ਪੰਨਾ:Alochana Magazine 1st issue June 1955.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

5

੩. ਪੜਿ ਪੜਿ ਕੇ ਪਥਰ ਭਇਆ, ਲਿਖ ਲਿਖ ਭਇਆ ਜੁ ਈਂਟ!

ਕਹੇ ਕਬੀਰਾ ਪ੍ਰੇਮ ਕੀ, ਲਗੀ ਨ ਏਕੋ ਛੀਂਟ॥*

੪. ਕਾਜੀ ਕੌਨ ਕਤੇਬ ਬਖਾਨੈ।

ਪੜ੍ਹਤ ਕੇਤੇ ਦਿਨ ਬੀਤੇ॥

ਗਤਿ ਏਕੋ ਨਹਿ ਜਾਨੈ॥**

੫. ਪੰਡਿਤ ਔਰ ਮਸਾਲਚੀ ਦੋਨੋਂ ਸੁਝੇ ਨਾਹਿੰ।

ਔਰਨ ਕੋ ਕਰ ਚਾਂਦਨਾ ਆਪ ਅੰਧੇਰੇ ਮਹਿੰ॥

੬. ਕਬੀਰ ਮੈਂ ਜਾਨਿਓ ਪੜਿਬੋ ਭਲੋ, ਪੜਿਬੇ ਜਿਉ ਭਲ ਜੋਗੁ॥

ਭਗਤਿ ਨ ਛਾਡਉ ਰਾਮ ਕੀ ਭਾਵੇਂ ਨਿੰਦਉ ਲੋਗੁ॥

੭. ਦਿਨਸੁ ਰੈਨਿ ਬੇਦੁ ਨਹੀ ਸਾਸਤਰ, ਤਹਾਂ ਬਸੇ ਨਿਰੰਕਾਰਾ॥

ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ॥

੮. ਛਾਡਿ ਕਤੇਬ ਰਾਮ ਭਜੁ ਬਉਰੇ...॥

ਆਸਾ ਕਬੀਰ॥

ਦੁਲਨ ਦਾਸ [ਜਨਮ ੧੬੬੦ ਈ:]

ਕਬੀਰ ਅਤੇ ਨਾਨਕ ਦਾ ਅਨੁਸਰਨ ਕਰਦੇ ਦਿਸਦੇ ਹਨ:

ਵੇਦ ਪੁਰਾਨ ਕਹਾ ਕਹੇਉ, ਕਹਾ ਕਿਤਾਬ ਕੁਰਾਨ।

ਪੰਡਿਤ ਕਾਜੀ ਸੱਤ ਕਹੁ, ਦੂਲਨ ਮਨ ਪਰਵਾਨ॥ਸਾਖੀ ੧੩

ਵੇਦਕ ਗਿਆਨ ਅਤੇ ਸੰਸਕ੍ਰਿਤ ਬੋਲੀਆਂ:-

ਗੁਰੂ ਨਾਨਕ ਦੇਵ ਜੀ ਵਲੋਂ ਵੇਦਕ ਵਿਦਵਤਾ ਦੀ ਪਰਵਾਹ ਨ ਕਰਨ ਬਾਰੇ ਡਾ: ਸ਼ੇਰ ਸਿੰਘ ਹੋਰਾਂ ਇਉਂ ਲਿਖਿਆ ਹੈ:-'ਵੇਦਾਂ ਦੀ ਪ੍ਰਮਾਣੀਕਤਾ ਦੇ ਰੱਦ ਹੋਣ ਨਾਲ ਸੰਸਕ੍ਰਿਤ ਬੋਲੀ ਦੇ ਰੱਬ ਦੀ ਉਚਰੀ ਹੋਣ ਦਾ ਖਿਆਲ ਚੁਕਿਆ ਗਿਆ ਤੇ ਗੁਰੂ ਸਾਹਿਬ ਨੇ ਏਸ ਗਲ ਉਤੇ ਜ਼ੋਰ ਦਿਤਾ ਕਿ ਕੋਈ ਬੋਲੀ ਪਵਿਤਰ ਜਾਂ ਅਪਵਿਤਰ ਨਹੀਂ ਹੈ। ਰੱਬ ਸਾਡੇ ਅੰਦਰਲੇ ਭਾਵਾਂ ਤੇ ਇਰਾਦਿਆਂ ਨੂੰ ਬਿਨਾਂ ਉਚਾਰਿਆਂ ਹੀ ਜਾਣ ਲੈਂਦਾ ਹੈ,ਉਹ


*ਇਸੇ ਵਿਚਾਰ ਧਾਰਾ ਦੇ ਦਰਸਨ ‘ਵਿਨੋਬਾ ਜੀ ਦੇ ਗ੍ਰੰਥ "ਗੀਤਾ ਪਰਵਚਨ" ਵਿਚ ਹੁੰਦੇ ਹਨ।

**ਇਸੇ ਸਮੇਂ ਦੀਆਂ ਫਾਰਸੀ ਗ਼ਜ਼ਲਾਂ ਵਿਚ 'ਸ਼ੇਖ ਮਸ਼ਾਇਖ' ਉਪਰ ਜੋ ਟਿਚਕਰਾਂ ਦਿਸਦੀਆਂ ਹਨ ਇਹ ਅਡੰਬਰ ਤੇ ਪਲੇਚ ਵਾਲੀ ਸਾਮੰਤੀ-ਜ਼ਿੰਦਗੀ ਪ੍ਰਤੀ ਜਨਤਾ ਦਾ ਵਿਦ੍ਰੋਹ ਹੈ।

੨੪