ਪੰਨਾ:Alochana Magazine 1st issue June 1955.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮੁਹੰਮਦ ਸਾਹਿਬ ਤਾਂ ਉੱਮੀ(ਅਨਪੜ੍ਹ) ਪਰਸਿੱਧ ਹੀ ਹਨ, ਪਰ ਗੁਰੂ ਨਾਨਕ ਦੇਵ ਜੀ ਦੇ ਫ਼ਾਰਸੀ ਅਤੇ ਹਿੰਦੀ ਲਿਖਣ ਪੜ੍ਹਨ ਦੇ ਇਤਿਹਾਸ-ਸਿੱਧ ਪਰਮਾਣ ਮਿਲਦੇ ਹਨ| ਬਹੁਤ ਸਾਰੀ ਬਾਣੀ ਉਨ੍ਹਾਂ ਨੇ ਆਪ ਲਿਖੀ ਸੀ; ਅਨੇਕਾਂ ਬੋਲੀਆਂ ਵਾਲੇ ਇਲਾਕਿਆਂ ’ਚ ਫਿਰਨਾ, ਗੋਸ਼ਟੀਆਂ ਕਰਨਾ ਅਤੇ ਅਧੂਰੇ ਸਿਧਾਂਤਾਂ ਦਾ ਖੰਡਨ ਕਰਨਾ ਆਦਿਕ ਵਿਸ਼ੇ ਉਨ੍ਹਾਂ ਦੀ ਵਿਦਵਤਾ ਤੇ ਚੰਗਾ ਚਾਨਣਾ ਪਾਉਂਦੇ ਹਨ।

ਜਿੰਨੇ ਵਿਸ਼ਾਲ ਖੇਤਰ ਵਿਚ ਗੁਰੂ ਨਾਨਕ ਦੇਵ ਜੀ ਨੇ ਮਨੁਖਤਾ ਨੂੰ ਪਰਖਿਆ ਹੈ ਉਨ੍ਹਾਂ ਦੇ ਆਪਣੇ ਸਮੇਂ ਤਕ ਕੋਈ ਹੋਰ ਵਿਦਵਾਨ ਨਹੀਂ ਸੀ ਪਰਖ ਸਕਿਆ। ਉਨ੍ਹਾਂ ਦੀ ਗੰਭੀਰ ਪੜਚੋਲ ਤੋਂ ਕੋਈ ਮਤ-ਮਤਾਂਤਰ ਉਹਲੇ ਨਹੀਂ ਰਹਿ ਸਕਿਆ।* ਮਨੁਖਤਾ ਨੂੰ ਇਕ-ਮੁਠ ਤੇ ਇਕ-ਜਾਨ ਕਰਨ ਵਿਚ ਜਿੰਨੀ ਘਾਲਣਾ ਉਨ੍ਹਾਂ ਨੇ ਘਾਲੀ ਸ਼ਾਇਦ ਹੀ ਕਿਸੇ ਹੋਰ ਨੇ ਘਾਲੀ ਹੋਵੇ।

ਕਬੀਰ ਜੀ ਅਨਪੜ੍ਹ ਸਨ 'ਕਾਗਤ ਮਸੀ ਛੂਓ ਨਹੀਂ' ਪਰ ਉਨ੍ਹਾਂ ਦੀ ਮਹਾਨ ਵਿਦਵਤਾ ਨੂੰ ਰਵੀਂਦ੍ਰ ਨਾਥ ਠਾਕੁਰ ਟੈਗੋਰ ਡਾ : ਹਜ਼ਾਰੀ ਪ੍ਰਸ਼ਾਦ ਅਤੇ ਅਚਾਰਯ ਕੁਸ਼ਿਤੀ ਮੋਹਨ ਸੇਨ ਨੇ ਮੰਨਿਆ ਹੈ, ਫਿਰ ਗੁਰੂ ਨਾਨਕ ਦੇਵ ਜੀ ਤਾਂ ਪੜ੍ਹੇ ਲਿਖੇ ਆਗੂ ਸਨ।

ਸੁਆਮੀ ਭੂਪਤ ਰਾਏ ਬੇਗਮ ਬੈਰਾਗੀ ਫ਼ਾਰਸੀ ਅਤੇ ਸੰਸਕ੍ਰਿਤ ਦੇ ਇਕ ਵਿਦਵਾਨ ਕਵੀ ਹੋਏ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਵਿਦਵਤਾ ਦੀ ਹਾਮੀ ਭਰਦਿਆਂ ਉਨਾਂ ਦੀ ਬਾਣੀ ਵਿਚੋਂ ਕਈ ਉਦਾਹਰਣ ਲਏ ਹਨ--ਜਿਵੇਂ

ਗ਼ੁਫ਼ਤ ਨਾਨਕ ਦਰ ਕਲਾਮਿ ਖੇਸ਼ਤਨਚੂੰ ਕੁਨਦ ਪਰਵਾਜ਼ ਜਾਂ ਅਜ਼ ਕੈਦਿ ਤਨ

ਬੇ-ਤਣਕੁੁੱਫ ਮੀ ਸ਼ਵਦ ਚੂੰ ਆਸਮਾਂ ਸਿੱਰਿ ਮਖ਼ਫ਼ੀ ਬੂਦ ਮਨ ਕਰਦਮ ਅਯਾਂ

'ਚਹਾਰ ਗੁਲਸ਼ਨ' ਦਾ ਕਰਤਾ ਵੀ ਗੁਰੂ ਜੀ ਦੀ ਮਹਾਨ ਵਿਦਵਤਾ ਦੀ ਗਵਾਹੀ ਦੇਂਦਾ ਹੈ:-

"ਬਿਆਨਿ ਕਲਾਤਸ਼ ਅਜ਼ ਤਕੁਰੀ ਵ ਤਹਰੀਰ ਮੁਸਤਗਨੀ।"

"ਉਨਾਂ ਦੀ ਭਰਪੂਰ ਵਿਦਵਤਾ ਦਾ ਵੇਰਵਾ ਬੋਲਣ ਅਤੇ ਲਿਖਣ ਦੀ ਸ਼ਕਤੀ ਤੋਂ ਬਾਹਰ ਹੈ।” [ਉਲਥਾ]

ਨਾਨਕ ਦੇਵ ਜੀ ਦੀ ਬਾਣੀ ਵਿਚ ਪੁਰਾਤਨ ਸਾਹਿਤ ਦੀ ਸ਼ੈਲੀ ਅਤੇ ਬੋਲੀ ਦੇ ਪਰਮਾਣ ਸਪਸ਼ਟ ਰੂਪ ਵਿਚ ਮਿਲਦੇ ਹਨ-ਵੇਖੋ ਸਲੋਕ ਸਹਿਸਕ੍ਰਿਤੀ ਅਤੇ ਸਿਧ ਗੋਸਟਿ


“ਵੇਖੋ ਮਾਝ ਦੀ ਵਾਰ, ਆਸਾ ਦੀ ਵਾਰ ਅਤੇ ਸਿਧ ਗੋਸ਼ਟਿ।

ਸਬਕਤਾ(ਵਕਤਾ) ਆਖੇ, ਭਾਖੈ ਤੋਂ ਛੂਟ ਕਹਿੰਦਾ, ਕਹਤ, ਕਹਤਾ, ਕਬਿਕਲੇ, ਕਥਤੰ, ਖਬਤੇ-ਇਹ ਕ੍ਰਿਆ ਰੂਪ, ਬਿਨਾ ਸਾਹਿਤ ਦੇ ਪਰਭਾਵ ਦੇ, ਆ ਨਹੀਂ ਸਕਦੇ। ਉਪ-ਬੋਲੀ ਵਿਚ ਤਾਂ ਪਰਿਆਏ-ਵਾਚੀ ਸ਼ਬਦ ਆਉਂਦੇ ਹੀ ਘਟ ਹਨ।

੧੭