ਪੰਨਾ:Alochana Magazine 1st issue June 1955.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਕਰੂੰ, ਵੇ ਕਰੇਂ, ਪੰਜਾਬੀ-ਮੈਂ ਕਰਾਂ, ਉਹ ਕਰਨ ਆਦਿ, ਦੋਹਾਂ ਹੀ ਬੋਲੀਆਂ ਦਾ ਸੰਭਾਵਨਾ-ਅਰਥ ਵਰਤਮਾਨ ਸੰਸਕ੍ਰਿਤ ਲਟ ਲਕਾਰ ਅਰਥਾਤ ਵਰਤਮਾਨ ਕਾਲ ਤੋਂ ਉਪਜਿਆ ਹੈ। ਅਜ ਕਲ ਇਸਦਾ ਅਰਥ ਬਦਲ ਗਇਆ ਹੈ, ਪਰੰਤੂ ਪੁਰਾਣੀ ਹਿੰਦੀ ਤੇ ਪੰਜਾਬੀ ਵਿਚ ਇਸ ਦੀ ਸੰਸਕ੍ਰਿਤ ਵਾਲੇ ਅਰਥ ਵਿਚ ਹੀ ਵਰਤੋਂ ਹੁੰਦੀ ਸੀ। ਹਿੰਦੀ ਤੇ ਪੰਜਾਬੀ ਚਲੋ, ਚੱਲੇ ਦਾ ਵਿਕਾਸ-ਕਮ ਇਸ ਭਾਂਤ ਹੈ-ਸੰ, ਚਲਤ, ਪਾ. ਚਲਦਿ, ਅਪ, ਚਲਇ, ਪੁਰਾਣੀ ਹਿੰਦੀ ਚਲੈ, ਹਿੰ. ਚਲੇ ੫. ਚੱਲੇ। ਇਸੇ ਤਰਾਂ ਪੰਜਾਬੀ ਅੰਨ ਪੁਰਖ ਬਹੁਵਚਨ ‘ਕਰਨ’ ਤੇ ਹਿੰਦੀ ‘ਕਰੇਂ ਦੋਵੇਂ ਸੰਸਕ੍ਰਿਤ ਕੁਰਵੰਤਿ (ਕਰ) ਨਾਲ ਸੰਬੰਧਤ ਹਨ।

ਨਿਸ਼ਚੇ-ਅਰਥ ਭਵਿੱਖਤ ਕਾਲ ਵੀ ਖੜੀ ਬੋਲੀ ਤੋਂ ਛੁੱਟ ਹਿੰਦੀ ਦੀਆਂ ਹੋਰਨਾਂ ਉਪਭਾਖਾਵਾਂ ਬਜੀ, ਕਨੌਜੀ ਆਦਿ ਵਿਚ ਤੇ ਪੱਛਮੀ ਪੰਜਾਬੀ ਜਾਂ ਹਿੰਦੀ ਵਿਚ ਸੰਸਕ੍ਰਿਤ ਭਵਿਖਤ ਕਾਲ ਤੋਂ ਉਪਜਿਆ ਹੈ, ਜਿਵੇਂ-ਸੰ. ਸਰਿਓਧਰਿ (ਰਿਸ਼ਤਿ) ੫ ਮਰਿੰਸਦ, ਅਪ, ਮਹਿੱਸਇ, ਰਿਹਇ, ਲ. ਮਰੇਬੀ, ਬ੍ਰਜ ਰਿਹੈ।

(੨) ਸੰਸਕ੍ਰਿਤ ਭੂਤ ਕ੍ਰਿਦੰਤ, ਵਰਤਮਾਨ ਕ੍ਰਿਦੰਤ ਨਾਲ ਹਿੰਦੀ ਵਿਚ ਹੈ, ਬਾ ਅਤੇ ਪੰਜਾਬੀ ਵਿਚ ਹੈ, ਸੀ ਆਦਿ ਸਹਾਇਕ ਕਿਰਿਆ ਜੋੜਨ ਨਾਲ ਬਣੇ ਕਾਲ। ਇਨ੍ਹਾਂ ਕਾਲਾਂ ਵਿਚ ਕ੍ਰਿਦੰਤ ਦਾ ਰੂਪ ਪ੍ਰਯੋਗ ਅਨੁਸਾਰ ਕਰਤਾ ਜਾਂ ਕਰਮ ਦੇ ਵਚਨ ਤੋਂ ਲਿੰਗ ਅਨੁਸਾਰ ਹੁੰਦਾ ਹੈ ਉਸ ਦੇ ਪੁਰਖ ਅਨੁਸਾਰ ਨਹੀਂ। ਭੂਤਕਾਲਕ ਪੰਜਾਬੀ ਚੱਲਿਆ, ਹਿੰਦੀ ਚਲਾ ਦੋਵੇਂ ਹੀ ਸੰਸਕ੍ਰਿਤ ਚਲਿਤ ( ਰਿ) ਤੋਂ ਪਾ. ਚਲਿਦੋ, ਚਲਿਓ (ਬਜ-ਚਲਯੋ] ਹੋ ਕੇ ਬਣੇ ਹਨ। ਇਸੇ ਭਾਂਤ [ਸੰਸਕ੍ਰਿਤ ਦੇ ਵਰਤਮਾਨ ਕ੍ਰਿਦੰਤ ਕੁਰਵਤ (ਕਰ) ਤੋਂ] ਵਰਤਮਾਨ ਅਪੂਰਨ ਨਿਸ਼ਚੇ-ਅਰਥ ਹਿੰਦੀ-ਕਰਤਾ ਹੈ, ਕਰਤੇ ਹੈਂ ਆਦਿ ਤੇ ਪੰਜਾਬੀਕਰਦਾ ਹੈ, ਕਰਦੇ ਹਨ ਆਦਿ ਰੂਪ ਅਸ ’ (ਕਰ) ਧਾਤੂ ਤੋਂ ਬਣੇ ਹੈ` ਆਦਿ ਜੋੜ ਕੇ ਬਣੇ ਹਨ।

(੩) ਦੋ ਜਾਂ ਦੋ ਤੋਂ ਵੱਧ ਧਾਤੂਆਂ ਦੇ ਮੇਲ ਤੋਂ ਬਣੇ ਕਾਲ, ਜਿਵੇਂ ਹਿੰ. ਜਾਨੇ ਦੇ ਪੰ. ਜਾਣ ਦੇ ਆਦਿ।

ਹਿੰ. ਗਿਰ ਪੜਨਾ, ਪੰ. ਡਿਗ ਪੈਣਾ, ਹਿੰ. ਚਲ ਪੜਨਾ, ਪੰ. ਤੁਰ ਪੈਣਾ, ਹਿੰ. ਪੀ ਲੇਨਾ, ਪੰ. ਪੀ ਲੈਣਾ, ਹਿੰ. ਬੁਲਾ ਲਾਨਾ, ਪੰ. ਸੱਦ ਲਿਆਉਣਾ, ਹਿੰ. ਮਾਰ ਡਾਲਨਾ, ਪੰ. ਮਾਰ ਸੁੱਟਣਾ, ਹਿੰ. ਕਾਟ ਡਾਲਨਾ, ਪੰ. ਵੱਢ ਸੁੱਟਣਾ ਆਦਿ ਦੋਹਾਂ ਬੋਲੀਆਂ ਵਿਚ ਅਨੇਕਾਂ ਸੰਯੁਕਤ ਕਿਰਿਆਵਾਂ ਮਿਲਦੀਆਂ ਹਨ।

ਖੜੀ ਬੋਲੀ ਹਿੰਦੀ ਤੇ ਪੰਜਾਬੀ ਦਾ ਨਿਸ਼ਚੇ-ਅਰਥ ਭਵਿੱਖਤ ਕਾਲ ਦੇ ਰੁਪ ਵੀ ਇਕੋ ਵਿਧ ਨਾਲ ਬਣਦੇ ਹਨ। ਦੋਹਾਂ ਵਿਚ ਹੀ ਸੰਭਾਵਨਾ-ਅਰਥ ਵਰਤਮਾਨ ਦੇ ਰੂਪਾਂ ਨਾਲ ਗਾ, ਗੇ, ਗੀ ਜੋੜ ਕੇ ਰੁਪ ਬਣਾਏ ਜਾਂਦੇ ਹਨ।

੧੩