ਪੰਨਾ:Alochana Magazine 1st issue June 1955.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵਿਦਿਆਪਤਿ ਮੈਥਿਲੀ ਕੋਕਿਲ ਜੀ ਨੇ ਆਪਣੇ ਅਭ੍ਰਸ਼ ਗ੍ਰੰਥ (ਕੀਰਤਿ ਲਤਾ ) ਵਿਚ ਲਿਖਿਆ ਹੈ:-

ਸੱਕਯ ਬਾਣੀ ਬਹੁਅ ਨ ਭਾਵਇ॥
ਪਾਇਆ ਰਸ ਕੋ ਮੰਮੁ ਨ ਪਾਵਇ॥
ਕੇਸਲ ਬਅਨਾ ਸਭ ਜਨ ਮਿੱਠਾ॥
ਤੇ ਤੈਸਨ ਜੰਪਉ ਅਵਹੱਠਾ॥

ਸੰਤ ਰਜੱਬ ਜੀ [੧੫੬੭-੧੬੮੯ ਈ:) ਨੇ ਇਸੇ ਵਿਚਾਰ ਨੂੰ ਇਉਂ ਦਸਿਆ:-

ਵੇਦ ਸੁਬਾਣੀ ਕੁਪ ਜਲ, ਦੁਖ ਨੂੰ ਪ੍ਰਪਤਿ ਹੋਇ ॥
ਸ਼ਬਦ ਸਾਖੀ ਸਰਵਰ ਸਲਿਲ, ਸੁਖ ਪੀਵੈ ਸਬ ਕੋਇ ॥

ਇਨ੍ਹਾਂ ਸਾਰਿਆਂ ਉਦਾਹਰਨਾਂ ਤੋਂ ਸਿਧ ਹੁੰਦਾ ਹੈ ਕਿ ਸਾਧਾਰਨ ਜਨਤਾ ਲਾਇ ਸਰਲ ਗਿਆਨ ਦੀ ਆਵਸ਼ਕਤਾ ਸੀ ਅਤੇ ਦੇਸੀ ਬੋਲੀਆਂ ਹੀ ਇਸ ਮੰਤਵ ਲਈ ਵਰਤੀਆਂ ਗਈਆਂ। ਇਨ੍ਹਾਂ ਬੋਲੀਆਂ ਦੇ ਨਵੇਂ ਸਾਹਿਤ ਵਿਚ ਸੰਸਕ੍ਰਿਤ ਦੀ ਕਲਾਸੀਕਲ ਕਲਾ ਦੀ ਆਸ ਰਖਣੀ ਬੇਕਾਰ ਹੈ, ਪਰ ਇਸ ਪਰਯਤਨ ਨੂੰ ਅਨਪੜਾਂ ਦਾ ਪਿੰਗ-ਸੋਟਾ ਸਮਝਣਾ ਅਨਿਆਏ ਹੈ। ਇਹ ਤਾਂ ਸਮੇਂ ਦੀ ਮੰਗ ਸੀ ਜਿਸ ਨੂੰ ਆਗੂਆਂ ਨੇ ਪੂਰਾ ਕੀਤਾ|

ਗੁਰੁ ਨਾਨਕ ਦੇਵ ਜੀ ਦੇ ਦਾਰਸ਼ਨਕ ਵਿਚਾਰ ਅਤੇ ਸਰਸ ਕਾਵਿ-ਕਲਾ-

ਇਨ੍ਹਾਂ ਨੇ ਬੜੇ ਬੜੇ ਬ੍ਰਹਮ ਗਿਆਨੀ ਵਿਚਾਰ ਸਰਲ ਤੇ ਸਹਜ ਸ਼ੈਲੀ ਵਿਚ ਘਰੋਗੀ ਉਪਮਾਵਾਂ ਰਾਹੀਂ ਸੁੰਦਰ ਕਾਵਿ-ਕਲਾ ਨਾਲ ਦਸੇ ਹਨ।

[੧] ਰਬ ਤੇ ਮਨੁਖ ਦਾ ਸੰਬੰਧ :-

ਜਬ ਆਸਾ ਅੰਦੇਸਾ ਤਬ ਹੀ ਕਿਉਕਰ ਏਕੁ ਕਹੰ।
ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ॥ ੪ ਰਾਮਕਲੀ ਘਰ ੧

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ।
ਏਕੋ ਅੰਮ੍ਰਿਤ ਬਿਰਖੁ ਹੈ ਫਲ ਅੰਮਿਤ ਹੋਈ॥ ਆਸਾ, ਕਾਫੀ

ਤੂੰ ਦਰਿਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ॥ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾ।।

ਕਾਇਆ ਮਹਲੁ ਮੰਦਰੁ ਘਰ ਹਰਿ ਕਾ ਤਿਸ ਮਹਿ ਰਾਖੀ ਜੋਤਿ ਆਪਰ।

ਨਾਨਕ ਗੁਰਮੁਖਿ ਮਹਲਿ ਬੁਲਾਏ ਹਰਿ ਮੇਲੇ ਮੇਲਣਹਾਰ॥

੨੬