ਪੰਜ ਰੁਪਏ ਫੀ ਸਾਲ। ਇਹ ਪੱਤਰ ਹਰ ਇਕ ਖ੍ਰੀਦਦਾਰ ਨੂੰ ਉਪਰੋਕਤ ਮਹੀਨਿਆਂ ਦੀ ਪਹਿਲੀ ਤਾਰੀਖ ਤੱਕ ਡਾਕ ਰਾਹੀਂ ਅਪੜ ਜਾਇਆ ਕਰੇਗਾ। ਨ ਪਹੁੰਚਣ ਦੀ ਸੂਰਤ ਵਿਚ ਪਾਠਕ-ਜਨ ਸੰਬੰਧਤ ਮਹੀਨੇ ਦੀ ੧੦ ਤਾਰੀਖ ਤਕ ਸੂਚਤ ਕਰਨ।
ਤ੍ਰੈ-ਮਾਸਕ ਪੱਤਰ ਹੋਣ ਕਰਕੇ ਸਾਨੂੰ ਡਾਕਖਾਨੇ ਵਲੋਂ ਕੋਈ ਰਿਆਇਤ ਨਹੀਂ ਮਿਲੀ। ਇਸ ਨੂੰ ਅਸੀਂ ਬੁਕ-ਪੋਸਟ ਦੇ ਨਿਰਖ ਤੇ ਹੀ ਆਲੋਚਨਾ-ਪ੍ਰੇਮੀਆ ਤੱਕ ਅਪੜਾਇਆ ਕਰਾਂਗੇ, ਭਾਵੇਂ ਇਹ ਖਰਚ ਨਾਲੋਂ ਚਾਰ ਗੁਣਾ ਹੈ। ਪਾਠਕਾਂ ਵਲੋਂ ਉਤਸ਼ਾਹ ਮਿਲਣ ਤੇ ਅਸੀਂ ਛੇਤੀ ਹੀ ਇਸ ਨੂੰ ਮਾਸਕ-ਪਤਰ ਵਿੱਚ ਬਦਲ ਦਿਆਂਗੇ। ਉਦੋਂ ਡਾਕ ਖਰਚ ਭਾਵੇਂ ਘਟ ਜਾਏਗਾ ਪਰ ਚੰਦਾ ਵੱਧ ਜਾਏਗਾ।
ਆਲੋਚਨਾ ਦੇ ਖਰੀਦਦਾਰ-ਮੈਂਬਰਾਂ ਤੋਂ ਛੁੱਟ ਇਹ ਪਰਚਾ ਅਕਾਡਮੀ ਦੇ ਫੌਂਡਰ ਲਾਈਫ ਤੇ ਸਾਧਾਰਣ ਮੈਂਬਰਾਂ ਨੂੰ ਮੁਫ਼ਤ ਭੇਜਿਆ ਜਾਇਆ ਕਰੇਗਾ। ਮੈਬਰਾਂ ਤੇ ਹੋਰ ਸਾਹਿੱਤ ਪ੍ਰੇਮੀ 'ਆਲੋਚਨਾ' ਦੇ ਖਰੀਦਦਾਰ ਜਾਂ ਅਕਾਡਮੀ ਦੇ ਮੈਂਬਰ ਭਰਤੀ* ਕਰ ਕੇ ਸੰਪਾਦਕਾਂ ਦਾ ਜੱਸ ਖੱਟਣ। ਅਸੀਂ ਹਰ ਇੱਕ ਤਾਲੀਮੀ ਸੰਸਥਾ-ਕੀ ਕਾਲਜ, ਕੀ ਸਕੂਲ ਤੇ ਕੀ ਪਰਾਈਵੇਟ ਅਕਾਡਮੀਆਂ ਪਾਸੋਂ ਇਸ ਦੇ ਖਰੀਦਦਾਰ ਬਣਨ ਰਖਦੇ ਹਾਂ।
ਆਲੋਚਨਾ ਦੇ ਮੁਖ-ਸੰਪਾਦਕ ਪ੍ਰਿੰਸੀਪਲ ਜੋਧ ਸਿੰਘ ਜੀ ਹਨ ਤੇ ਇਸ ਦ ਪ੍ਰਿੰਟਰ ਤੇ ਪਬਲਿਸ਼ਰ ਅਕਾਡਮੀ ਦੇ ਜਨਰਲ ਸਕੱਤਰ ਡਾਕਟਰ ਸ਼ੇਰ ਸਿੰਘ ਜੀ। ਇਸੇ ਵੇਲੇ ਅਕਾਡਮੀ ਤੇ ਆਲੋਚਨਾ ਦਾ ਦਫ਼ਤਰ ੫੨੦ ਐਲ, ਚੜ੍ਹਦੀ ਕਲਾ, ਮਾਡਲ ਟਾਊਨ,ਲੁਧਿਆਣਾ, ਵਿਚ ਹੈ, ਜਿਥੋਂ ਇਹ ਪੱਤਰ ਪਰਕਾਸ਼ਤ ਕੀਤਾ ਜਾ ਰਿਹਾ ਹੈ।
ਅਕਾਡਮੀ ਦੇ ਸੰਪਾਦਕੀ ਬੋਰਡ ਦੇ ਸਾਰੇ ਮੈਂਬਰ, ਪ੍ਰਿੰਸੀਪਲ ਜੋਧ ਸਿੰਘ ਤੇ ਪ੍ਰੋ. ਪਿਆਰ ਸਿੰਘ ਖਿਮਾ ਦੇ ਜਾਚਕ ਹਨ, ਕਿ ਉਹ ਮੂਜਬ ਇਹ ਪਰਚਾ ਨਹੀਂ ਕਢ ਸਕੇ। ਇਹ ਪਰਚਾ ਪਹਿਲਾਂ ਜਨਵਰੀ ਵਿਚ, ਫੇਰ ਅਪ੍ਰੈੈਲ ਤੋਂ ਪਿਛੋਂ ਕਾਨਫਰੰਸ ਦ ਸਮਾਗਮ ਸਮੇਂ ਕਡਣ ਦਾ ਵਿਚਾਰ ਸੀ, ਪਰ ਸੰਪਾਦਕਾਂ ਦੇ ਨਿੱਜੀ ਤੇ ਅਕਾਡਮੀ ਦੇ ਬੇਅੰਤ ਰੁਝੇੇਵਿਆਂ ਦੇ ਕਰਨ ਹਰ ਵਾਰ ਮੁਲਤਵੀ ਕਰਨਾ ਪਿਆ। ਹੁਣ ਜਦ ਕੀ ਅਕਾਡਮੀ ਦੇ ਸਥਾਪਣ ਕਰਨ ਦਾ ਰੁਝੇਵਾਂ ਤੇ ਪੰਜਾਬੀ ਕਾਨਫਰੰਸ ਦਾ ਕੰਮ ਮੁਕ
- ਅਕਾਡਮੀ ਦੀ ਮੈਂਬਰੀ ਲਈ ਚੰਦਾ ਇਸ ਪਰਕਾਰ ਹੈ:-
(ੳ) ਲਾਈਫ ਮੈਂਬਰ-੧੫੫ ਰੁਪਏ ਯੂਕਮੁੱਠ,] ਜਾਂ ੧੬੫ ਰੁੁਪਏ ਪੰਦਰਾਂ ਕਿਸ਼ਤਾਂ ਰਾਹੀਂ।
(ਅ) ਸਾਧਾਰਣ ਮੈਂਬਰ-੫ ਰੁਪਏ ਦਾਖਲਾ ਤੇ ੧੫ ਰੁੁਪਏ ਸਾਲਾਨਾ ਚੰਦਾ।
੧੧੦