਠ ਡਰ ਲਗਣ ਲਗ ਗਿਆ । ਬੜੇ ਮਿਠੇ ਬੇਰ ਹੁੰਦੇ ਸੀ ਇਸ ਬੇਰੀ ਦੇਛੁਹਾਰਿਆਂ ਅਰਗੇ । ਰਾਂ ਨੇ ਕਪਾਹ ਵਿਚ ਖੜੀ ਝਾੜ ਬੇਰੀ ਵੱਲ fਜ ਭੈ-ਭੀਤ ਹੋ ਕੇ ਵੇਖਿਆ ਜਿਵੇਂ ਜਨ ਜੋ ਅਜੇ ਵੀ ਉਸੇ ਬੇਰੀ ਹੇਠ ਮਰੀ ਪਈ ਹੋਵੇ । ਹਾਇਆ ਨੀ, ਮੈਨੂੰ ਤੇ ਭੈ ਜਿਹਾ ਆਉਣ ਲੱਗ ਪਿਆ । ਬੀਬ ਨੇ ਵੇਖਿਆ-ਚਿੜੀਆਂ ਆਪਣੇ ਬਿਜੜਿਆਂ ਵਿਚ ਝੁਰਮਟ ਪਾਇਆ ਹੋਇਆ ਸੀ । 'ਅਣਿਆਈ ਮੌਤੇ ਮਰਿਆਂ ਦੀਆਂ ਰੂਹਾਂ ਭਟਕਦੀਆਂ ਫਿਰਦੀਆਂ ਰਹਿੰਦੀਆਂ । ਨੂਰਾਂ ਨੇ ਸੁਣਿਆ ਹੋਇਆ ਸੀ । ਉਹ ਸੋਚਦੀ ਰਹੀ ਅਤੇ ਕਪਾਹ ਚਣਦੀ ਰਹੀ । ਵਟ ਅਤੇ ਤੇਹ ਨਾਲ ਉਹਦੀ ਜਾਨ ਨਿਕਲ ਰਹੀ ਸੀ, ਪਰ ਬਰਕਤੇ ਤੋਂ ਡਰਦੀ ਜਿਵੇਂ ਉੱਚਾ ਸਾਹ ਵੀ ਨਹੀਂ ਸੀ ਲੈ ਰਹੀ । | ਖੂਹ ਦੀ ਰੀਂ ਰੀਂ ਬੰਦ ਹੋ ਗਈ। 'ਮੈਂ ਕਿਹਾ ਹੁਣ ਦਲੀਏ ਪਿੰਡ ਨੂੰ, ਰਹਿੰਦੇ ਹੋ ਕਿਆਰੇ ਭਲਕੇ ਸਹੀਂ।' ਬੀਬ ਨੇ ਪਛੋਂ ਵਿਚ ਡੁਬਦੇ ਸੂਰਜ ਵਲ ਵੇਖਿਆ । ਚੰਗਾ ਫਿਰ, ਜਿਵੇਂ ਤੁਹਾਡੀ ਮਰਜੀ।' ਕੇਸਰੋ ਨੇ ਸਹਿਮਤੀ ਪ੍ਰਗਟ ਕਰ ਦਿੱਤੀ । ਉਹਨਾਂ ਨੇ ਆਪੋ ਆਪਣੀ ਪੰਡੋਕਣੀ ਬੰਨੀ ਅਤੇ ਸਿਰਾਂ ਉਤੇ ਰਖ ਪਿਡ ਨੂੰ ਤੁਰ ਪਈਆਂ । ਤੁਰਨ ਲਗਿਆਂ ਨੂਰਾਂ ਨੇ ਇਕ ਵਾਰ ਫਿਰ ਝਾੜਬਰੀ ਵਲ ਵੇਖਿਆ । ਆਡ ਟੱਪਣ ਲਗੀ ਤੋਂ ਰਹਿ ਨਾ ਹੋਇਆ ਅਤੇ ਉਹਨੇ ਰਿਸਦੇ ਪਾਣੀ ਵਿਚੋਂ ਦੋ ਬੁੱਕ ਪਾਣੀ ਦੇ ਪੀ ਲਏ । to