ਪੰਨਾ:Alochana Magazine 1st issue June 1955.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ(ਸ) ਐਡੇ ਪਿਉ ਦਾ ਪੁੱਤਰ ਹੋ ਕੇ,
ਕਿਉਂ ਨਾ ਚੜਿਆ ਰਹੇ ਸਰੂਰ।

(ਕੇਸਰ ਕਿਆਰੀ-ਪੰਨਾ ੧੫੬)

ਜਦੋਂ ਕਵੀ ਨੂੰ ਆਤਮਾ ਦੀ ਮਹਾਨ ਸ਼ਕਤੀ ਦਾ ਅਨਭਵ ਹੋ ਜਾਂਦਾ ਹੈ, ਉਸਦੇ ਮਨ ਵਿਚੋਂ ਮੌਤ ਦਾ ਭੈ ਉੱਡ ਜਾਂਦਾ ਹੈ। ਉਸਨੂੰ ਗਿਆਨ ਹੋ ਜਾਂਦਾ ਹੈ, ਕਿ ਮੌਤ ਆਤਮਾ ਦੀ ਨਹੀਂ ਹੁੰਦੀ, ਇਹ ਤਾਂ ਸਰੀਰ ਠੰਡਾ ਤੱਤਾ ਹੁੰਦਾ ਹੈ:-

ਠੰਢੀ ਤਾਤੀ ਮਿੱਟੀ ਖਾਹੀ
ਓਹੁ ਨਾ ਬਾਲਾ ਬੂਢਾ ਭਾਈ

[ਆਸਾ ਮਹਲਾ ੫

ਫਿਰ ਰੋਣਾ ਕਾਹਦਾ?

ਮੇਰਾ ਮੇਰਾ ਕਰਿ ਬਿਲਲਾਹੀ
ਮਰਨਹਾਰੁ ਇਹੁ ਜੀਅਰਾ ਨਾਹੀਂ

[ਗਉੜੀ ਗਵਾਰੇਰੀ ਮ:੫

ਫਿਰ ਆਤਮਾ ਇਕ ਰਾਹੀ ਵਾਂਗ ਲੰਮੇ ਸਫਰ ਵਿਚ ਤੁਰਦੀ ਨਜ਼ਰ ਆਉਂਦੀ ਹੈ। ਰਾਹੀ ਨੂੰ ਮੰਜ਼ਲ ਨਹੀਂ ਲੱਭਦੀ। ਉਹ ਮੁੜ ਮੁੜ ਉਹਨਾਂ ਰਾਹਾਂ ਵਲ ਵਧਦਾ ਹੈ। ਨਿਤ ਨਿਤ ਘੁੰਮਦੇ ਰਹਿਣ ਕਰਕੇ ਰਾਹੀਂ ਆਪਣੇ ਰਾਹ ਤੋਂ ਚੰਗੀ ਤਰ੍ਹਾਂ ਵਾਕਫ ਹੋ ਜਾਂਦਾ ਹੈ ਅਤੇ ਮੌਤ ਦੇ ਘੁਪ-ਹਨੇਰੇ ਵਿੱਚ ਇਕੱਲਾ ਹੁੰਦਾ ਹੋਇਆ ਵੀ ਨਹੀਂ ਡਰਦਾ। ਉਸਦੇ ਕਦਮ ਮੰਜ਼ਲ ਦੀ ਭਾਲ ਕਰਦੇ ਖੁਸ਼ੀ ਵਿੱਚ ਨਚਦੇ ਅਗਾਂਹ ਵਧਦੇ ਜਾਂਦੇ ਹਨ:-

ਖਤਰਾ ਹੈ ਕੀ?

ਕੱਲਾ ਸਹੀ।

ਆਇਆ ਭੀ ਤਾਂ

ਕਲਾ ਹੀ ਸਾਂ।

ਹਰ ਰੋਜ਼ ਆਉਂਦੇ ਜਾਂਦਿਆਂ,

ਮਿਣ ਛੱਡਿਆ ਹੈ ਰਾਹ ਮੈਂ।

ਡੂੰਘੇ ਹਨੇਰੇ ਵਿਚ ਭੀ,

ਭੁਲਦਾ ਨਹੀਂ ਮੈਂ ਆਲ੍ਹਣਾ।

[ਨਵਾਂ ਜਹਾਨ-ਪੰਨਾ ੩੮

ਆਤਮਾ-ਰੂਪੀ ਰਾਹੀ ਦੇਸ਼-ਕਾਲ ਦੀਆਂ ਹੱਦਾਂ ਟੱਪਕੇ ਮੌਤ ਨੂੰ ਲਤਾੜਦਾ ਆਪਣੇ

੩੫