ਪੰਨਾ:Alochana Magazine 1st issue June 1955.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਹਿਰਸਾਂ ਦੇ ਹਟਕੋਰੇ ਨੇ, ਇਸ ਸੁਰਗੇ ਕੋਈ ਅਜ਼ਾਰ ਨਹੀਂ,

ਇਸ ਨਸ਼ੇ ਚੜਾਈ ਅਰਸ਼ਾਂ ਤੇ, ਮੁੜ ਹੇਠ ਉਤਰਦੀ ਤਾਰ ਨਹੀਂ।

[ਚੰਦਨਵਾੜੀ-ਪੰਨਾਂ-੨੦੯

ਦੁਨੀਆਂ ਨੂੰ 'ਚਾਰ ਦਿਨਾਂ ਦੀ ਖਪ ਖਪ' ਆਖ ਕੇ ਮੌਤ ਨੂੰ ਸੁਰਗ ਸਮਝਣ ਵਾਲੇ ਚਾਤ੍ਰਿਕ ਉਤੇ ਉਹਨੀਂ ਦਿਨੀਂ ਬੁੱਚੇ ਭਾਰਤ ਦੇ 'ਤਿਆਗ ਫਲਸਫੇ' ਅਤੇ ਸੂਫੀ ਮਤ ਦੇ ਨਾਸ਼ਮਾਨਤਾਵਾਦ ਦਾ ਚੋਖਾ ਪ੍ਰਭਾਵ ਪਿਆ ਜਾਪਦਾ ਹੈ। ਜੀਉਣ ਪੰਧ ਦੀ ਛੇਕੜਲੀ ਮੰਜ਼ਲ, ਕਬਰਸਤਾਨ ਅਤੇ ਦੁਨੀਆਂ ਦੇ ਪੁਆੜੇ ਆਦਿਕ ਕਵਿਤਾਵਾਂ ਵਿਚੋਂ ਸ਼ਾਹ ਹੁਸੈਨ ਦੀਆਂ ਹੇਠ ਲਿਖੀਆਂ ਤੁਕਾਂ ਵਾਲਾ ਰੰਗ ਹੀ ਝਲਕਾਰੇ ਮਾਰ ਰਿਹਾ ਹੈ:-

(ੳ)ਇਥੇ ਰਹਿਣਾ ਨਹੀਂ,
ਕੋਈ ਬਾਤ ਚਲਣੁ ਦੀ ਕਰੁ ਵੇ।
ਵਡੇ ਉਚੇ ਮਹਿਲ ਉਸਾਰਿਓ,
ਗੋਰ ਨਿਮਾਣੀ ਘਰੁ।
(ਅ) ਤੁਝੈ ਗੋਰ ਬੁਲਾਵੈ ਘਰਿ ਆਉ ਰੇ।
(ੲ) ਛੋਡ ਸਰੀਰ ਭਸਮ ਦਾ।
(ਸ) ਜਿਤ ਵਲ ਵੰਜਾਂ ਮੌਤ ਤਿਤੇ ਵਲ।

ਇਹ ਮੌਤ ਦਾ ਪਰਛਾਵਾਂ ਜਦੋਂ ਤਕ ਮਨ ਵਿਚੋਂ ਥੋੜ-ਚਿਰ ਪਦਾਰਥਾਂ ਦਾ ਲੋਭ ਘਟਾ ਕੇ ਕਿਸੇ ਮਹਾਨ ਆਦਰਸ਼ ਲਈ ਪਿਆਰ ਵਧਾਉਂਦਾ ਰਹੇ, ਮਨ ਨੂੰ ਬੀਮਾਰ ਨਹੀਂ ਕਰਦਾ| ਸਮੇਂ ਦੇ ਘੋੜੇ ਉਤੇ ਜ਼ੁਲਮ ਦੀ ਤਲਵਾਰ ਫੜੀ ਹਜ਼ਾਰਾਂ ਸਿਕੰਦਰ ਅਤੇ ਲੱਖਾਂ ਹਿਟਲਰ ਮੌਤ ਨੂੰ ਭੁਲਾ ਕੇ ਧਰਤੀ ਦੀ ਹਿੱਕ ਲਤਾੜਦੇ ਰਹੇ, ਪਰ ਅੰਤ ਸਮੇਂ ਮੌਤ ਦੇ ਸਹਿਮ ਤੋਂ ਉਹ ਵੀ ਨਾ ਬਚ ਸਕੇ। ਜਿਸ ਨੂੰ ਓਹ ਸਚੱ ਸਮਝਦੇ ਸਨ, ਉਹ ਝੂਠ ਸੀ ਅਤੇ ਜਿਸ ਨੂੰ ਝੂਠ ਸਮਝਦੇ ਸਨ, ਉਹ ਹਕੀਕਤ ਸੀ:-

ਕੰਸ, ਰਾਵਣ, ਹਿਰਨਾਕਸ਼ੱਪ ਕਾਲ ਨੇ ਸਭ ਕੜ ਲਏ,
ਧੌਣ ਅਕੜਾਈ ਜਿਨ੍ਹਾਂ ਤਲਵਾਰ ਦੇ ਅਭਿਮਾਨ ਤੇ।
ਕੋਸ਼ ਕਾਰੂੰ ਦਾ ਸਿਕੰਦਰ ਦੀ ਤਲੀ ਤੋਂ ਕਿਰ ਗਿਆ,
ਰਹਿ ਗਿਆ ਸ਼ਾਦਾਦ ਦਾ ਰਚਿਆ ਬਹਿਸ਼ਤ ਜਹਾਨ ਤੇ।

[ਚੰਦਨਵਾੜੀ-ਪੰਨਾ: ੧੦੬

'ਜਿਨ ਮਨਿ ਭਉ ਤਿਨਾ ਮਨਿ ਭਾਉ' ਦੇ ਮਹਾਂਵਾਕ ਅਨੁਸਾਰ ਮੌੌਤ ਦਾ ਭਓੁ (ਡਰ) ਜੀਵਨ ਵਿਚ ਸਚਾਈ ਲਈ ਭਾਉ (ਪਿਆਰ) ਉਤਪਨ ਕਰਦਾ ਹੈ ਅਤੇ ਜੀਵ ਕਚਕੜਿਆਂ ਨੂੰ ਤਿਆਗ ਕੇ ਸੁੱਚੇ ਲਾਲ ਦੀ ਭਾਲ ਕਰਨ ਲਗ ਪੈਂਦਾ ਹੈ:-

੩੨