ਪੰਨਾ:Alochana Magazine 1st issue June 1955.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਃ ੧| ਯੋਗ-ਮਾਰਗ, ਸਾਕਾਰ ਉਪਾਸਨਾ, ਜੈਨ-ਮਤ ਅਤੇ ਇਸਲਾਮ 'ਪੁਰ ਉਨ੍ਹਾਂ ਨੇ ਆਪਣੇ ਸੁੰਦਰ ਵਿਚਾਰ ਦਿਤੇ ਹਨ:-

ਜੋਗੀ ਤ ਆਸਣੁ ਕਰਿ ਬਹੈ, ਮਲਾ ਬਹੈ ਮੁਕਾਮਿ॥

ਪੰਡਿਤ ਵਖਾਣਹਿ ਪੋਥੀਆਂ, ਸਿਧ ਬਹਹਿ ਦੇਵਸਥਾਨ॥੨॥੧੦

ਉਨ੍ਹਾਂ ਨੇ ਜਨਤਾ ਵਾਦੀ ਦ੍ਰਿਸ਼ਟੀ ਕੋਣ ਨਾਲ ਕਥਨੀ ਤੇ ਕਰਨੀ ਦੇ ਸਾਰੀਆਂ ਵਿਸ਼ਿਆਂ ਵਿਚ ਕ੍ਰਾਂਤੀ ਖੜੀ ਕਰ ਦਿਤੀ। ਇਸ ਮੌਲਿਕਤਾ ਵਿਚ ਵੀ ਉਨ੍ਹਾਂ ਦਾ ਵਿਦਵਤਾ ਦੇ ਲਿਸ਼ਕਾਰੇ ਮੌਜੂਦ ਹਨ। ਰਹਿਰਾਸ-ਬਾਰਾਂ ਮਾਂਹ, ਪਹਰੇ, ਪਟੀ, ਅਲਾਹੁਣੀਆਂਂ ਆਦਿਕ ਲੋਕ-ਗੀਤਾਂ ਨੂੰ ਦਾਰਸ਼ਨਕ ਵਿਚਾਰਾਂ ਦੇ ਪਰਗਟਾਉ ਵਿਚ ਸਮਰਥ ਬਣਾ ਦੇਣਾ ਕੋਈ ਥੋੜੀ ਜੇਹੀ ਵਿਦਵਤਾ ਹੈ!

ਪੁਰਾਤਨ ਰਾਗ-ਮਾਲਾ ਦੀਆਂ ਕਈ ਰਾਗਨੀਆਂ ਨੂੰ ਮੇਘ ਆਦਿ ਦੇਣਾ; ਜਨਤਾ ਨੂੰ ਚੰਗੇ ਲੱਗਣ ਵਾਲੇ ਸ਼ਾਂਤ ਮਈ ਸ੍ਰੀ ਰਾਗ ਨੂੰ ਪਰਮੁਖ ਰਾਗ ਬਣਾ ਦੇਣਾ, ਜਨਤਾ ਦੀ ਉਹ ਬੋਲੀ ਜਿਹੜੀ ਕੇਵਲ ਕਥਾ ਕਹਾਣੀ ਅਤੇ ਘਰ ਦੇ ਮਾੜੇ-ਮੋਟੇ ਬਿਰਤਾਂਤ ਦਾ ਕੰਮ ਹੀ ਸਾਰ ਸਕਦੀ ਸੀ, ਉਸ ਨੂੰ ਉਚੇਰੇ ਸਾਹਿਤ ਲਈ ਸਮਰਥ ਕਰਨਾ, ਸਮਾਜ ਵੀ ਬਿਖਰੀ ਹੋਈ ਅਤੇ ਅਸ਼ਾਂਤ ਵਿਵਸਥਾ ਨੂੰ 'ਘਰ ਵਿਚ ਉਦਾਸੀ' ਦੀ ਰੀਤ ਚਲਾ ਕੇ ਠੀਕ ਕਰਨਾ, ਸੁਚੱਜੇ ਤੇ ਪਧਰੇ ਜੀਵਨ ਦੀ ਆਦਰਸ਼ ਆਪਣੀ ਸਿਖ ਸੰਗਤ ਰਾਹੀਂ ਦੇਣਾ-ਇਹ ਕੰਮ ਉਨ੍ਹਾਂ ਦੇ ਵਿਦਵਾਨ ਅਤੇ ਪਰਮ ਮਨੁਖ ਹੋਣ ਦਾ ਸਾਖੀ ਸ੍ਰਿਸ਼ਟੀ ਪਰਿਅੰਤ ਭਰਦੇ ਰਹਿਣਗੇ।

ਧੰਨੁੁ ਸੁ ਕਾਗਦੁ ਕਲਮ ਧੰਨੁੁ, ਧੰਨ ਭਾਂਡਾ ਧੰਨ ਮਸੁ॥

ਧੰਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥

ਮਲਾਰ

ਕੋਈ ਕਹਿ ਸਕਦਾ ਹੈ ਇਹੋ ਜਿਹੇ ਕਈ ਕੰਮ ਸਾਧਾਰਨ ਵਿਚ ਹੋਰ ਸੰਤਾਂ ਮਹਾਤਮਾਂ ਨੇ ਵੀ ਕੀਤੇ ਹਨ, ਪਰ ਅਸੀਂ ਪੁਛ ਸਕਦੇ ਹਾਂ ਕਿ ਇਸਲਾਮੀ ਸੰਸਕ੍ਰਿਤੀ ਅਤੇ ਰਾਜਨੀਤੀ ਦੇ ਅੰਨ੍ਹੇ ਤੂਫਾਨ ਨੂੰ ਕਿਸ ਨੇ ਰੋਕਿਆ, ਢਹਿੰਦੇ ਪਹਾੜ ਨੂੰ ਕਿਸ ਨੇ ਪੰਜਾ ਲਾ ਕੇ ਥਮ ਲਿਆ। ਹਿੰਦੂਆਂ ਦੀ ਘਰ-ਉਜਾੜ ਤੇ ਉਦਾਸੀਨ ਪਰਵਿਰਤੀ ਨੂੰ ਕਿਸ ਨੇ ਸੱਚੇੇ ਰਾਹ ਲਾਇਆ? ਵਿਲਾਸਤਾ ਅਤੇ ਅਭਿਮਾਨ ਦੇ ਨਸ਼ੇ ਪੁਰ ਤਿਖੀ ਖਟਿਆਈ ਕਿਸ ਨੇ ਪਾਈ? ਮਨੁਖਤਾ ਦੀ ਏਕਤਾ ਦਾ ਰਬਾਬ ਨਿਡਰ ਹੋ ਕੇ ਕਿਸ ਨੇ ਵਜਾਇਆ?

ਸ੍ਰੀ ਗੁਰੂ ਨਾਨਕ ਦੇਵ ਜੀ ਨੇ!

ਵੈਦਕ ਧਰਮ ਦੇ ਧੁਰੰਧਰ ਵਿਦਵਾਨ ਸੁਆਮੀ ਦਯਾਨੰਦ, ਨਾਨਕ ਬਹੁਤ ਕੁਝ ਕਹਿ ਗਏ ਹਨ, ਪਰ ਇਤਨਾ ਤਾਂ ਉਹ ਵੀ ਮੰਨਦੇ ਹਨ:-

੧੮