ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੁਟਣਾ ਹੈ ਅੰਤ ਜਿਸ ਉਸ ਨਾਲ ਚਾਤ੍ਰਿਕ ਜੋੜ ਕੀ?
ਭਾਲ ਸੁੱਚੇ ਲਾਲ, ਨਾ ਭੁਲ ਕਰਕੜੇ ਦੀ ਖਾਨ ਤੇ।

[ਚੰਦਨਵਾੜੀ-ਪੰਨ ੧੦੬

'ਚੰਦਨਵਾੜੀ' ਦੀਆਂ ਕਵਿਤਾਵਾਂ ਲਿਖਣ ਸਮੇਂ ਚਾਤ੍ਰਿਕ ਮੌਤ ਬਾਰੇ ਆਸ਼ਾ ਅਤੇ ਨਿਰਾਸ਼ਾ ਦੇ ਦੁਰਾਹੇ ਉਤੇ ਖੜਾ ਸੀ। ਬੇਸ਼ਕ ਆਵਾਗਵਣ ਦੇ ਫਲਸਫੇ ਨੂੰ ਉਹ ਉਸ ਸਮੇਂ ਵੀ ਮੰਨਦੀ ਸੀ, ਪਰ ਆਤਮਾ ਦੀ ਅਟੱਲਤਾ ਦਾ ਵਿਸ਼ਵਾਸ਼ ਵੀ, ਉਸਦੇ ਮਨ ਨੂੰ ਖੇੜੇ ਵਿਚ ਨਹੀਂ ਸੀ ਰਖਦਾ। ਆਤਮਾ ਬਾਰੇ ਆਸ਼ਾਵਾਦੀ ਹੋਣ ਦੀ ਥਾਂ ਉਸਦੀ ਕਵਿਤਾ ਵਿਚੋਂ ਸਰੀਰ ਦੀ ਨਾਸ਼ਮਾਨਤਾ ਅਤੇ ਅਸਬਿਰਤਾ ਦਾ ਦੁੱਖ ਵਧੇਰੇ ਪਰਗਟ ਹੁੰਦਾ ਸੀ:-

ਮਿੱਟੀ ਦਾ ਚਾ ਸੋਨਾ ਕਰਦੀ, ਹੀਰੇ ਤੋਂ ਕੰਕਰ ਬਣ ਜਾਂਦੇ,
ਆਵਾਗੌਣ ਗੇੜ ਨਿਤ ਰਹਿੰਦਾ, ਖਾਲੀ ਭਰੇ, ਭਰੇ ਸੁਖਣਾਂਦੇ,
ਹਰ ਸ਼ੈ ਵਿਚ ਅਨਸਬਿਰਤਾ ਨੇ, ਐਸਾ ਆਪਨਾ ਆਪ ਵਸਾਇਆ,
ਜੋ ਆਵੇ ਸੋ ਜਾਵਣ ਖਾਤਰ, ਜੋ ਜਾਵੇ ਸੋ ਸਮਝ ਆਇਆ।

(ਚੰਦਨਵਾੜੀ-ਪੰਨਾ ੮੯)

ਦੂਜੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ, ਕਿ ਆਵਾਗਵਣ ਦਾ ਚੱਕਰ ਜਿਸ ਆਤਮਾ ਦੇ ਧੁਰੇ ਦੁਆਲੇ ਘੁੰਮਦਾ ਹੈ, ਉਸ ਆਤਮਾ ਦੀ ਸ਼ਕਤੀ ਦਾ ਕਵੀ ਨੂੰ ਪੂਰੀ ਤਰ੍ਹਾਂ ਅਹਿਸਾਸ ਨਹੀਂ ਸੀ ਹੋਇਆ। 'ਉਮਰ ਖਿਆਮ' ਵਾਂਗ ਦੁਨੀਆਂ ਨੂੰ 'ਮੁਸਾਫਰ-ਖਾਨਾ' ਸਮਝ ਕੇ ਜੀਵਨ ਦੀ ਸਫ਼ ਵਲੇਟਣ ਲਈ ਉਹ ਕਾਹਲਾ ਜਾਪਦਾ ਸੀ:-

ਇਸੇ ਦਰੇੇੜ ਕਾਲ ਦੀ ਅੰਦਰ, ਖੜ ਪੁੱਗੀ ਹੁਣ ਮੇਰੀ ਆ ਕੇ,
ਉਠ ਚੱਲੀ ਵਣਜਾਰੀ ਜਿੰਦੜੀ, ਕੁਝ ਘੜੀਆਂ ਦੀ ਖੇਡ ਵਿਖਾ ਕੇ।
ਖਾਲੀ ਕਰੋ ਮੁਸਾਫਰ ਖਾਨਾ, ਘੜਿਆਲੀ ਨੇ ਠੋਕਰ ਮਾਰੀ,
ਬੱਧੇ ਭਾਰ ਮੁਸਾਫਰ ਭੌਰੇ, ਅਮਲਾਂ ਦੀ ਸਿਰ ਦਾਈ ਖਾਰੀ।

(ਚੰਦਨਵਾੜੀ-ਪੰਨਾ ੯੦)

'ਕੇਸਰ ਕਿਆਰੀ' ਲਿਖਣ ਸਮੇਂ ਵੀ ਕਵੀ ਬੇਸ਼ਕ ਕਦੀ ਕਦੀ ਦੁਨੀਆਂ ਨੂੰ ਸਿਆਪੇ ਦੀ ਜੜ (ਪੰਨਾ-੧੬੨) ਸਮਝਕੇ ਇਕੱਲਵਾਂਜੇ ਚਲੇ ਜਾਣਾ ਲੋਚਦਾ ਸੀ (ਵੇਖੋ ਪੰਨਾ-੧੪੭), ਪਰ 'ਪਰਲੇ ਕਿਨਾਰੇ' (ਪੰਨਾ-੧੪੦) ਦੇ ਨਾਲ ਨਾਲ ਉਰਲੇ ਕਿਨਾਰੇ (ਪੰਨਾ-੧੪੧) ਦੀ ਮਹਾਨਤਾ ਨੂੰ ਵੀ ਜ਼ਰੂਰ ਜਾਣਨ ਲਗ ਪਿਆ ਸੀ। ਬੁਲੇਸ਼ਾਹ ਵਾਂਗ ਸਰੀਰ-ਰੂਪੀ ਚਰਖੇ ਦੇ ਟੁੱਟਣ ਉਤੇ ਹੁਣ ਉਹ ਸ਼ੁਕਰ ਨਹੀਂ ਕਰਦਾ; 'ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਬੋਂ ਛੁੱਟੀ', ਸਗੋਂ ਦਿਲਕੀ-ਹੱਥੀ ਵਾਲੇ ਚਰਖੇ ਉਤੇ ਵੀ ਅਮਲਾਂ ਦੀਆਂ ਪੂਣੀਆਂ ਕੱਤਣੋਂ ਨਹੀਂ ਰੁਕਦਾ:-

੩੩