ਪੰਨਾ:Alochana Magazine - Sant Singh Sekhon.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੇਰਾ ਜੀਵਨ ਫ਼ਲਸਫ਼ਾ ਸੰਤ ਸਿੰਘ ਸੇਖੋਂ ਮੇਰੇ ਜੀਵਨ ਦਾ ਸਿਧਾਂਤ ਇਹ ਹੈ ਕਿ ਮੈਂ ਕਿਸੇ ਹੋਰ ਮਨੁੱਖ ਨਾਲੋਂ ਘੱਟ ਨਹੀਂ । ਜਦੋਂ ਮੈਂ ਬਾਲ ਹੁੰਦਾ ਸਾਂ ਤਾਂ ਮੇਰਾ ਆਦਰਸ਼ ਸੀ ਸਰੀਰਕ ਬਲ ਵਿਚ ਜੇ ਸਭ ਤੋਂ ਤੱਕੜਾ ਨਹੀਂ ਤਾਂ ਕਿਸੇ ਤੋਂ ਮਾੜਾ ਵੀ ਨਾ ਹੋਵਾਂ | ਭਾਵੇਂ ਮੈਂ ਸਰੀਰ ਦਾ ਬਹੁਤ ਦੁਬਲਾ ਸਾਂ, ਪਰ ਕੁਝ ਮਨ ਦੀ ਦਿੜਤਾ ਤੇ ਕੁਝ ਕਿਸੇ ਮੌਲਿਕ ਸਰੀਰਕ ਬਲ ਦੇ ਕਾਰਨ, ਜੋ ਹੱਡੀ ਜਾਂ ਪੱਠੇ ਦਾ ਤਾਂ ਨਹੀਂ, ਸ਼ਾਇਦ ਲਹੂ ਦਾ ਬਲ ਸੀ, ਮੈਂ ਆਪਣੇ ਹਾਣ ਦੇ ਮੁੰਡਿਆਂ ਵਿਚ ਬਹੁਤਿਆਂ ਨੂੰ ਘੁਲਣ ਵਿਚ ਢਾਹ ਲੈਂਦਾ ਸਾਂ, ਤੇ ਜੋ ਮੇਰੇ ਕੋਲੋਂ ਢਹਿਣ ਵਾਲੇ ਨਹੀਂ ਦਿਸਦੇ ਸਨ, ਉਨ੍ਹਾਂ ਨਾਲ ਘੁਲਦਾ ਨਹੀਂ ਸੀ, ਨਾ ਹੀ ਉਹ ਮੇਰੇ ਨਾਲ ਘੁਲਣ ਦੇ ਤਾਂਘਵਾਨ ਹੁੰਦੇ ਸਨ । ਮੇਰੀ ਇਹ ਤਕੜਾਈ ਕੋਈ 14 ਸਾਲ ਦੀ ਉਮਰ ਤਕ ਬਣੀ ਰਹੀ । ਉਸ ਤੋਂ ਪਿਛੋਂ ਮੈਂ ਸਕੂਲ ਦੀਆਂ ਹਾਈ ਣੀਆਂ ਵਿਚ ਹੋ ਜਾਣ ਕਰ ਕੇ ਜਾਣੋ ਪੇਂਡੂ ਸਰੀਰਕ ਬਲ ਦੇ ਪਿੜ ਵਿਚੋਂ ਨਿਕਲ ਗਿਆ, ਤੇ ਮੇਰੀ ਇਹ ਬੋਲ ਦੀ ਭਾਵਨਾ ਵੀ ਸਮਾਪਤ ਹੋ ਗਈ । ਇਸ ਦਾ ਇਕ ਕਾਰਨ ਇਹ ਵੀ ਸੀ ਕਿ ਜਦੋਂ ਮੈਂ ਨਾਵੀਂ ਜਮਾਤ ਵਿਚ ਹੋਇਆ ਤਾਂ ਆਪਣੀ ਜਮਾਤ ਵਿਚ ਇਕ ਦੇ ਮੁੰਡਿਆਂ ਤੋਂ ਛੁਟ ਮੈਂ ਸਾਰਿਆਂ ਨਾਲੋਂ ਛੋਟਾ ਸਾਂ । ਉਨਾਂ ਇਕ ਦੋ ਨਾ ਮੈਂ ਤਕੜਾ ਸਾਂ ! ਪਰ ਦੂਜੇ ਮੁੰਡਿਆਂ ਨਾਲ, ਜਿਹੜੇ ਤਕਰੀਬਨ ਸਾਰੇ ਦਾੜੀਆਂ ਵਾਲੇ ਸਨ, ਮੇਰੇ ਸਰੀਰਕ ਮੁਕਾਬਲੇ ਦਾ ਸਵਾਲ ਹੀ ਨਹੀਂ ਉਠਦਾ ਸੀ । ਇਸ ਕਾਰਨ ਮੈਂ ਸਕੂਲ ਦੀਆਂ ਖੇਡਾਂ ਵਿਚ ਵੀ ਕੋਈ ਭਾਗ ਨਹੀਂ ਲੈ ਸਕਦਾ ਸਾਂ । ਜਦੋਂ ਮੈਂ ਕਾਲਜ ਵਿਚ ਆਇਆ ਤਾਂ ਸਰੀਰਕ ਬਲ ਦਾ ਖੇਤਰ ਮੇਰੇ ਲਈ ਬੰਦ ਹੋ ਚੁਕਾ ਸੀ, ਤੇ ਮੈਨੂੰ ਖੇਡਾਂ ਆਦਿ ਵਿਚ ਭਾਗ ਲੈਣ ਦੀ ਕੋਈ ਤਾਂਘ ਨਹੀਂ ਰਹੀ ਸੀ । ਪਰ ਮੈਂ ਖੇਡਾਂ ਵੇਖਣ ਦਾ ਬਹੁਤ ਸ਼ੌਕੀਨ ਸਾਂ । ਮੈਂ ਤੌਰਵੀਂ ਜਮਾਤ ਵਿਚ ਲਾਹੌਰ ਆਇਆ। ਜਦੋਂ ਕਾਲਜਾਂ ਦੇ ਮੈਚ, ਛੁਟਬਾਲ ਤੇ ਹਾਕੀ ਦੇ, ਸ਼ੁਰੂ ਹੋ ਜਾਂਦੇ ਜੋ ਲੀਗ ਪ੍ਰਬੰਧ ਅਧੀਨ ਹੁੰਦੇ ਸਨ, ਅਰਥਾਤ ਲਾਹੌਰ ਦਾ ਹਰ ਇਕ ਕਾਲਜ ਹਰ ਇਕ ਨਾਲ ਖੇਡਦਾ ਸੀ ਤੇ ਇਸੇ ਤਰਾਂ ਇਹ ਮੈਚ ਅਕਤੂਬਰ ਤੋਂ ਲੈ ਕੇ ਜਨਵਰੀ ਦੇ ਆਰੰਭੇ ਤਕ ਹੁੰਦੇ ਰਹਿੰਦੇ--ਤਾਂ ਮੈਂ ਤਕਰੀਬਨ ਹਰ ਰੋਜ਼ ਚੁਬੁਰਜੀ ਖੇਡਾਂ ਦੀਆਂ ਗਰਾਉਂਡਾਂ ਵਿਚ ਮੈਚ ਵੇਖਣ ਜਾਂਦਾ । ਇਸ ਤੋਂ ਬਿਨਾਂ ਮੇਰਾ ਲਾਹੌਰ ਵਿਚ ਦੀ ਪਰਚਾਵੇ ਦਾ ਵੀ ਹੋਰ ਕੋਈ ਸਾਧਨ ਨਹੀਂ ਸੀ ।