ਵਿਚ ਇਕੋ ਜਿਹਾ ਸਲੂਕ ਰਵਾ ਰਖਿਆ ਜਾੲ।"
ਗਿ. ਨਿਰੰਜਣ ਸਿੰਘ ਨਿਰਬਲ (ਪੇਸ਼ ਕਰਨ ਵਾਲਾ)
ਸ. ਸਤਨਾਮ ਸਿੰਘ (ਪ੍ਰੋੜਤਾ ਕਰਨ ਵਾਲਾ)
ਤੀਜਾ ਸਮਾਗਮ
ਕਾਨਫਰੰਸ ਦਾ ਤੀਜਾ ਸਮਾਗਮ ਰਾਤ ੮ ਵੱਜੇ ਸ਼ੁਰੂ ਹੋਇਆ। ਇਸ ਵਿਚ ਪਰੋਗਰਾਮ ਅਨੁਸਾਰ ਤਿੰਨ ਵਿਦਿਅਕ ਮੁਲ ਦੀਆਂ ਫਿਲਮਾਂ (ਚੰਡੀਗੜ੍ਹ, ਅੰਬੀ ਦਾ ਬੂਟਾ ਤੋਂ ਗਾਂਉਂਦਾ ਪੰਜਾਬ) ਵਿਖਾਈਆਂ ਜਾਣੀਆਂ ਸਨ; ਇਕ ਇਕਾਂਗੀ ਗੌਰਮਿੰਟ ਕਾਲਜ ਦੇ ਵਿਦਿਆਰਥੀਆਂ ਵਲੋਂ ਖੇਡਿਆ ਜਾਣਾ ਸੀ ਤੇ ਪਿਛੋਂ ਕਵੀ ਦਰਬਾਰ ਹੋਣਾ ਸੀ। ਕਵੀ ਦਰਬਾਰ ਵਿਚ ਪਾਕਿਸਤਾਨ ਤੇ ਪੰਜਾਬ ਦੇ ਪਰਸਿਧ ਕਵੀ ਆਏ ਹੋਏ ਸਨ। ਇਸ ਕਾਰਨ ਇਸ ਦੀ ਖਿੱਚ ਆਮ ਜਨਤਾ ਲਈ ਬਹੁਤ ਸੀ। ਦਰਵਾਜ਼ੇ ਤੇ ਚੰਗੀ ਭੀੜ ਸੀ। ਖਲਕਤ ਕਾਬੂ ਤੋਂ ਬਾਹਿਰ ਹੋ ਰਹੀ ਸੀ। ਬਾਵਜੂਦ ਪੂਰੇ ਪੂਰੇ ਯਤਨਾਂ ਦੇ ਭੀੜ ਰੁਕ ਨ ਸਕੀ ਅਤੇ ਉਹ ਦੇ ਤਿੰਨ ਥਾਵਾਂ ਤੋਂ ਵਲਗਣ ਨੂੰ ਚੀਰ ਅੰਦਰ ਆ ਵੜੇ। ਹੁਣ ਵਸ ਨਾ ਰਿਹਾ, ਪਰਬੰਧਕ ਨਿਤਾਣੇ ਹੋ ਇਕ ਪਾਸੇ ਖਲੋ ਰਹੇ ਤੇ ਜਿਹੜਾ ਜਿੱਥੇ ਕਿੱਥੇ ਘੁਸੜ ਸਕਿਆ ਘੁਸੜ ਗਿਆ।
ਠੀਕ ਅੱਠ ਵਜੇ ਫਿਲਮਾਂ ਦਿਖਾਈਆਂ ਗਈਆਂ ਤੇ ਇਸ ਤੋਂ ਉਪਰੰਤ ਗੌਰਮਿੰਟ ਕਾਲਜ ਦਿਆਂ ਵਿਦਿਆਰਥੀਆਂ ਗਾਰਗੀ ਦਾ ਇਕਾਂਗੀ 'ਡਾਕਟਰ ਪਲਟਾ' ਖੇਡਣਾ ਸ਼ੁੁਰੂੂ ਕੀਤਾ। ਡਰਾਮਾ ਅੱਛਾ ਸੀ, ਪਰ ਖਲਕਤ ਕਵੀਆਂ ਨੂੰ ਸੁਣਨ ਲਈ ਉਤਾਵਲੀ ਹੋ ਰਹੀ ਸੀ। ਆਖਰ ਨਾਟਕ ਅੰਤ ਤੋਂ ਪਹਿਲਾ ਵਿਚ ਹੀ ਬੰਦ ਕਰਨਾ ਪਿਆ ਅਤੇ ਕਵੀ ਦਰਬਾਰ ਦਾ ਅਰੰਭ ਹੋਇਆ।
ਕਵੀ ਦਰਬਾਰ ਦਾ ਅਰੰਭ ਗਿਆਨੀ ਗੁਰਮੁਖ ਸਿੰਘ ਜੀ 'ਮੁਸਾਫਰ' ਨੇ, ਜਿਨ੍ਹਾਂ ਨੂੰ ਦਰਬਾਰ ਦੀ ਪਰਧਾਨਗੀ ਦੀ ਖੇਚਲ ਵੀ ਦਿਤੀ ਗਈ, ਸ. ਹਰਭਜਨ ਸਿੰਘ 'ਰਤਨ' ਦੇ ਇਕ ਗੀਤ ਤੋਂ ਉਪਰੰਤ ਕੀਤਾ। ਮੁਸਾਫਰ ਜੀ ਨੇ ਆਪਣੀ ਇਕ ਗਜ਼ਲ ਪੇਸ਼ ਕਰਦਿਆਂ ਹੋਇਆਂ ਸ਼ੰਗਾਰ ਰਸੀ ਦੌਰ ਬੰਨਿਆ ਜਿਸ ਦੀ ਪੈਰਵੀ ਮਾਨਵਰ ਪ੍ਰੇਮ ਸਿੰਘ ਜੀ 'ਪ੍ਰੇੇਮ' ਨੇ ਕੀਤੀ। ਇਹ ਦੋਵੇਂ ਗਜ਼ਲਾਂ ਬਹੁਤ ਸਲਾਹੀਆਂ ਗਈਆਂ। ਹੁਣ ਵਾਰੀ ਪਰੋਫੈਸਰ ਮੋੋਹਨ ਸਿੰਘ 'ਮਾਹਿਰ' ਦੀ ਆਈ ਜਿਸ ਨੇ ਗਜ਼ਲ ਵਿਚ ਇਕ ਨਵੀਂ ਤਰਬ ਨੂੰ ਛੇੜਦਿਆਂ-
“ਦਾਤੀਆਂ ਕਲਮਾਂ ਅਤੇ ਹਥੋੜੇ
ਕੱਠੇ ਕਰ ਲਓ ਸੰਦ ਓ ਯਾਰ!
੧੦੭