ਪੰਨਾ:Alochana Magazine 1st issue June 1955.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸਾ ਘਰੁ ੬ ॥ ਗੁਲ ਸਮਾਧੰ ॥ (ਸਲੋਕ ਮ: ੧]

[੨] ਕਥਨੈ ਕਹਿਣਿ ਨ ਛੁਟੀਐ, ਨ ਪੜ ਪੁਸਤਕ ਭਾਰ।

ਕਾਇਆ ਸੋਚ ਨ ਪਾਈਐ, ਬਿਨ ਹਰਿ ਭਗਤਿ ਪਿਆਰ॥

[੩] ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ॥

ਬਿਨ ਨਾਮ ਹਰਿ ਕੇ ਮੁਕਤਿ ਨਾਹੀ ਕਹੇ ਨਾਨਕ ਦਾਸ॥[ਧਨਾਸਰੀ ਮ: ੧]

[੪] ਨਾ ਕੋ ਪੜਿਆ ਪੰਡਿਤੁ ਬੀਨਾ ਨ ਕੋ ਮੂਰਖ ਮੰਦਾ।

ਬੰਦੀ ਅੰਦਰਿ ਸਿਫਿਤ ਕਰਾਏ ਤਾ ਕਉ ਕਹੀਐ ਬੰਦਾ।।

[੫] ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥[ਆਸਾ ਘਰ ੬]

ਸਚੀ ਵਿਦਿਆ ਦਾ ਨਿਰੂਪਣ ਉਨ੍ਹਾਂ ਨੇ ਇਉਂ ਕੀਤਾ ਹੈ:-

[੧] ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ॥

ਬਿਦਿਆ ਸੋਧੈ ਤਤ ਲਹੇ ਰਾਮ ਨਾਮ ਲਿਵ ਲਾਇ॥

ਮਨ ਮੁਖ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥

ਮੂਰਖ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥ (੫੩ ਦ:ਓਅੰਕਾਰ)

[੨] ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥

ਨਾਮੁ-ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ।।

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥

ਨਾਨਕ ਸੋ ਪੜਿਆ ਸੋ ਪਡਿਤੁ ਬੀਨਾ ਜਿਸ ਰਾਮ ਨਾਮ ਗਲਿ ਹਾਰੁ।।

(ਪ੪।ਦ: ਓਅੰਕਾਰ)

[੩] ਪੰਡਤ ਵਾਚਹਿ ਪੋਬੀਆਂ ਨਾ ਬੂਝਹਿ ਵੀਚਾਰੁ॥

ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥

ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ॥

ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਵੀਚਾਰੁ। ੯

ਵਾਦ ਵਿਰੋਧਿ ਸਲਾਹਣੇ ਵਾਦੇ ਆਵਣ ਜਾਣੁ।

ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖ ਵਖਾਣੁ।*

(੭। ੫ ਸ੍ਰੀ ਰਾਗ)

ਇਹ ਵਿਚਾਰ-ਧਾਰਾ ਲੋਕ-ਕਲਿਆਣ ਦੇ ਪਾਜ-ਹੀਨ ਮਾਰਗ ਤੇ ਚਲਣ ਵਾਲਿਆਂ ਵਿਚ ਪਹਿਲਾਂ ਵੀ ਸੁਰਜੀਤ ਰਹੀ ਹੈ:-


*ਇਹੋ ਵਿਚਾਰ ਆਸਾ ਦੀ ਵਾਰ ਪਉੜੀ ੮ ਦੇ ਮਗਰਲੇ ਸਲੋਕਾਂ ਵਿਚ ਵਿਸਥਾਰ ਨਾਲ ਦਿਤਾ ਗਿਆ ਹੈ।