ਪੰਨਾ:ਅੱਗ ਦੇ ਆਸ਼ਿਕ.pdf/99

ਵਿਕੀਸਰੋਤ ਤੋਂ
(ਪੰਨਾ:Agg te ashik.pdf/99 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੭. ਤੂੰ ਵੀ ਅਣਿਆਈ ਮੌਤੇ ਮਰਨਾ ਏਂ ਤਾਂ ਆਹ ਲੈ ......ਆਹ ਲੈ ... ਆਪਣੇ ਹੱਥੀਂ ਮਾਰ ਕੇ ਸਬਰ ਕਰ ਲਊ ਮੈਂ......' ਅਮਰੋ ਕਪਾਹ ਦੀ ਛੁੱਟੀ ਨਾਲ ਸਰਵਣ ਨੂੰ ਕੁਟ ਰਹੀ ਸੀ | ਸਰਵਣ ਅਤੇ ਕੰਵਰ ਨੇ ਅਜ ਸਕੂਲ ਵਿਚ ਹੜਤਾਲ ਕਰਵਾ ਦਿੱਤੀ ਸੀ । ਮਾਸਟਰ ਇੰਦਰਪਾਲ ਨੂੰ ਪੁਲਿਸ ਨੇ ਫੜ ਖੜਿਆ ਸੀ ਅਤੇ ਉਹਦੀ ਗ੍ਰਿਫ਼ਤਾਰੀ ਮਿਸ਼ਨ ਹਾਈ ਸਕੂਲ ਦੇ ਪ੍ਰਿੰਸੀਪਲ ਐਡਵਰਡ ਮਸੀਹ ਦੇ ਇਸ਼ਾਰੇ 'ਤੇ ਕੀਤੀ ਗਈ ਸੀ । ਦੂਸ਼ਣ ਇਹ ਸੀ ਕਿ ਉਹ ਯੂਨੀਅਨ ਜੈਕ ਨੂੰ ਸਲੂਟ ਮਾਰਨ ਤੋਂ ਮੁੰਡਿਆਂ ਨੂੰ ਵਰਜਦਾ, ਸ਼੍ਰੇਣੀ ਵਿਚ ਭਾਸ਼ਣ ਅਜਿਹੇ ਦੇਂਦਾ ਜਿਹੜੇ ਸਰਕਾਰ ਵਿਰੋਧੀ ਹੁੰਦੇ ਅਤੇ ਸਭ ਤੋਂ ਵਡਾ ਇਹ ਕਿ ਉਹ ਰਾਤ ਵੇਲੇ ਸਕੂਲ ਦੀ ਬੋਰਡਿੰਗ ਵਿਚ ਕੁਝ ਖਤਰਨਾਕ ਕਿਸਮ ਦੇ ਬੰਦਿਆਂ ਨੂੰ ਪਨਾਹ ਦੇਂਦਾ । ਸਟੇਜਾਂ ਉਤੇ ਅਜਿਹੀਆਂ ਕਵਿਤਾਵਾਂ ਪੜ੍ਹਦਾ, ਜਿਹਨਾਂ ਵਿਚੋਂ ਇਨਕਲਾਬ ਦੀ ਬੋਅ ਆਉਂਦੀ। ਅਤੇ ਬਚਿਆਂ ਵਿਚ ਹਰਮਨ ਪਿਆਰਾ ਹੋਣ ਕਾਰਨ, ਉਹ ਬਚਿਆਂ ਅਤੇ ਦੂਜੇ ਅਧਿਆਪਕਾਂ ਨੂੰ fiਸੀਪਲ ਦੇ ਖਿਲਾਫ਼ ਉਕਸਾਉਂਦਾ। ਇੰਦਰਪਾਲ ਨੂੰ ਗ੍ਰਿਫਤਾਰ ਕਰਾਉਣ ਦੇ ੯੪