________________
ਛਡ ਦੇਣਾ ਹੀ ਕਾਫ਼ੀ ਸੀ । | ਰੂਸ ਵਿਚੋਂ ਆਉਂਦੀਆਂ ਲਿਖਤਾਂ, ਸੋਵੀਅਤ ਲਿਟਰੇਚਰ ਆਦਿ, ਵਿਚ ਮੈਨੂੰ ਚੰਗਾ ਨਹੀਂ ਸੀ ਲਗਦਾ, ਰੂਸੀ ਲੇਖਕਾਂ, ਦਾ ਸਦਾ ਸਟਾਲਿਨ ਦਾ ਅਤਿਕਥਨੀ ਦੇ ਭਾਵ ਵਿਚ ਵਰਣਨ ਕਰਨਾ, ਮਹਾਨ ਸਟਾਲਿਨ ਆਦਿ । ਪਰ ਦੂਜੇ ਸੰਸਾਰ ਯੁੱਧ ਤੋਂ ਪਿਛੋਂ ਖ਼ਰੁਸ਼ਚੇ ਫ਼ ਆਦਿ ਦੇ ਵਿਪਰੀਤ, ਮੇਰਾ ਇਹ ਵਿਸ਼ਵਾਸ ਹੋ ਗਿਆ ਕਿ ਇਸ ਯੁੱਧ ਵਿਚ ਸਟਾਲਿਨ ਦੀ ਅਗਵਾਈ ਰੂਸ ਨੂੰ ਮੁਕਤੀਦਾਇਕ ਬਣੀ ਸੀ, ਤੇ ਇਸ ਕਾਰਨ ਰੂਸ ਦੇ ਲੋਕਾਂ ਨੂੰ ਉਸ ਵਲ ਉਸੇ ਪ੍ਰਕਾਰ ਅਤਿਰੂਪੀ ਸ਼ਰਧਾ ਹੋ ਗਈ ਸੀ ਜੋ ਸਾਡੇ ਲੋਕਾਂ ਨੂੰ ਗਾਂਧੀ ਜੀ ਜਾਂ ਪਿਛੋਂ ਜਾ ਕੇ ਨਹਿਰੂ ਜੀ ਵਲ ਹੋ ਗਈ ਸੀ । | ਮਨੁੱਖੀ ਸੰਬੰਧਾਂ ਵਿਚ ਸਮਾਜਵਾਦ ਦਾ ਸਿਧਾਂਤ ਕਿਵੇਂ ਤੇ ਕਿਥੋਂ ਤਕ ਪ੍ਰਭਾਵਸ਼ਾਲੀ ਹੁੰਦਾ ਹੈ, ਮੇਰੇ ਲਈ ਇਹ ਕਹਿਣਾ ਬਹੁਤ ਔਖਾ ਪ੍ਰਤੀਤ ਹੁੰਦਾ ਹੈ। ਮੈਂ ਸ਼ੇਣੀ ਸੰਬੰਧਾਂ ਵਿਚ ਤੇ ਆਰਥਿਕ ਸੰਬੰਧਾਂ ਵਿਚ ਇਸ ਦੀ ਪ੍ਰਯੁਕਤੀ ਨੂੰ ਕੋਈ ਏਡੀ ਵੱਡੀ ਸਮੱਸਿਆ ਨਹੀਂ ਸਮਝਦਾ। ਪਰ ਮਨੁੱਖੀ ਤੇ ਰਾਜਸੀ ਸੰਬੰਧਾਂ ਵਿਚ ਇਸ ਨੂੰ ਲਾਗੂ ਕਰਨਾ ਬੜਾ ਕਠਿਨ ਹੈ, ਤੇ ਮੈਨੂੰ ਇਹ ਵੀ ਨਿਸ਼ਚਿਤ ਗਿਆਨ ਨਹੀਂ ਕਿ ਇਸ ਦਾ ਪ੍ਰਯੁਕਤੀ ਰੂਪ ਕੀ ਹੈ ਸਕਦਾ ਹੈ । | ਕੀ ਸਭ ਮਨੁੱਖ ਵਾਸਤਵ ਵਿਚ ਬਰਾਬਰ ਹਨ ? ਨਹੀਂ। ਕੋਈ ਵਧੇਰੇ ਤਕੜਾ, ਕੋਈ ਵਧੇਰੇ ਬੁਧੀਮਾਨ, ਕੋਈ ਵਧੇਰੇ ਸੁੰਦਰ, ਕੋਈ ਵਧੇਰੇ ਕੁਸ਼ਲ ਹੈ । ਆਗੂ ਤੇ ਅਨੁਗਾਮੀ ਦਾ ਸੰਬੰਧ ਸਮਾਜਵਾਦ ਵਿਚ ਵੀ ਅਨਿਵਾਰੀ ਹੈ, ਭਾਵੇਂ ਅਸੀਂ ਸਾਰੇ ਸਾਥੀ ਹਾਂ । ਕੀ ਇਕ ਬੜਾ ਬੁਧੀਮਾਨ ਵੀ ਸਮਾਜਵਾਦੀ ਰਾਜ ਪ੍ਰਬੰਧ ਦੇ ਆਗੂਆਂ ਦੇ ਬਰਾਬਰ ਹੈ ਸਕਦਾ ਹੈ ? ਸਿਧਾਂਤਿਕ ਰੂਪ ਵਿਚ, ਹਾਂ । ਪਰ ਵਿਵਹਾਰਕ ਰੂਪ ਵਿਚ ? ਸਿਧਾਂਤਿਕ ਰੂਪ ਵਿਚ ਪੂੰਜੀਵਾਦੀ ਲੋਕਤੰਤਰ ਵੀ ਸਭ ਮਨੁੱਖ ਨੂੰ ਸਮਾਨ ਮੰਨਦਾ ਹੈ । ਸਮਾਜਵਾਦ ਦਾ ਵਖੇਵਾਂ ਪੂੰਜੀਵਾਦ ਨਾਲੋਂ ਸਭ ਮਨੁੱਖਾਂ ਦੀ ਬਰਾਬਰੀ ਦੇ ਸਿਧਾਂਤ ਵਿਚ ਨਹੀਂ, ਇਸ ਨੂੰ ਲਾਗੂ ਕਰਨ ਵਿਚ ਹੈ । ਸਮਾਜਵਾਦ ਵਿਚ ਇਹ ਸਿਧਾਂਤ ਪੂੰਜੀਵਾਦ ਨਾਲੋਂ ਬਹੁਤ ਵਧੇਰੇ ਵਿਵਹਾਰਕ ਰੂਪ ਵਿਚ ਲਾਗੂ ਹੈ । ਪਰ ਉਸ ਵਿਵਹਾਰਿਕੇ ਬਰਾਬਰੀ ਨੂੰ ਅਸੀਂ ਕਿਥੋਂ ਤਕ ਲੈ ਜਾ ਸਕਦੇ ਹਾਂ ? ਤੇ ਬਰਾਬਰੀ ਦੇ ਠੀਕ ਅਰਬ ਹਨ ਕੀ ? | ਹਿਸਥ ਵਿਚ ਵੀ ਪਤੀ ਪਤਨੀ ਬਰਾਬਰ ਆਖੇ ਜਾ ਸਕਦੇ ਹਨ । ਪਰ ਮਨੁੱਖੀ ਸੁਭਾਵ ਕੁਝ ਇਸ ਪ੍ਰਕਾਰ ਦਾ ਬਣਿਆ ਹੈ, ਕਿ ਕੁਝ ਗੱਲਾਂ ਵਿਚ ਪਤੀ ਮੁਹਰੀ ਹੋਵੇਗਾ ਤੇ ਕੁਝ ਵਿਚ ਪਤਨੀ । ਇਸੇ ਸਮਾਨਤਾ ਦਾ ਵਿਵਹਾਰਕ ਰੂਪ ਅਸੀਂ ਸਮੁਚੀ ਇਸ ਜਾਤੀ ਨਾਲ ਸਮਾਨਤਾ ਦੇ ਖੇਤਰ ਵਿਚ ਵੀ ਵੇਖ ਸਕਦੇ ਹਾਂ । ਇਸਤੀ ਲਈ ਪੁਰਸ਼ ਨਾਲ ਸਰੀਰਕ ਬਲ ਵਿਚ ਬਰਾਬਰ ਹੋਣਾ ਜ਼ਰੂਰੀ ਹੈ ! ਸੁੰਦਰਤਾ ਦੇ ਸੰਬੰਧ ਵਿਚ ਆਖਿਆ ਜਾ ਸਕਦਾ ਹੈ ਕਿ ਪੁਰਸ਼ੇ ਦੀ ਸੁੰਦਰਤਾ, ਤੇ ਇਸ ਦੀ ਸੁੰਦਰਤਾ ਭਾਵੇਂ ਕਈ ਗੱਲਾਂ ਵਿਚ ਇਕ ਰੂਪੀ ਹੈ, ਕਈਆਂ ਵਿਚ ਦੋ-ਰੂਪੀ ਵੀ ਹੈ । ਆਪਣੇ ਰੂਪ ਵਿਚ ਇਕ ਪੁਰਸ਼ ਵੀ ਇਕ ਇਸਤੀ