ਪੰਨਾ:Alochana Magazine 1st issue June 1955.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਹਪਾ : ਕਹਿੰਦੇ ਹਨ:-

ਅਗਮ ਬੇਅ ਪੁਰਾਣ ਪੰਡਿਤ ਮਾਨ ਬਹੰਤਿ॥

ਪੱਕ ਰੀਫਲ ਅਲਿਅ ਜਿਮਿ ਬਾਹਰਿਤ ਭਯੰਤਿ॥

ਉਲਥਾ-ਅਗਮ ਵੇਦ ਪੁਰਾਣ ਵਿਚ ਪੰਡਿਤ ਅਭਿਮਾਨ ਕਰਦੇ ਹਨ, ਜਿਵੇਂ ਪੱਕੇ ਸ੍ਰੀ ਫਲ [ਪੇਠੇ] ਦੇ ਬਾਹਰ ਭੌਰੇ ਫਿਰਦੇ ਰਹਿੰਦੇ ਹਨ।

ਬਾਈਬਲ ਵਿਚ ਲਿਖਿਆ ਹੈ 'ਬਹੁਤੀ ਵਿਦਿਆ ਤੈਨੂੰ ਪਾਗਲ ਬਣਾਂਦੀ ਹੈ।'[1]

ਬਰਨਾਰਡ ਸ਼ਾਅ ਨੇ ਇਸ ਗਲ ਨੂੰ ਜ਼ਰਾ ਟਿਚਕਰ ਦੇ ਲਹਿਜੇ ਵਿਚ ਕਿਹਾ ਹੇ-

"ਵਿਦਵਾਨ ਮਨੁਖ ਕਮਚੋਰ ਹੁੰਦਾ ਹੈ, ਉਹ ਵਕਤ-ਕਟੀ ਲਈ ਪੜਦਾ ਰਹਿੰਦਾ ਹੈ।'[2]

ਸੁਲਤਾਨ ਬਾਹੂ ਆਪਣੀ ਅਰਬੀ ਵਿਦਵਤਾ ਨੂੰ ਇਕ ਬੰਨੇ ਰਖ ਕੇ ਸੂਫੀਆਨਾ ਸ਼ੈਲੀ ਵਿਚ ਕਹਿੰਦੇ ਹਨ:-

ਇਸ਼ਕ ਅਕਲ ਵਿਚ ਮੰਜ਼ਲ ਭਾਰੀ ਸੈਆਂ ਕੂਹਾਂ ਦੇ ਪਾੜੇ ਹੂ॥

ਇਸ਼ਕ ਨ ਜਿਨ੍ਹਾ ਖਰੀਦਿਆ ਬਾਹੂ ਉਹ ਦੋਹੀਂ ਜਹਾਨੀਂ ਮਾੜੇ ਹੂ॥

ਵਜ੍ਰਯਾਨੀ ਸਿੱਧਾਂ ਅਤੇ ਜੋਗੀਆਂ ਦੀ ਬਾਣੀ ਵਿਚ ਪੋਥੀ-ਗਿਆਨ ਦਾ ਵਿਰੋਧ ਸਾਮੰਤੀ ਸਕਤੀਆਂ ਤੋਂ ਬਗ਼ਾਵਤ ਦੇ ਰੂਪ ਵਿਚ ਦਿਸਦਾ ਹੈ। ਕਬੀਰ ਜੀ ਦੀ ਬਾਣੀ ਵਿਚ ਚੋਭਦਾਰ ਵਾਕਾਂ ਦੇ ਬਿੰਗ ਭਰੇ ਪਏ ਹਨ:-

੧.ਬੇਦ ਪੁਰਾਣ ਸਿਮ੍ਰਿਤੀ ਸਭ ਖੋਜੇ ਕਹੁ ਨ ਊਬਰਨਾ।
ਕਹੁ ਕਬੀਰ ਇਉ ਰਾਮਹਿ ਜੰਤ ਮੇਟਿ ਜਨਮ ਮਰਨਾ॥

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾ ਛਾਡੇ ਦੋਊ॥

ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਰਿਦੇ ਇਖਲਾਸੁ ਨਿਰਖ ਲੇ ਮੀਰਾ॥ ਆਪੁ ਖੋਜਿ ਖੋਜਿ ਮਿਲੇ ਕਬੀਰਾ॥

ਭੈਰਉ ਘਰ ੧-੪।੭

੨.ਮੇਰਾ ਤੇਰਾ ਮਨੁਆ ਕੇਸੇ ਇਕ ਹੋਇਰੇ!
ਮੈਂ ਕਹਤਾ ਹੋਂ ਆਂਖਨ ਦੇਖੀ।
ਤੂ ਕਹਤਾ ਕਾਗਦ ਕੀ ਲੇਖੀ।
ਮੈਂ ਕਹਤਾ ਸੁਰਝਾਵਨ ਹਾਰੀ
ਤੂ ਰਾਖਯੋ ਅਰੁਝਾਇ ਰੇ!


  1. Much learning doth make thee mad. Act XXVL.24
  2. A learned man is an idler who kills time by study. George Bernard Shaw : Maxim's for Revolutionists.

੨੩