ਪੰਨਾ:Alochana Magazine - Sant Singh Sekhon.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬ ਵਿਚ ਪ੍ਰਮਾਣਿਕ ਮਾਰਕਸਵਾਦੀ ਦ੍ਰਿਸ਼ਟੀ ਦੇ ਨਿਰਮਾਨ ਲਈ ਜ਼ਰੂਰੀ ਹੈ ਕਿ ਇਸ ਦੇ ਜੀਵਨ ਤੇ ਇਤਿਹਾਸ ਵਿਚੋਂ ਉਤਪਣ ਪਰਬਾਲੀ ਮੈਟਿਕ ਦਾ ਸਮੁੱਚਾ ਸਮਾਧਾਨ ਵਿਕਸਤ ਹੋ ਸਕੇ । ਇਸ ਤਰ੍ਹਾਂ ਵਿਕਸਤ ਹੋਈ ਇਸ ਦ੍ਰਿਸ਼ਟੀ ਦਾ ਭਾਵ ਮੌਲਿਕ ਹੋਵੇਗਾ ਜਿੱਥੇ ਮੌਲਿਕਤਾ ਤੋਂ ਭਾਵ ਵੱਖਰਾ ਹੋਣ ਦੀ ਖਾਸੀਅਤ ਨਹੀਂ ਸਗੋਂ ਜੀਵਨ ਦਿਆਂ ਮਲਾਂ ਤੱਕ ਲਹਿ ਜਾਣ ਦੀ ਸਮਰੱਥਾ ਹੈ । ਇਸ ਤਰ੍ਹਾਂ ਦੀ ਮਾਰਕਸਵਾਦੀ ਦ੍ਰਿਸ਼ਟੀ ਦਾ ਆਧਾਰ ਪਦਾਰਥਵਾਦੀ ਹੋਵੇਗਾ ਪਰ ਇਸ ਦੀ ਪਥਾਰਥਕਤਾ ਭੋਇ-ਕੇਂਦ੍ਰਿਤਾ ਨਹੀਂ ਹੋਵੇਗੀ ਜਿਸ ਦਾ ਭਾਵੁਕ ਪ੍ਰਗਟਾਉ ਪੰਜਾਬੀ ਫੋਕਲੋਰ ਤੇ ਬੰਧੱਕ ਪ੍ਰਗਟਾਉ ਪੰਜਾਬੀ ਲੋਕ-ਬੋਧ ਵਿਚ ਹੋਇਆ ਹੈ । ਸ਼ਾਇਦ ਇਸ ਤਰ ਦੀ ਦਿਸ਼ਟੀ ਹੀ ਰਾਜਸੀ ਤੇ ਧਾਰਮਿਕ ਕਾਰਨਾਂ ਕਰਕੇ ਦੋ ਜਾਂ ਦੋ ਤੋਂ ਵੱਧ ਟੁਕੜਿਆਂ ਵਿਚ ਵੰਡੇ ਗਏ ਪੰਜਾਬ ਨੂੰ ਰਾਸ਼ਟਰੀ/ਲੌਕਿਕ ਨੈਤਿਤਵ ਪਰਦਾਨ ਕਰ ਸਕਦੀ ਹੈ । | ਸੁਖੋਂ ਸਾਹਿਬ ਦੇ ਦਿਸ਼ਟੀਕੋਣ ਵਿਚ ਅਜੇਹੀ ਦ੍ਰਿਸ਼ਟੀ ਦਾ ਆਧਾਰ ਬਣਨ ਦੀ ਸਮਰੱਥਾ ਹੈ । ਸਮੁੱਚੇ ਰੂਪ ਵਿਚ ਇਹ ਇਸਦੇ ਪਾਸਾਰ ਦੀ ਪ੍ਰਤੀਨਿੱਧਤਾ ਨਹੀਂ ਕਰਦੀ । ਮਿਸਾਲ ਵਜੋਂ ਉਨ੍ਹਾਂ ਨੇ ਸਦਾਚਾਰ-ਬੋਧ, ਗਿਆਨ-ਬੋਧ ਤੇ ਤਾਊਕੀ-ਬੋਧ ਸੰਬੰਧੀ ਕੁਝ ਨਹੀਂ ਲਿਖਿਆ ਜਿਨ੍ਹਾਂ ਪ੍ਰਤੀ ਗਹਿਰ-ਗੰਭੀਰ ਚਿੰਤਨ ਗਿਉਰਗੀ ਲੂਕਾਚ ਨੇ ਕ੍ਰਮਵਾਰ ਤੇ ਅਨਤੋਨੀਓ ਮਸਕੀ ਨੇ ਆਰੰਭ ਤੋਂ ਅੰਤ ਤੱਕ ਪੇਸ਼ ਕੀਤਾ ਹੈ । ਇਸੇ ਕਾਰਨ ਉਹਨਾਂ ਦੀ ਦ੍ਰਿਸ਼ਟੀ, ਵਿਸ਼ੇਸ਼ ਕਰ ਕੇ ਮਸਕੀ ਦੀ ਜੋ ਕਈ ਪੱਖਾਂ ਤੋਂ ਮਹਾਨ ਲੈਨਿਨ ਨਾਲੋਂ ਵੀ ਵਧੇਰੇ ਗਹਿਰ-ਗੰਭੀਰ ਸੀ, ਪੱਛਮ ਦੀ ਸਮੁੱਚੀ ਮਾਰਕਸਵਾਦੀ ਦ੍ਰਿਸ਼ਟੀ ਦੀ ਪ੍ਰਤੀਨਿੱਧਤਾ ਕਰਦੀ ਹੈ । ਸੇਖੋਂ ਸਾਹਿਬ ਦੇ ਦ੍ਰਿਸ਼ਟੀਕੋਣ ਵਿਚ ਅਧੂਰਾਪਣ ਹੈ ਪਰ ਇਸ ਅਧੂਰਾਪਣ ਦੀ ਪੂਰਤੀ ਵਿਚ ਹੀ ਉਸ ਦੇ ਵਾਰਸਾਂ ਲਈ ਉਤਸ਼ਾਹ ਤੇ ਚਣੌਤੀ ਛਿਪੀ ਪਈ ਹੈ । 'ਆਲੋਚਨਾ' ਦੇ ਇਸ ਅੰਕ ਵਿਚ ਸੰਕਲਿਤ ਲੇਖ ਪੰਜਾਬ ਦੇ ਇਸ ਪ੍ਰਥਮ ਮਾਰਕਸਵਾਦੀ ਚਿੰਤਕ/ਲੇਖਕ ਦੇ ਵਿਅੱਕਤਿਤਵ, ਸਿਰਜਨਾ, ਚਿੰਤਨ ਤੇ ਕਾਰਜ-ਖੇਤਰ ਨੂੰ ਸਮਝਣ ਦਾ ਯਤਨ ਹਨ । ਕਦਾਚਿਤ ਇਹ ਦਾਅਵਾ ਨਹੀਂ ਕਿ ਇਹਨਾਂ ਲੇਖਾਂ ਰਾਹੀਂ ਇਸ ਮੰਤਵ ਨੂੰ ਪ੍ਰਾਪਤ ਕਰ ਲਿਆ ਗਿਆ ਹੈ । ਇਸ ਮੰਤਵ ਨੂੰ ਦ੍ਰਿਸ਼ਟੀ ਵਿਚ ਰੱਖਣਾ ਵੀ ਤਾਂ ਕੋਈ ਨਿਗੂਣੀ ਗੱਲ ਨਹੀਂ। ਮੰਤਵ ਦੀ ਪ੍ਰਾਪਤੀ ਹਿੱਤ ਤਾਂ ਭਵਿੱਖ ਵਿਚ ਵਧੇਰੇ ਗਹਿਰ-ਗੰਭੀਰ ਯਤਨ ਹੋਣਗੇ ਤੇ ਹੁੰਦੇ ਰਹਿਣ ਗੇ ।