ਪੰਨਾ:Alochana Magazine 1st issue June 1955.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਹਾਂ ਨੇ ਵਿਕਾਸ ਕੀਤਾ ਹੈ। ਸ੍ਵਰਾਂ ਵਿਚ ऋ [ਰਿ], ऋ [ਰੀ], लृ, [ਲਰੀ] ऐ [ਅਈ], औ [ਅਉ] ਧੁਨੀਆਂ ਪ੍ਰਾਕ੍ਰਿਤ-ਕਾਲ ਵਿਚ ਹੀ ਜਾਂਦੀਆਂ ਰਹੀਆਂ ਸਨ। ऋ [ਰੀ] ਧੁਨੀ ਪਾਕ੍ਰਿਤ ਵਿਚ ਅ, ਇ, ਉ. ਆਦਿ ਕਿਸੇ ਦੂਸਰੇ ਸ੍ਵਰ ਵਿਚ ਬਦਲ ਗਈ ਸੀ। ऋ [ਰੀ], लृ [ਲਰੀ] ਦੀ ਵਰਤੋਂ ਸੰਸਕ੍ਰਿਤ ਵਿਚ ਨਾਮ-ਮਾਤਰ ਰਹਿ ਗਈ ਸੀ । ऐ [ਅਈ] औ [ਅਉ] ਦੀ ਥਾਂ ਪਾਲੀ ਵਿਚ ए [ਏ], ओ [ਓ] ਧੁਨੀਆਂ ਮਿਲਦੀਆਂ ਹਨ । ਇਸ ਤੋਂ ਛੁੱਟ ਦੋ ਨਵੇਂ ਸ੍ਵਰ ਛੋਟਾ ਏ, ਤੇ ਓ ਵੀ ਪਾਲੀ ਵਿਚ ਮਿਲਦੇ ਹਨ । ਹਿੰਦੀ ਤੇ ਪੰਜਾਬੀ ਵਿਚ ਵੀ ਉਪਰੋਕਤ ਸ੍ਵਰ ਧੁਨੀਆਂ ਨਹੀਂ ਹਨ। ਪੱਛਮੀ ਹਿੰਦੀ ਦੀਆਂ ਸਭਨਾਂ ਉਪ ਭਾਖਾਵਾਂ- ਬ੍ਰਿਜ ਭਾਸ਼ਾ, ਕੰਨੌਜੀ, ਬੁੰਦੇਲੀ; ਬਾਂਗੜੂ ਤੇ ਖੜੀ-ਅਤੇ ਪੂਰਬੀ ਹਿੰਦੀ ਦੀਆਂ ਸਭਨਾਂ ਉਪ-ਭਾਖਾਵਾਂ-ਅਵਧੀ; ਬਘੋਲੀ ਤੇ ਛੱਤੀਸਗੜ੍ਹੀ ਵਿਚ ਇਨ੍ਹਾਂ ਧੁਨੀਆਂ ਦਾ ਅਭਾਵ ਹੈ । ਪਰੰਤੂ ਸਾਹਿੱਤਕ ਹਿੰਦੀ ਵਿਚ ਸੰਸਕ੍ਰਿਤ ਦੇ ਤਤਸਮ ਸ਼ਬਦਾਂ ਵਿਚ ऋ (ਰਿ); ऐ (ਅਈ) ਤੇ औ [ਅਉ] ਧੁਨੀਆਂ ਹਾਲੇ ਵੀ ਵਰਤੀਆਂ ਜਾਂਦੀਆਂ ਹਨ, ਭਾਵੇਂ ऋ ਦਾ ਰਿ ਵਾਂਗ ਵਰਤਮਾਨ ਉਚਾਰਣ ਮੰਦੇਹ ਦਾ ਵਿਸ਼ਾ ਹੈ । ਪੰਜਾਬੀ ਸ਼ੱਧ ਤਦਭਵਾਂ ਦੀ ਬੋਲੀ ਹੈ। ਤਤਸਮ ਸ਼ਬਦਾਂ ਵਿਚ ਸੰਸਕ੍ਰਿਤ ਦੇ ਸਰਲ ਸ਼ਬਦ ਹੀ ਇਸ ਵਿਚ ਮਿਲਦੇ ਹਨ । ਇਸ ਲਈ ਉਪਰੋਕਤ ਧੁਨੀਆਂ ਪੰਜਾਬੀ ਵਿਚ ਪਰਤ ਨਹੀਂ ਸਕੀਆਂ । ਐ ਔ ਹਿੰਦੀ ਤੇ ਪੰਜਾਬੀ ਦੋਹਾਂ ਵਿਚ ਹੀ ਨਵੇਂ ਸ੍ਵਰ ਹਨ । ਵਿਅੰਜਨਾਂ ਵਿਚ ਮੂਰਧਨੀ ष [ਖ਼] ਦਾ ਉਚਾਰਣ ਦੋਹਾਂ ਹੀ ਬੋਲੀਆਂ ਵਿਚੋਂ ਜਾਂਦਾ ਰਹਿਆ ਹੈ । ਸਾਹਿੱਤਕ ਹਿੰਦੀ ਵਿਚ ष ਦਾ ਉਚਾਰਣ ਸ਼ [श] ਵਾਂਗ ਹੁੰਦਾ ਹੈ । ਸਾਹਿੱਤਕ ਪੰਜਾਬੀ ਵਿਚ ਵੀ ਹੁਣ ਕਿਤੇ-ਕਿਤੇ ਤਤਸਮ ਸ਼ਬਦਾਂ ਵਿਚ ਮੁਰਧਨੀ ष ਦਾ ਉਚਾਰਣ ਤਾਲਵੀ ਸ਼ ਵਾਂਗ ਹੋਣ ਲਗ ਪਇਆ ਹੈ । ਇਸ ਨੂੰ ਹਿੰਦੀ ਦਾ ਪ੍ਰਭਾਵ ਕਹਿਆ ਜਾ ਸਕਦਾ ਹੈ । ਪਰੰਤੂ ਦੋਹਾਂ ਹੀ ਭਾਸ਼ਾਵਾਂ ਦੀਆਂ ਉਪਭਾਖਾਵਾਂ ਵਿਚ ष ਦਾ ਉਚਾਰਣ ਖ ਵਾਂਗ ਹੁੰਦਾ ਹੈ, ਜਿਵੇਂ ਸੰ: वर्षा (ਵਰਖ਼ਾ varsa)- ਪੰ. ਵਰਖਾ, ਬਰਖਾ; ਹਿੰ: ਬਰਖਾ [barkha] । ਇਸੇ ਤਰ੍ਹਾਂ ਮੂਲ ਆਦਮ ष [ਖ਼] ਵੀ ਦੋਹਾਂ ਨੂੰ ਬੋਲੀਆਂ ਵਿਚ ਸ ਵਿਚ ਬਦਲ ਗਿਆ ਹੈ; ਜਿਵੇਂ ਸੰ. षोडश [ਖ਼ੋੋਡਸ਼] -ਹਿੰਦੀ ਸੋਲਹ, ਪੰਜਾਬੀ ਸੋਲਾਂ । ਤਾਲਵੀ ਸ਼ ਦੀ ਥਾਂ ਵੀ ਦੋਹਾਂ ਭਾਸ਼ਾਵਾਂ ਦੀਆਂ ਬੋਲੀਆਂ ਵਿਚ ਕੇਵਲ ਸ ਮਿਲਦਾ ਹੈ, ਜਿਵੇਂ ਸੰ. ਪਸ਼ੁ [पशु] -ਹਿੰ. ਤੇ ਪੰ. ਪਸੂ ਸੰ. ਸ਼ੰਖ- ਹਿੰ. ਤੇ ਪੰ. ਸੰਖ, ਸੰ. ਸ਼ੂਸ਼ੁਰ [श्यशुर] - ਹਿੰ. ਸਸੁਰ; ਪੰ. ਸਹੁਰਾ; ਬੰਗਾਲੀ ਆਦਿ ਪੂਰਬੀ ਬੋਲੀਆਂ ਵਿਚ ਇਸ ਦੇ ਉਲਟ ਸ ਦੀ ਥਾਂ ਵੀ ਸ਼ ਮਿਲਦਾ ਹੈ | ਸ ਤੇ ਸ਼ ਦੀ ਵਰਤੋਂ ਵਿਖੇ ਪੂਰਬੀ ਤੇ ਪੱਛਮੀ ਬੋਲੀਆਂ ਵਿਚ ਇਹ ਭੇਦ ਵਾਸਤਵ ਵਿਚ ਪਾਕ੍ਰਿਤ ਕਾਲ ਵਿਚ ਹੀ ਪੈਦਾ ਹੋ ਚੁੱਕਾ ਸੀ । ਗੁਰਮੁਖੀ ਵਰਣਮਾਲਾ ਵਿਚ ਸ ਅੱਖਰ ਇਸੇ ਲਈ ਨਹੀਂ ਹੈ । ਪਰੰਤੂ ਹੁਣ ਸੰਸਕ੍ਰਿਤ ਤੇ ਅਰਬੀ-ਫ਼ਾਰਸੀ ਦੇ ਤਤਸਮ ਸ਼ਬਦਾਂ ਨੂੰ ਲਿਖਣ ਲਈ ਇਸ ਪਨੀ-ਚਿੰਨ੍ਹ ਦੀ ਆਵੱਸ਼ਕਤਾ ਅਨੁਭਵ ਹੋਣ ਤੇ ਸ ਹੇਠ ਬਿੰਦੀ ਲਾ ਕੇ ਕੰਮ