ਪੰਨਾ:Alochana Magazine - Sant Singh Sekhon.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਪਰ ਬੌਧਿਕ ਖੇਤਰ ਵਿਚ ਮੈਂ ਪ੍ਰਾਇਮਰੀ ਸਕੂਲ ਵਿਚ ਤੇ ਫਿਰ ਹਾਈ ਸਕੂਲ ਵਿਚ ਸਭਨਾਂ ਵਿਦਿਆਰਥੀਆਂ ਤੋਂ ਹਰੀ ਸਾਂ ਤੇ ਇਲਾਕੇ ਵਿਚ ਇਕ ਅਚੰਭਾ ਜੇਹਾ ਸਮਝਿਆ ਜਾਂਦਾ ਸਾਂ । ਇਸ ਕਾਰਨ ਆਪਣੇ ਤੋਂ ਵੱਡਿਆਂ ਮੁੰਡਿਆਂ ਵਿਚ ਵੀ ਮੇਰੀ ਚੰਗੀ ਪੁਛ ਪ੍ਰਤੀਤ ਸੀ । ਪਰ ਕਾਲਜ ਵਿਚ ਆਇਆ ਤਾਂ ਮੇਰੀ ਇਹ ਪਹਿਲੀ ਥਾਉਂ ਇਤਨੀ ਨਿਸ਼ਚਿਤ ਨਾ ਰਹੀ | ਸ਼ਹਿਰ ਦੇ ਬੁਧੀਮਾਨ ਮੁੰਡੇ ਖਾਸ ਕਰਕੇ ਕੁਝ ਵਿਸ਼ਿਆਂ ਵਿਚ ਮੈਥੋਂ ਬਹੁਤ ਨੰਬਰ ਲੈ ਜਾਂਦੇ । ਪਰ ਕੁਝ ਵਿਚ ਮੈਂ ਵੀ ਪਹਿਲੇ ਨੰਬਰ ਤੇ ਆ ਜਾਂਦਾ ਤੇ ਇਸ ਤੇਰਾਂ ਮੈਂ ਮਹਰੀ ਮੰਡਿਆਂ ਵਿਚ ਸ਼ਾਮਲ ਰਿਹਾ । ਐਫ਼. ਐਸ-ਸੀ. (ਮੈਡੀਕਲ) ਵਿਚ ਮੇਰਾ ਸਥਾਨ ਯੂਨੀਵਰਸਿਟੀ ਵਿਚ ਸੱਤਵਾਂ ਸੀ, ਭਾਵੇਂ ਵਿਵਹਾਰਕੇ ਪ੍ਰਯੋਗਾਂ ਵਿਚ ਮੈਂ ਬਹੁਤ ਕਮਜ਼ੋਰ ਸੀ । ਇਸ ਕਮਜ਼ੋਰੀ ਨੂੰ ਮੈਂ ਕਮਜ਼ੋਰੀ ਨਹੀਂ ਸਮਝਦਾ ਸਾਂ । ਸਿਧਾਂਤ ਵਿਚ ਮੈਂ ਹਾਲੀ ਵੀ ਹਰੀ ਮੁੰਡਿਆਂ ਵਿਚੋਂ ਸਾਂ ਤੇ ਇਸ ਤਰ੍ਹਾਂ ਮੇਰੀ ਹਉਮੈਂ ਬਣੀ ਰਹੀ । ਬੀ. ਏ. ਵਿਚ ਲਾਹੌਰ ਐਫ਼. ਸੀ. ਕਾਲਜ ਵਿਚ ਆ ਕੇ ਮੈਂ ਵਿਗਿਆਨ ਦੇ ਵਿਸ਼ੇ ਛਡ ਦਿੱਤੇ, ਇਤਿਹਾਸ ਤੇ ਅਰਥਵਿਗਿਆਨ ਲੈ ਲਏ । ਕਾਲਜ ਵਿਚ ਮੈਂ ਪਹਿਲੀ ਤਿਮਾਹੀ ਪ੍ਰੀਖਿਆ ਵਿਚ ਤਾਂ ਕੁਝ ਨਾ ਚਮਕਿਆ। ਸ਼ਾਇਦ ਲਾਹੌਰ ਵਿਚ ਨਵਾਂ ਨਵਾਂ ਆਉਣ ਕਰਕੇ ਮੈਂ ਹਾਲੀ ਕੁਝ ਘਬਰਾਇਆ ਹੋਇਆ ਸਾਂ, ਪਰ ਅਗੋਂ ਜਾ ਕੇ ਮੈਂ ਆਪਣੇ ਵਿਸ਼ਿਆਂ ਵਿਚ ਫਿਰ ਪਹਿਲੇ ਜਾਂ ਦੂਜੇ ਨੰਬਰ ਉਤੇ ਆਉਣ ਲੱਗ ਪਿਆ। ਇਸ ਲਈ ਮੇਰੀ ਨਿਰਾਸ਼ਾ ਦੀ ਕੋਈ ਹੱਦ ਨਾ ਰਹੀ ਜਦੋਂ ਯੂਨੀਵਰਸਿਟੀ ਦੀ ਪ੍ਰੀਖਿਆ ਵਿਚ ਮੈਨੂੰ ਕੇਵਲ ਦੂਜਾ ਡਿਯਨ ਹੀ ਪ੍ਰਾਪਤ ਹੋਇਆ, ਤੇ ਉਹ ਵੀ ਕੰਢੇ ਉਤੇ ਹੀ, ਭਾਵੇਂ ਅਗਰੇਜ਼ੀ ਆਨਰਜ਼ ਵਿਚ ਮੇਰਾ ਥਾਉਂ ਯੂਨੀਵਰਸਿਟੀ ਵਿੱਚ ਦੂਜੇ ਸੀ । ਬਹੁਤ ਚਿਰ ਧੁਖਦੇ ਤੇ ਕ੍ਰਿਝਦੇ ਰਹਿਣ ਤੋਂ ਪਿਛੋਂ ਮੈਂ ਪੰਜ ਰੁਪਏ ਦੇ ਕੇ ਯੂਨੀਵਰਸਿਟੀ ਵਸਤ ਨੰਬਰਾਂ ਦਾ ਪਤਾ ਕੀਤਾ, ਤਾਂ ਅਰਥਵਿਗਿਆਨ ਵਿਚੋਂ ਮੇਰੇ ਡੇਢ ਸੌ ਵਿਚੋਂ ਪਚਵੰਜਾ ਨੰਬਰ ਸਨ। ਮੈਂ ਕਾਲਜ ਵਿਚ ਅਰਥਵਿਗਿਆਨ ਵਿਚੋਂ ਬਹੁਤ ਵਾਰੀ ਪਹਿਲੇ ਨੰਬਰ ਉਤੇ ਆਇਆਂ ਸਾਂ, ਤੇ ਇਸ ਸਮੇਂ ਵੀ ਮੈਂ ਅਰਥਵਿਗਿਆਨ ਦੇ ਐਮ. ਏ. ਵਿਚ ਪੜ੍ਹਦਾ ਸਾਂ, ਤੇ ਤਕਰੀਬਨ ਹਰ ਪਰਚੇ ਵਿਚ ਪਹਿਲੇ ਨੰਬਰ ਉਤੇ ਆਉਂਦਾ ਸਾਂ । | ਜਦੋਂ ਐਮ. ਏ. ਦਾ ਨਤੀਜਾ ਨਿਕਲਿਆ ਤਾਂ ਮੇਰੇ ਨਾਲ ਫਿਰ ਉਹ ਹੀ ਹੋਈ । ਮੇਰਾ ਪਹਿਲਾ ਦਰਜਾ ਨਾਂ ਆਇਆ । ਭਾਵੇਂ ਦੂਜੇ ਦਰਜੇ ਵਿਚ ਮੇਰੀ ਥਾਉਂ ਚੰਗੀ ਸੀ । ਚਾਰ ਵਿਦਿਆਰਥੀ ਯੂਨੀਵਰਸਿਟੀ ਵਿਚ ਮੈਥੋਂ ਅਗੇ ਨਿਕਲੇ । ਇਨ੍ਹਾਂ ਵਿਚੋਂ ਇਕ ਨੇ ਜਮਾਤ ਵਿਚ ਕਦੀ ਕੋਈ ਪ੍ਰੀਖਿਆ ਨਹੀਂ ਦਿੱਤੀ ਸੀ, ਤੇ ਦੂਜਿਆਂ ਤੋਂ ਮੈਂ ਅੱਗੇ ਆਇਆ ਕਰਦਾ ਸਾਂ । ਮੇਰਾ ਪ੍ਰਫ਼ੈਸਰ ਵੀ ਮੇਰੀ ਇਸ ਨਿਰਾਸ਼ਾ ਵਿਚ ਮੇਰਾ ਹਮਦਰਦ ਸੀ, ਤੇ ਉਸ ਨੇ ਦੱਸਿਆ ਕਿ ਦੂਜੇ ਪਰਚੇ ਵਿਚ ਮੇਰੇ ਸੌ ਵਿਚੋਂ ਤੇਤੀ ਨੰਬਰ ਆਏ ਸਨ। ਤੇ ਘਰੋਗੀ ਪ੍ਰੀਖਿਆ ਵਿਚ ਦੋਵੇਂ ਵਾਰੀ ਮੈਂ ਇਸ ਪਰਚੇ ਵਿਚੋਂ ਅਵਲ ਰਹਿ ਚੁੱਕਾ ਸੀ । ਮੇਰੀਆਂ ਇਨ੍ਹਾਂ ਦੋ ਅਸਫ਼ਲਤਾਵਾਂ ਨੇ ਮੇਰਾ ਇਸ ਪ੍ਰੀਖਿਆ ਪ੍ਰਬੰਧ ਵਿਚ ਵਿਸ਼ਵਾਸ ਮਾਰ ਦਿਤਾ। ਮੈਨੂੰ ਇਹ ਨਿਸ਼ਚਾ ਨਹੀਂ ਸੀ ਕਿ ਬੀ. ਏ. ਵਿਚ ਅਰਥਵਿਗਿਆਨ ਦੇ