ਪੰਨਾ:Agg te ashik.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਈ ਗੁਸੇ ਗਿਲੇ ਛਾਟਦਾ ਸਾਂਈਂ ਕਮਾਲ ਆ ਗਿਆ। ਬਰਕਤ ਨੂੰ ਵਾਲਾਂ ਤੋਂ ਫੜ, ਉਸ ਦੇ ਤਿੰਨ ਚਿਮਟੇ ਜੜ੍ਹ ਦਿਤੇ । ਗੁਗਲ ਦੀ ਭਿਭੂਤੀ ਧੁਖਾ ਕੇ ਉਸ ਸਾਰਾ ਅੰਦਰ ਧੂੰਏਂ ਨਾਲ ਭਰ ਦਿੱਤਾ । ਜੰਤਰ ਮੰਤਰ ਪੜਦਿਆਂ ਉਸ ਆਈਆਂ ਗੁਆਂਢਣਾਂ ਨੂੰ ਘਰੋਂ ਕਢ ਦਿਤਾ । ਬਰਕਤੇ ਦਾ ਸਿਰ ਹਿੱਲਣ ਲੱਗਾ। ‘ਭੂਤ-ਪ੍ਰੇਤ ਦੀ ਛਾਇਆ ਏ ।' ਸਾਂਈਂ ਨੇ ਖੈਰੁ ਵਲ ਘਰ ਘੂਰ ਵੇਂਹਦਿਆਂ ਆਖਿਆ । ਖੇਰੂ ਨੂੰ ਕੁਝ ਘਬਰਾਹਟ ਜਿਹੀ ਹੋਈ । ਉਹ ਬਿੱਟਰ ਬਿੱਟਰ ਸਾਈਂ ਵਲ ਵੇਖਣ ਲੱਗਾ । ‘ਦੂਜੇ ਪਿੰਡ ਦੀ ਜੂਹ ਦੇ ਖੂਹ ਦਾ ਪਾਣੀ ਲੈ ਕੇ ਆਓ |' ਸਾਂਈਂ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ । ਫਸੀ ਨੂੰ ਫਟਕਣ ਕੀ ? ਖੇਰੂ ਉਹਦੀ ਗੱਲ ਨੂੰ ਟਾਲ ਨਾ ਸਕਿਆ । ਰਾਤ ਅੱਧੀਓਂ ਟੱਪ ਗਈ ਸੀ, ਜਦੋਂ ਖੈਰੂ ਦੂਜੇ ਪਿੰਡ ਦੀ ਜੂਹ 'ਚੋਂ ਪਾਣੀ ਲੈਣ ਚਲਾ ਗਿਆ । ਲੈ ਕੇ ਵਾਪਸ ਆਇਆ ਤਾਂ ਨਾ ਹੀ ਬਰਕਤੇ ਘਰ ਸੀ ਅਤੇ ਨਾ ਹੀ ਸਾਂਈਂ ਕਮਾਲ । ਮਤਾਬਾਂ ਦੀ ਅੱਖ ਲੱਗ ਗਈ ਸੀ ਅਤੇ ਘਰ ਦਾ ਬੂਹਾ ਚੌੜ-ਚੁਪੱਟ ਖੁਲਾ ਸੀ । ਖੋਰੂ ਸਿਰ ਨੂੰ ਫੜ ਕੇ ਬਹਿ ਗਿਆ । ਅਗਲੇ ਦਿਨ ਸਾਰਾ ਪਿੰਡ ਬਰਕਤੇ ਅਤੇ ਸਾਂਈਂ ਦੀ ਭਾਲ ਕਰਦੇ ਰਹੇ, ਪਰ ਦੋਵਾਂ ਵਿਚੋਂ ਕੋਈ ਵੀ ਉਹਨਾਂ ਦੇ ਹੱਥ ਨਾ ਲੱਗਾ । ਖੇਰੂ ਪਛਤਾਵੇ ਵਿਚ ਸ ਘੋਲਦਾ ਰਹਿ ਗਿਆ। ਬਰਕਤੇ ਦੇ ਨਿਕਲ ਜਾਣ ਬਾਅਦ, ਸੂਬੇ ਦਾ ਵੀ ਅੰਨ-ਜਲ ਚੁਕਿਆਂ ਗਿਆ ਅਤੇ ਉਹ ਵੀ ਸਹਿਕ ਸਹਿਕ ਦਿਨ ਕੱਟਦਾ, ਕੁਝ ਸਮੇਂ ਵਿਚ ਅੱਲਾ ਨੂੰ ਪਿਆਰਾ ਹੋ ਗਿਆ ! ਵਕਤ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ । ਖੇਰੂ, ਉਪਰਾਮ ਜਿਹਾ ੮੩