ਪੰਨਾ:ਅੱਗ ਦੇ ਆਸ਼ਿਕ.pdf/95

ਵਿਕੀਸਰੋਤ ਤੋਂ
(ਪੰਨਾ:Agg te ashik.pdf/95 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਟੇਰੇ ਫੜਨ ਭੇਜ ਦੇਂਦਾ ਅਤੇ ਮਾਘੀ ਆਪਣੇ ਕੰਮ ਦਾ ਪੂਰਾ ਕਾਤਬ ਹੋਣ ਕਾਰਨ ਉਸ ਰਣ ਸਿੰਘ ਨੂੰ ਸ਼ਿਕਾਰ ਦੇ ਪਖੋਂ ਕਦੀ ਨਿਰਾਸ਼ ਨਾ ਹੋਣ ਦਿਤਾ।

ਕਬੂਤਰਾਂ ਉਤੇ ਹੋਏ ਫਾਇਰ ਦੀ ਅਵਾਜ਼ ਸੁਣ ਕੇ ਹਿਰਨਾਂ ਦੀ ਇਕ ਡਾਰ ਬੀੜ ਦੇ ਇਕ ਪਾਸਿਓਂ ਨਿਕਲ ਕੇ ਚੁੰਗੀਆਂ ਭਰਦੀ ਦੌੜ ਪਈ। ਮਾਘੀ ਨੇ ਦੋਵਾਂ ਸ਼ਿਕਾਰੀਆਂ ਦੀਆਂ ਡੋਰਾਂ ਲਾਹ ਦਿਤੀਆਂ। ਸਾਰੇ ਮੁੰਡੇ ਕੁੱਤਿਆਂ ਨੂੰ ਸ਼ਿਸ਼ਕਾਰਦੇ ਹਿਰਨਾਂ ਪਿਛੇ ਦੌੜ ਨਿਕਲੇ। ਰਣ ਸਿੰਘ ਅਤੇ ਬਿਕਰ ਨੇ ਘੜੀਆਂ ਹਿਰਨਾਂ ਪਿਛੇ ਲਾ ਦਿਤੀਆਂ। ਹਿਰਨ ਚੁੰਗੀਆਂ ਭਰਦੇ ਸੰਘਣੇ ਰੁੱਖਾਂ ਵਿਚ ਜਾ ਵੜੇ, ਪਰ ਸ਼ਿਕਾਰੀ ਕੁਤਿਆਂ ਨੇ ਇਕ ਬੱਚੇ ਨੂੰ ਘੇਰ ਲਿਆ ਸੀ। ਉਹ ਬੀੜ ਤੋਂ ਬਾਹਰ ਰਖ਼ ਵਲ ਦੌੜ ਨਿਕਲਿਆ ਅਤੇ ਉਸ ਪਾਸੇ ਨੂੰ ਨਿਕਲਿਆ, ਜਿਧਰ ਮਾਘੀ ਡੋਰਾਂ ਨੂੰ ਘੁੰਮਾਉਂਦਾ ਉਹਨੂੰ ਅਗੋਂ ਘੇਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਿਰਨ ਦਾ ਬੱਚਾ ਅਤੇ ਮਾਘੀ ਇਕੋ ਸੇਧ ਵਿਚ ਦੌੜ ਰਹੇ ਸਨ, ਬਿਕਰ ਨੇ ਦੁਨਾਲੀ ਨਾਲ ਮਾਘੀ ਦੀ ਸਿਸਤ ਲਈ, ਪਰ ਰਣ ਸਿੰਘ ਦੀ ਘੜੀ ਉਹਦੀ ਬਰੋਬਰ ਆ ਗਈ ਅਤੇ ਹਿਰਨ ਮੋੜ ਕਟਦਾ ਫਿਰ ਬੀੜ ਵਲ ਮੁੜ ਪਿਆ। ਬਿਕਰ ਨੇ ਘੋੜੀ ਨੂੰ ਅੱਡੀ ਲਾ ਕੇ ਹਿਰਨ ਨੂੰ ਅਗ ਦੀ ਘੇਰ ਲਿਆ ਅਤੇ ਸਿਸਤ ਫਾਇਰ ਕਰ ਦਿੱਤਾ। ਹਿਰਨ ਦਾ ਬੱਚਾ ਜ਼ਮੀਨ ਉਤੇ ਡਿਗ ਪਿਆ। ਕੁੱਤੇ ਉਹਦੀਆਂ ਬੋਟੀਆਂ ਤੋੜ ਰਹੇ ਸਨ ਅਤੇ ਉਹ ਤੜਫ ਕੇ ਠੰਡਾ ਹੋ ਗਿਆ ਸੀ।

ਬੱਦਲ ਵਰ੍ਹਾਊ ਹੋ ਗਿਆ ਸੀ ਅਤੇ ਟਾਂਵੀਆਂ ਟਾਂਵੀਆਂ ਕਣੀਆਂ ਪੈਣ ਲਗ ਪਈਆਂ ਸਨ। ਉਹਨਾਂ ਨੇ ਕਾਹਲੀ ਕਾਹਲੀ ਹਿਰਨ ਨੂੰ ਘੋੜੀ ਉਤੇ ਸੁਟਿਆ ਅਤੇ ਵਾਪਸ ਨੂਰਪੁਰ ਪਰਤ ਆਏ। ਮਾਘੀ ਨੇ ਵੇਹਦਿਆਂ ਵੇਂਹਦਿਆਂ ਹਿਰਨ ਨੂੰ ਚੀਰ ਫਾੜ ਕਰ ਦਿਤਾ ਸੀ। ਮੀਂਹ ਪੂਰੇ ਜੋਰਾਂ ਤੇ ਲੱਥ ਪਿਆ। ਰਣ ਸਿੰਘ ਦੇ ਕਾਮੇਂ ਸ਼ਰਾਬ ਦੀਆਂ ਬੋਤਲਾਂ ਲੈ ਆਏ ਅਤੇ ਡਿਉੜੀ ਨਾਲ ਲਗਦੀ ਬੈਠਕ ਵਿਚ ਦੌਰ ਆਰੰਭ ਹੋ ਗਿਆ। ਮਾਘੀ ਨੇ ਮੀਟ ਨੂੰ ਰਾਹੜ ਲਾ ਦਿਤੀ ਅਤੇ ਕੱਚਾ ਨਾ ਕਰਕੇ ਉਹ ਇਕ ਛੰਨਾ ਭਰ ਉਹਨਾਂ ਨੂੰ ਦੇਣ

੯੦