ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰ ਲਇਆ ਜਾਂਦਾ ਹੈ।

ੜ, ੜ੍ਹ ਇਹ ਦੋ ਨਵੀਆਂ ਵਿਕਸਤ ਮੂਰਧਨੀ ਧੁਨੀਆਂ ਹਨ ਜਿਹੜੀਆਂ ਹਿੰਦੀ ਤੇ ਪੰਜਾਬੀ ਦੋਹਾਂ ਵਿਚ ਮਿਲਦੀਆਂ ਹਨ। ਵੈਦਿਕ ਭਾਸ਼ਾ ਵਿਚ ਦੋ ਸ੍ਵਰਾਂਂ ਦੇ ਵਿਚਕਾਰ ਹੋਣ ਵਾਲੇ ड [ਡ] ढ [ਢ] ਦਾ ਉਚਾਰਣ ਕ੍ਰਮ ਨਾਲ ਲ਼ ਲ੍ਹ ਹੁੰਦਾ ਸੀ (ਜਿਵੇਂ ਅਗਨਿਮੀਡੇ-ਅਗਨਿਮੀਲ਼ੇ)। ਪਾਲੀ ਵਿਚ ਵੀ ਇਹ ਵਿਸ਼ੇਸ਼ਤਾ ਮਿਲਦੀ ਹੈੈ। ਪਰੰਤੂ ਸੰਸਕ੍ਰਿਤ ਵਿਚ, ਜਿਵੇਂ ਕਿ ਉਸ ਦੀ ਦੇਵਨਾਗਰੀ ਵਰਣਮਾਲਾ ਤੋਂ ਸਪਸ਼ਟ ਹੈ, ਇਹ ਵਿਸ਼ੇਸ਼ਤਾ ਕਾਇਮ ਨਹੀਂ ਰਹੀ। ਪ੍ਰਾਕ੍ਰਿਤ-ਕਾਲ ਵਿਚ ਸ਼ਾਇਦ ਦੋ ਸ੍ਵਰਾਂਂ ਦ ਵਿਚਕਾਰ ਡ, ਢ ਦਾ ਉਚਾਰਣ ੜ, ੜ੍ਹ ਵਾਂਗ ਹੋਣ ਲਗ ਪਇਆ! ਹੌੌਲੀ ਹੌੌਲੀ ਕੁਝ ਹੋਰ ਮੂਰਧਨੀ ਧੁਨੀਆਂ ਟ, ਠ, ਰ ਦ (र्द); ਰ ਦ ਧ (र्व्द) ਆਦਿ ਵੀ ੜ ੜ੍ਹ ਵਿਚ ਬਦਲਣ ਲਗ ਪਈਆਂ। ਉਦਾਹਰਣ ਵਜੋਂ ਸੰਸਕ੍ਰਿਤ ਘੋਟਕ (घोटक:) ਹਿੰਦੀ ਤੇ ਪੰਜਾਬੀ ਦੋਹਾ ਵਿਚ ਪਰਾਕ੍ਰਿਤ ਘੋੜਓ ਤੋਂ ਹੁੰਦਾ ਹੋਇਆ ਘੋੜਾ ਬਣ ਗਇਆ। ਇਸੇ ਤਰ੍ਹਾਂ ਸੰਸਕ੍ਰਿਤ ਪਠ ਹਿੰਦੀ ਤੇ ਪੰਜਾਬੀ ਦੋਹਾਂ ਵਿਚ ਪੜ੍ਹ ਬਣ ਗਇਆ ਹੈ। ਪੰਜਾਬੀ ਨੇੜੇ ਸੰਸਕ੍ਰਿਤ ਨਿਕਟ ਤੋਂ ਬਣਿਆ ਹੈ ਤੇ ਹਿੰਦੀ ਕਿਵਾੜ ਸੰਸਕ੍ਰਿਤ ਕਪਾਟ ਤੋਂ।

ਪੰਜਾਬੀ ਵਿਚ ਘ, ਝ, ਢ, ਧ ਤੇ ਭ ਦਾ ਉਚਾਰਣ ਆਪਣੀ ਵਿਸ਼ੇਸ਼ਤਾ ਰਖਦਾ ਹੈੈ। ਸ਼ਬਦ ਦੇ ਆਦਿ ਵਿਚ ਇਨ੍ਹਾਂ ਦਾ ਜਿਹੋ ਜਿਹਾ ਉਚਾਰਣ ਹੁੰਦਾ ਹੈ, ਸ਼ਬਦ ਦੇ ਮੱਧ ਵਿਚ ਉਸ ਤੋਂ ਭਿੰਨ ਭਾਂਤ ਦਾ ਉਚਾਰਣ ਹੁੰਦਾ ਹੈ, ਜਿਵੇਂ ਧਾਰਮਿਕ ਦੇ ਆਦਿਮ ਧ ਦੇ ਉਚਾਰਣ ਨਾਲੋਂ ਬੱਧਾ ਦੇ ਮੱਧਵਰਤੀ ਧ ਦਾ ਉਚਾਰਣ ਭਿੰਨ ਹੈ। ਇਸੇ ਤਰ੍ਹਾਂ ਘਰ ਦੇ ਆਦਿਮ ਘ ਤੇ ਬਘਿਆੜ ਦੇ ਮੱਧਵਰਤੀ ਘ ਦੇ ਉਚਾਰਣ ਵਿਚ ਫ਼ਰਕ ਹੈੈ। ਪੰਜਾਬੀ ਦੀਆਂ ਕੁਝ ਬੋਲੀਆਂ ਵਿਚ ਹ ਦਾ ਉਚਾਰਣ ਵਿਲੱਖਣ ਭਾਂਤ ਹੁੰਦਾ ਹੈ, ਜਿਵੇਂ ਪਿਹਾਈ ਦਾ ਵਜ਼ੀਰਾਬਾਦ ਦੀ ਬੋਲੀ ਵਿਚ ਉਚਾਰਣ। ਪਰੰਤੂ ਹ ਤੇ ਉਪਰੋਕਤ ਅਖੱਰਾਂ ਦਾ ਸੰਸਕ੍ਰਿਤ ਵਾਲਾ ਉਚਾਰਣ ਹਿੰਦੀ ਨੇ ਕਾਇਮ ਰਖਿਆ ਹੈ।

ਹਿੰਦੀ-ਪੰਜਾਬੀ ਕਾਰਕ-ਚਿੰਨ੍ਹ-

ਵਾਕ ਵਿਚ ਨਾਂਵ ਜਾਂ ਪੜਨਾਂਵ ਨਾਲ ਉਸ ਦਾ ਕਿਰਿਆ ਜਾ ਦੂਸਰੇ ਸ਼ਬਦਾਂ ਨਾਲ ਸੰਬੰਧ ਦੱਸਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਕਾਰਕ-ਚਿੰਨ੍ਹ ਆਖਦੇ ਹਨ। ਸੰਸਕ੍ਰਿਤ ਵਿਚ ਇਨ੍ਹਾਂ ਨੂੰ ਵਿਭਕਤੀਆਂ ਕਹਿਆ ਜਾਦਾ ਸੀ। ਹਿੰਦੀ ਤੇ ਪੰਜਾਬੀ ਵਿਚ ਕਾਰਕਾਂ ਦੀ ਸੰਖਿਆ ਸੰਸਕ੍ਰਿਤ ਦੇ ਬਰਾਬਰ ਹੀ ਹੈੈ। ਪਰੰਤੂ ਸੰਸਕ੍ਰਿਤ ਵਿਚ ਜਿੱਥੇ ਭਿੰਨ ਭਿੰਨ ਕਾਰਕਾਂ ਵਿਚ ਸੰਜੋਗਾਤਮਕ ਰੂਪ ਬਣਦੇ ਸਨ ਓਥੇ ਇਨ੍ਹਾਂ ਬੋਲੀਆਂ ਵਿਚ ਨਾਂਵ ਜਾਂ ਪੜਨਾਂਵ ਦੇ ਵਿਕਾਰੀ ਰੂਪ ਨਾਲ ਵੱਖ ਵੱਖ ਕਾਰਕ-ਚਿੰਨ੍ਹ ਵਰਤੇ ਜਾਂਦੇ

੧੦