ਪੰਨਾ:Alochana Magazine 1st issue June 1955.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਮਤਾ ਗਿਆਨੀ ਲਾਲ ਸਿੰਘ ਜੀ ਗੁ. ਗੁ. ਨਾਨਕ ਖਾਲਸਾ ਕਾਲਿਜ ਲੁਧਿਆਣੇ ਵੱਲੋਂ ਪੇਸ਼ ਹੋਇਆ। ਗਿਆਨੀ ਜੀ ਨੇ ਬੜੇ ਵਿਸਥਾਰ ਨਾਲ ਦਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਕਿੰਨੇ ਹੀ ਸਕੂਲ ਅਜੇ ਤੱਕ ਪੰਜਾਬੀ ਨੂੰ ਆਪਣੇ ਹਾਤੇ ਵਿਚ ਵੀ ਵੜਨ ਨਹੀਂ ਦਿੰਦੇ, ਉਸ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬੀ ਪੜ੍ਹਨ ਦਾ ਪਰਬੰਧ ਕਰਨਾ ਤਾਂ ਇਕ ਪਾਸੇ ਰਹਿਆ। ਸ: ਉਜਾਗਰ ਸਿੰਘ ਜੀ ਐਮ. ਏ., ਨੇ ਜਿਹੜੇ ਕਿ ਪੰਜਾਬ ਸਿਖਿਆ ਵਿਭਾਗ ਵਿਚ ਪੰਜਾਬੀ ਬੋਲੀ ਨੂੰ ਸਕੂਲਾਂ ਵਿਚ 'ਰਾਇਜ ਕਰਨ ਨਾਲ ਆਪਣੀ ਸਰਵਸ ਦੇ ਸਮੇਂ ਸੰਬੰਧਤ ਰਹੇ ਹਨ, ਕਈ ਦ੍ਰਿਸ਼ਟਾਂਤ ਤੇ ਉਦਾਹਰਣਾਂ ਦੇ ਕੇ ਮਤੇ ਦੀ ਪ੍ਰੋੜਤਾ ਕੀਤੀ, ਜਿਸ ਪਿਛੋਂ ਮਤਾ ਸਰਬ ਸੰਮਤੀ ਨਾਲ ਪਾਸ ਹੋਇਆ।

ਤੀਜਾ ਮਤਾ ਪੇਸ਼ ਹੋਣ ਤੋਂ ਪਹਿਲੋਂ ਸ. ਪ੍ਰੇਮ ਸਿੰਘ ਜੀ 'ਪ੍ਰੇਮ' ਨੇ ਜਿਹੜੇ ਕਿ ਪੈਪਸੂ ਦੇ ਪੰਜਾਬੀ ਵਿਭਾਗ ਦੇ ਦੇ ਵਜ਼ੀਰ-ਇਨਚਾਰਜ ਹਨ, ਆਪਣਾ ਭਾਸ਼ਨ ਦਿਤਾ। ਇਸ ਭਾਸ਼ਣ ਵਿਚ ਪੰਜਾਬੀ ਬੋਲੀ ਤੇ ਸਾਹਿਤ ਦੀ ਉੱਨਤੀ ਲਈ ਪੈਪਸੂ ਵਿਚ ਹੋ ਰਹੇ ਯਤਨਾਂ ਤੇ ਚਾਨਣਾ ਪਾਇਆ ਤੇ ਭਰੋਸਾ ਦਿਵਾਇਆ ਕਿ ਉਹ ਪੰਜਾਬੀ ਸਾਹਿਤ ਅਕਾਡਮੀ ਨੂੰ ਪੈਪਸੂ ਸਰਕਾਰ ਵਲੋਂ ਯੋਗ ਸਹਾਇਤਾ ਦਵਾਨਗੇ। ਇਨ੍ਹਾਂ ਤੋਂ ਪਿਛੋਂ ਗਿਆਨੀ ਲਾਲ ਸਿੰਘ ਜੀ ਪਟਿਆਲਾ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ।

ਮਤਾ ਨੰਬਰ ੩

"ਪੰਜਾਬੀ ਬੋਲੀ ਦਾ ਪੰਜਾਬ ਦੀਆਂ ਕਚਹਿਰੀਆਂ ਤੇ ਦਫਤਰਾਂ ਵਿੱਚ ਹਾਲੀ ਤੱਕ ਪਰਯੋਗ ਵਿੱਚ ਨ ਆਉਣਾ, ਨ ਕੇਵਲ ਸ਼ੌਂਕ-ਜਨਕ ਹੈ, ਸਗੋਂ ਸਰਕਾਰ ਦੀ ਐਲਾਨ ਕੀਤੀ ਹੋਈ ਪਾਲਸੀ ਦੇ ਵਿਰੁਧ ਹੈ। ਇਸ ਨਾਲ ਜਨਤਾ ਨੂੰ ਅਦਾਲਤਾਂ ਵਿਚ ਇਨਸਾਫ ਤੇ ਯੋਗ ਧਿਆਨ ਨਹੀਂ ਮਿਲਦਾ। ਇਸ ਕਾਰਨ ਇਹ ਪੰਜਾਬੀ ਕਾਨਫਰੰਸ ਪੰਜਾਬ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਉਹ ਪੰਜਾਬੀ ਨੂੰ ਕਚਹਿਰੀਆਂ ਤੇ ਦਫਤਰਾਂ ਦੀ ਬੋਲੀ ਬਣਾਉਣ ਲਈ ਕੋਈ ਅੰਤਿਮ ਤਾਰੀਖ ਨਿਯਤ ਕਰ ਦੇਵੇ। ਇਹ ਤਾਰੀਖ ਕਿਸੇ ਹਾਲਤ ਵਿੱਚ ੧੯੬੦ ਤੋਂ ਪਿਛੋਂ ਨ ਰਖੀ ਜਾਵੇ।"

ਇਸ ਮਤੇ ਨੂੰ ਪੇਸ਼ ਕਰਦਿਆਂ ਗਿਆਨੀ ਲਾਲ ਇਸ ਸਿੰਘ ਜੀ ਨੇ ਪੈਪਸੂ ਵਿੱਚ ਪੰਜਾਬੀ ਲਈ ਹੋ ਰਹੇ ਯਤਨਾਂ ਤੇ ਚਾਣਨਾ ਪਾਇਆ ਅਤੇ ਦਸਿਆ ਕਿ ਕਿਸ ਤਰ੍ਹਾਂ ਪੈਪਸੂ ਨੇ ਇਸ ਪਾਸੇ ਭਾਰਤ ਦੀਆਂ ਦੂਜੀਆਂ ਪਰਦੇਸ਼ਕ ਸਰਕਾਰਾਂ ਨਾਲੋਂ ਸੱਭ ਤੋਂ ਪਹਿਲਾਂ ਕਦਮ ਚੁਕਿਆ। ਉਨਾਂ ਦਾ ਵਿਸ਼ਵਾਸ਼ ਸੀ ਕਿ ਪੈਪਸੂ ਵਿਚ ਇਕ ਦੋ ਸਾਲਾਂ ਅੰਦਰ ਹੀ ਅਦਾਲਤਾਂ ਤੇ ਦਫਤਰਾਂ ਦੀ ਬੋਲੀ ਨੂੰ ਪੰਜਾਬੀ ਕਰ ਦਿੱਤਾ ਜਾਵੇਗਾ। ਗਿਆਨੀ ਜੀ ਨੇ ਪੈਪਸੂ ਦੇ ਪੰਜਾਬੀ ਵਿਭਾਗ ਤੇ ਹਰ ਸਾਲ ਖਰਚ ਹੁੰਦੀ ਰਕਮ ਤਿੰਨ ਲੱਖ ਦਸੀ ਤੇ ਪੰਜਾਬੀ ਦੇ ਵਾਧੇ ਲਈ ਪੈਪਸੂ ਵਿਭਾਗ ਦੀਆਂ ਕਈ ਸਕੀਮਾਂ ਤੇ ਚਾਣਨਾ ਪਾਇਆ।

੧੦੧