ਪੰਨਾ:Agg te ashik.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੀ ਹੋਇਆ ਸੀ, ਸੁਣਿਆਂ ਖੂਬ ਤੇਰੀ ਖੁੰਬ ਠੱਪੀ ਆ ਮਸ਼ੂਕ ਨੇ ?' ਮੱਛੀ ਵਿਚ ਮੁਸਕਰਾਉਦਿਆਂ ਰਣ ਸਿੰਘ ਹੱਸਿਆ ਅਤੇ ਲਗਾਮਾਂ ਖਿੱਚ ਕੇ ਘੋੜੀ ਨੂੰ ਥੰਮ ਲਿਆ । ਹੋਣਾ ਕੀ ਆ ਸਰਦਾਰ ਜੀ.. ਸੀ ਪੈਂਦੀ ਸੀ ਪੈਲੀ 'ਚ, ਮੈਂ ਮਜ਼ਬੀ ਨੂੰ ਕਿਹਾ ਵਾਹਣ ਨਾ ਭਰੀ ਜਾ......ਤੇ ਬੱਸ ਉਹ ਚੜਮ ਜਿਉਂ ਦੌੜਾ, ਸਦ ਲਿਆਇਆ ਲੱਚੀ ਨੂੰ.......' ਦਸਦਿਆਂ ਕਿਸ਼ਨ ਸਿੰਘ ਦੀ ਸ਼ਰਤ ਰੋਣ ਹਾਕੀ ਹੋ ਗਈ । ਬਈ, ਸਾਨੂੰ ਕੀ ਆਹਨਾ... ਤੇਰੀ ਉ ਈ ਭੂਏ ਚੜ੍ਹਾਈ।' “ਤਾਇਆ, ਹੁਣ ਝਲਦੀ ਨਹੀਂ ਹੋਣੀ......ਝਗੜਾ ਹੋਰ ਕਾਹਦਾ । ਬਿੱਕਰ ਨੇ ਕਿਹਾ ਅਤੇ ਸਾਰੀ ਦੀ ਸਾਰੀ ਢਾਣੀ ਖਿੜ ਖਿੜਾ ਕੇ ਹੱਸ ਪਈ । ਕਿਸ਼ਨ ਸਿੰਘ ਝੱਪ ਜਿਹਾ ਗਿਆ । 'ਸਾਨੂੰ ਜ਼ਰ ਸ਼ਿਕਾਰ ਤੋਂ ਹੋ ਆਉਣ ਦੇ, ਕਰ ਲੈਨੇ ਆਂ ਚੜੱਤ ਦਾ ਵੀ ਪਤਾ ਤੇ ਉਹਦਾ ਵੀ ।' ਆਖਦਿਆਂ ਰਣ ਸਿੰਘ ਨੇ ਘੜੀ ਨੂੰ ਅੱਡੀ ਲਾਈ । ਕਿਸ਼ਨ ਸਿੰਘ ਉੱਧੀ ਪਾਈ ਘਰ ਨੂੰ ਤੁਰ ਪਿਆ। ਮਾੜਕੂ ਜਿਹੇ, ਕਮਾਨ ਵਰਗੇ ਮਾਘੀ ਨੂੰ ਦੋਵੇਂ ਸ਼ਿਕਾਰੀ ਨੌਹਾਂ ਭਾਰ ਜ਼ੋਰ ਲਾ ਕੇ ਖਿੱਚੀ ਲਈ ਜਾਂਦੇ ਸਨ । ਮਾਘੀ ਦੇ ਸਾਥੀ ਮਲਿਆਂ ਝਾੜੀਆਂ ਵਿਚ ਵਿਚ ਰੰਬਿਆਂ ਦੀਆਂ ਹੱਦਾਂ ਮਾਰਦੇ, ਕੁਤਿਆਂ ਨੂੰ ਛਿਛਕਾਰਦੇ ਅਗੇ ਤੁਰੇ ਜਾਂਦੇ ਸਨ । ਝੀਰਾ, ਤੂੰ ਤੇ ਘੜੀ ਜਿਨਾ ਭੇਜਦਾਂ, ਬਿਕਰ ਨੇ ਵਡਿਆਉਂਦਿਆਂ ਮਾਘੀ ਨੂੰ ਟਕੱਚੀ ਕੀਤੀ । ਮਾਘੀ ਆਪਣੀ ਸਿਫ਼ਤ 'ਤੇ ਫੁਲਿਆ ਨਹੀਂ ਸੀ ਸਮਾਉਂਦਾ । ਬਸੰਤੀ ਪੱਗ 'ਚੋਂ ਬਾਹਰ ਨਿਕਲੇ ਉਹਦੇ ਵਾਲ ਹਵਾ ਵਿਚ ਉਡ ਰਹੇ ਸਨ। ਦੋਵਾਂ ਕੁੱਤਿਆਂ ਦੀ ਡੋਰ ਨੂੰ ਖਬੇ ਹੱਥ ਵਿਚ ਫੜਦਿਆਂ ਉਹਨੇ ਤੇੜ ਬੱਧੇ ਲਾਲ ਡਰੀਏ ਦੇ ਪਰਨੇ ਨੂੰ ਸੱਜੇ ਹੱਥ ਨਾਲ ਘਟ ਕੇ ਫੜਿਆ ਹੋਇਆ ਸੀ ਅਤੇ ਉਹਦੀ ਢਿੱਲੀ ਹੋ ਗਈ ਮਰੋ ਨੂੰ ਟੰਗਣ ਦੀ ੮੬