ਪੰਨਾ:Alochana Magazine 1st issue June 1955.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਰੁਪਿਆ ਪ੍ਰਤੀ ਸੈਂਕੜਾ ਪੰਜਾਬੀ ਕਿਤਾਬਾਂ ਜਾਂ ਰਸਾਲੇ ਖਰੀਦ ਕੇ ਪੜ੍ਹਨ ਉਤੇ ਖਰਦ ਕਰਨ ਦਾ ਪ੍ਰਣ ਕਰੇ। ਪੰਜਾਬੀ ਸਾਹਿੱਤ ਅਕਾਡਮੀ ਤੇ ਦੂਜੀਆਂ ਵਿਦਿਅਕ ਸੰਸਥਾਵਾਂ ਇਸ ਤਰ੍ਹਾਂ ਦੇ ਪ੍ਰਣ-ਪਤ੍ਰ ਭਰਵਾਨ ਦਾ ਯਤਨ ਕਰਨ।"

ਪ੍ਰੋ. ਕਿਸ਼ਨ ਚੰਦ ਗੁਪਤਾ(ਪੇਸ਼ ਕਰਨ ਵਾਲਾ)

ਸ. ਹਰਨਾਮ ਸਿੰਘ ਸਾਨ, ਜਾਲੰਧਰ(ਪ੍ਰੋੜਤ ਕਟਨ ਵਾਲਾ)

ਮਤਾ ਨੰਬਰ ੧੦

"ਪੰਜਾਬੀ ਬੋਲੀ, ਸਾਹਿੱਤ ਤੇ ਕਲਚਰ ਲਈ ਕੰਮ ਕਰ ਰਹੀ ਇਕ ਇਕ ਸੰਬ' 'ਪੰਜਾਬੀ ਸਾਹਿੱਤ ਅਕਾਡਮੀ' ਦੇ ਮੰਤਵਾਂ ਵਿਚੋਂ ਤਿੰਨ ਇਹ ਹਨ:

(ੳ) ਪੰਜਾਬੀ ਦੀ ਕੇਂਦਰੀ ਲਾਇਬਰੇਰੀ ਸਥਾਪਨ ਕਰਨਾ।

(ਅ) ਪੰਜਾਬੀ ਬੋਲੀ ਤੇ ਸਾਹਿੱਤ ਲਈ ਖੋਜ-ਆਸ਼ਰਮ ਕਾਇਮ ਕਰਨਾ।

(ਈ ਇਕ ਸਾਹਿੱਤ-ਸਦਨ ਕਾਇਮ ਕਰਨਾ।

ਸਪਸ਼ਟ ਹੈ ਕਿ ਇਹ ਮੰਤਵ ਸਰਕਾਰ ਤੇ ਜਨਤਾ ਦੀ ਮਾਇਕ ਸਹਾਇਤਾ ਤੋਂ ਬਿਨਾਂ ਸਿੱਧ ਨਹੀਂ ਹੋ ਸਕਦੇ। ਇਸ ਲਈ ਇਹ ਕਾਨਫਰੰਸ ਭਾਰਤ ਸਰਕਾਰ, ਪੰਜਾਬ ਤੇ ਪੈਪਸੂ ਸਰਕਾਰਾਂ ਪਾਸੋਂ ਮੰਗ ਕਰਦੀ ਹੈ ਕਿ ਉਹ ਅਕਾਡਮੀ ਦੀ ਮਾਇਆ ਨਾਲ ਵੱਧ ਤੋਂ ਵੱਧ ਸਹਾਇਤਾ ਕਰਨ। ਇਸੇ ਤਰ੍ਹਾਂ ਕਾਨਫਰੰਸ ਸ਼੍ਰੋ: ਗੁਰਦੁਆਰਾ ਪਰਬੰਧਕ ਕਮੇਟੀ ਤੇ ਵਿਅਕਤੀ-ਗਤ ਦਾਨੀ ਪੁਰਸ਼ਾਂ ਅਗੇ ਵੀ ਮਾਇਕ ਸਹਾਇਤਾ ਲਈ ਅਪੀਲ ਕਰਦੀ ਹੈ।"

ਡਾ. ਸ਼ੇਰ ਸਿੰਘ(ਪੇਸ਼ ਕਰਨ ਵਾਲਾ)

ਡਾ. ਗੰਡਾ ਸਿੰਘ ਪਟਿਆਲਾ ਤੇ ਗਿ. ਅਜਮੇਰ ਸਿੰਘ ਲੋਹਗੜ੍ਹ (ਪ੍ਰੋੜਤਾ ਕਰਨ ਵਾਲੇ)

ਮਤਾ ਨੰਬਰ ੧੧

"ਇਹ ਕਾਨਫਰੰਸ ਪੰਜਾਬੀ ਸਾਹਿੱਤ ਅਕਾਡਮੀ ਦੇ ਇਕ ਕੇਂਦਰੀ ਲਾਇਬਰੇਰੀ ਆਥਾਪਣ ਕਰਨ ਦੇ ਯਤਨਾਂ ਨੂੰ ਪਰਸੰਸਾ ਦੀ ਨਜ਼ਰਾਂ ਨਾਲ ਦੇਖਦੀ ਹੈ ਅਤੇ ਪਰਕਸ਼ਨਾਂ,ਤੇ ਰਚਨਹਾਰਿਆਂ ਅੱਗੇ ਅਪੀਲ ਕਰਦੀ ਹੈ ਕਿ ਉਹ ਆਪਣੀਆਂ ਪਰਕਾਸ਼ਨਾਂ ਦੀ ਇਕ ਇਕ ਜਾਂ ਵੱਧ ਕਾਪੀ ਮੁਫ਼ਤ ਭੇਜ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਮਦਦ ਦੇਣ ਅਤੇ ਦੂਜੇ ਸਾਹਿੱਤ ਪ੍ਰੇਮੀ ਆਇਆ ਜਾਂ ਪੁਸਤਕਾਂ ਘਲ ਕੇ ਹਿੱਸਾ ਪਾਣ।"

ਸ. ਸ. ਸ. ਗਿਆਨੀ ਦਿਲੀ(ਪੇਸ਼ ਕਰਨ ਵਾਲਾ)

ਸ. ਜੀਵਨ ਸਿੰਘ, ਲਾਹੌਰ ਬੁਕ ਸ਼ਾਪ, ਲੁਧਿਆਣਾ ਤੇ .

ਪ੍ਰੋ. ਪਿਆਰ ਸਿੰਘ, ਲੁਧਿਆਣਾ।(ਪ੍ਰੋੜਤਾ ਕਰਨ ਵਾਲੇ)

੧੦੫