ਪੰਨਾ:Alochana Magazine 1st issue June 1955.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਲਈ ਤੇ ਲਿਏ ਦੀ ਵਰਤੋਂ ਵੀ ਹੁੰਦੀ ਹੈ। ਮਰਾਠੀ ਲਾ ਤੇ ਨੇਪਾਲੀ ਲਾਈ ਨਾਲ ਟਾਕਰੇ ਵਿਚ ਰਖਕੇ ਦੇਖਣ ਤੇ ਪੰਜਾਬੀ ਲਈ ਤੇ ਹਿੰਦੀ ਲਿਏ ਦਾ ਸੰਬੰਧ ਵੀ ਸੰਸਕ੍ਰਿਤ लग्ने [ਲਗਨੇ] ਨਾਲ ਪ੍ਰਤੀਤ ਹੁੰਦਾ ਹੈ [ਸੰ. लग्ने> ਪ੍ਰਾ. लग्ने,लग्गि (ਲੱਗੇ, ਲੱਗਿ)> ਪੁਰਾਣੀ ਹਿੰ. ਲਾਗਿ, ਪੰ: ਲਗਿ > ਗ ਦਾ ਲੇਪ ਹੋਣ ਤੇ ਲਾਇ, ਲਇ।)

ਪੰਜਾਬੀ ਤੇ ਹਿੰਦੀ ਦੇ ਅਪਾਦਾਨ ਕਾਰਕ ਚਿੰਨ੍ਹ ਤੋਂ ਤੇ ਤੇਂ ਵੀ ਇਕੌੌ ਮੂਲ ਸੰਸਕ੍ਰਿਤ ਤਸ [तस], ਪਾ: ਤੋਂ ਨਾਲ ਸੰਬੰਧਤ ਹਨ। ਪੋਥੋਆਰੀ ਥੀਂ ਵੀ ਹਿਂਂਦੀ ਦੀਆਂ ਕੁਝ ਬੋਲੀਆਂ ਵਿਚ ਮਿਲਦਾ ਹੈ। ਹਿੰਦੀ ਦਾ ਸੇ ਆਧੁਨਿਕ ਚਿੰਨ੍ਹ ਹੈ। ਬ੍ਰਿਜਭਾਖਾ ਵਿਚ ਸੌਂ ਤੇ ਅਵਧੀ ਦਾ ਸਨ ਵਾਸਤਵ ਵਿਚ ਸਮੰ ਤੇ ਸੰਗ ਤੋਂ ਬਣੇ ਸਹਿਤਾਰਥਕ ਹਨ। ਪਰੰਤੂ ਇਨ੍ਹਾਂ ਦੀ ਵਰਤੋਂ ਅਪਾਦਾਨ ਲਈ ਹੋਣ ਲਗ ਪਈ ਸੀ। ਅਪਾਦਾਨ ਲਈ ਸਮ ਦੀ ਵਰਤੋਂ ਚੰਦ ਬਰਦਾਈ ਵਿਚ ਮਿਲਦੀ ਹੈ।

ਪੰਜਾਬੀ ਦਾ ਸੰਬੰਧ ਕਾਰਕ ਚਿੰਨ੍ਹ ਦਾ ਪੰਜਾਬੀ ਦੀ ਵਿਸ਼ੇਸ਼ਤਾ ਹੈ। ਇਹ ਲਹਿੰਦੀ ਵਿਚ ਵੀ ਹੈ। ਸ਼ਾਇਦ ਇਹ ਉਥੋਂ ਹੀ ਪੰਜਾਬੀ ਵਿਚ ਆਇਆ ਹੈ। ਮੇਰਾ, ਤੇਰਾ ਦੀ ਥਾਂ ਵੀ ਲਹਿੰਦੀ ਵਿਚ ਮੈਂਡਾ ਤੇਂਡਾ ਹਨ, ਜਿਸ ਤੋਂ ਲਹਿੰਦੀ ਵਿਚ ਦਾ ਦੀ ਵਰਤੋਂ ਨਿਯਮ ਪੂਰਵਕ ਹੁੰਦੀ ਸੂਚਤ ਹੁੰਦੀ ਹੈ। ਹਿੰਦੀ ਵਿਚ ਸੰਬੰਧ ਦਾ ਚਿੰਨ੍ਹ ਕਾ ਹੈ। ਕਾ ਤੇ ਦਾ ਦੋਵੇਂ ਹੀ ਵਿਸ਼ੇਸ਼ਣ ਵਾਂਗ ਲਿੰਗ ਤੇ ਵਚਨ ਬਦਲਦੇ ਰਹਿੰਦੇ ਹਨ। ਹਿੰਦੀ ਕਾ ਦਾ ਸੰਬੰਧ ਸੰਸਕ੍ਰਿਤ ਕ੍ਰਿਤੰ (ਪ੍ਰਾ. ਕਰਿਤੋ, ਕਰਿਦੋ, ਕਰਿਓ, ਪੁਰਾਣੀ ਹਿੰਦੀ ਕਰਓ, ਕਰੋ, ਹਿੰ. ਕਾ] ਨਾਲ ਦਸਿਆ ਜਾਂਦਾ ਹੈ। ਪੰਜਾਬੀ ਦਾ ਸ਼ਾਇਦ ਸੰਸਕ੍ਰਿਤ ਸੰਤ (सन्त:) ਤੋਂ ਪ੍ਰਾ: ਸੰਤੋ, ਸੰਦੋ, ਹੰਦੋ, ਹੁੰਦਾ, ਹਦਾ, ਦਾ ਹੋ ਕੇ ਬਣਿਆ ਹੋਵੇ।

ਅਧਿਕਰਣ ਦੇ ਚਿੰਨ੍ਹ ਵੀ ਇਨਾਂ ਬੋਲੀਆਂ ਦੇ ਵਖ ਵਖ ਹਨ। ਪੰਜਾਬੀ ਵਿਚ ‘ਵਿਚ’ ਦੀ ਵਰਤੋਂ ਅਧਿਕ ਹੁੰਦੀ ਹੈ। ਹਿੰਦੀ ਬੀਚ ਇਸੇ ਦਾ ਰੂਪਾਂਤਰ ਹੈ। ਪੰ. ਉਪਰ ਤੇ ਹਿੰ. ਊਪਰ ਦੋਹਾਂ ਦਾ ਸੰਬੰਧ ਸੰਸਕ੍ਰਿਤ ਉਪਰਿ ਨਾਲ ਸਪਸ਼ਟ ਹੀ ਹੈ। ਹਿੰਦੀ 'ਪਰ' ਵੀ ਉਪਰਿ ਨਾਲ ਸੰਬੰਧਤ ਹੈ।

ਹਿੰਦੀ-ਪੰਜਾਬੀ ਕਿਰਿਆ ਰੂਪ

ਹਿੰਦੀ ਤੇ ਪੰਜਾਬੀ ਦੇ ਕਿਰਿਆ ਰੂਪਾਂ ਵਿਚ ਕਾਰਕ ਰੂਪਾਂ ਨਾਲੋਂ ਅਧਿਕ ਸਮਾਨਤਾ ਹੈ। ਦੋਹਾਂ ਹੀ ਬੋਲੀਆਂ ਵਿਚ ਤਿੰਨ ਤਰ੍ਹਾਂ ਦੇ ਕਿਰਿਆ-ਕਾਲ ਮਿਲਦੇ ਹਨ।

(੧) ਸੰਸਕ੍ਰਿਤ ਤੇ ਪ੍ਰਾਕ੍ਰਿਤ ਦਿਆਂ ਕਾਲਾਂ ਤੋਂ ਧੁਨੀ-ਪਰੀਵਰਤਨ ਦੁਆਰਾ ਬਣੇ ਕਾਲ, ਜਿਵੇਂ ਸੰਭਾਵਨਾ-ਅਰਥ ਵਰਤਮਾਨ, ਆਗਿਆ-ਅਰਥ ਵਰਤਮਾਨ ਆਦਿ। ਇਨ੍ਹਾ ਕਾਲਾਂ ਵਿਚ ਕਿਰਿਆ ਦਾ ਰੂਪ ਕਰਤਾ ਦੇ ਪੁਰਖ ਤੇ ਵਚਨ ਅਨੁਸਾਰ ਹੁੰਦਾ ਹੈ, ਜਿਵੇਂ, ਹਿੰਦੀ

੧੨