ਪੰਨਾ:Alochana Magazine 1st issue June 1955.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਇਤਨੀ ਤੀਬਰ ਹੋ ਚੁਕੀ ਸੀ, ਕਿ ਉਹ ਮੌਤ ਦੇ ਫਰਿਸ਼ਤੇ ਨੂੰ ਵੀ ਕਹਿ ਦਿੰਦਾ ਹੈ:-

ਜਮਦੂਤ ! ਮੇਰੇ ਤੇ ਹਾਲੇ ਰੁਅਬ ਜਮਾ ਨਾ

ਵਾਰੰਟ ਮੌਤ ਦੇ ਘੜੀ ਮੁੜੀ ਵਿਖਾ ਨਾ

[ਨਵਾਂ ਜਹਾਨ-ਪੰਨਾ ੭੮

ਕਿਉਂਕਿ “ਨਵੇਂ ਜਹਾਨ ਵਿਚ ਕਵੀ ਭਾਰਤ ਨੂੰ ਸੁਤੰਤਰ ਵੇਖਣਾ ਚਾਹੁੰਦਾ ਸੀ:-

ਮੈਂ ਮੁਠ ਵਿਚ ਮੌਤ ਹਯਾਤ ਸਾਂਭ ਕੇ ਰੱਖੀਆਂ,
ਆਜ਼ਾਦੀ ਦਾ ਦਿਨ ਵੇਖ ਲੈਣ ਏਹ ਅੱਖੀਆਂ।

[ਨਵਾਂ ਜਹਾਨ-ਪੰਨਾ ੭੯]

ਅਤੇ ਕਵੀ ਨੇ ਆਪਣੇ ਜੀਉਂਦੇ ਜੀਅ ਭਾਰਤ ਨੂੰ ਸੁਤੰਤਰ ਵੇਖ ਲਿਆ | ਪਰ ਰਾਜਸੀ ਆਜ਼ਾਦੀ ਤਾਂ ਇਕ ਪੜਾ ਸੀ, ਮੰਜ਼ਲ ਥੋੜੀ ਸੀ ? ਆਤਮਾ ਦੇ ਰਾਹੀ ਦੀ ਮੰਜ਼ਲ ਤਾਂ ਰਾਜਸੀ, ਆਰਥਕ ਅਤੇ ਸਮਾਜਕ ਆਜ਼ਾਦੀਆਂ ਤੋਂ ਬਹੁਤ ਅਗਾਹ ਬੇਗ਼ਮ ਪੁਰੇ ਦੇ ਦੇਸ਼ ਵਿਚ ਹੈ । ਸੋ ਇਹ ਰਾਹੀ ਜਿਤਨਾ ਚਿਰ ਬਾਹਰਮੁਖੀ ਜੀਵਨ ਦੇ ਨਸ਼ੇ ਵਿਚ ਅੰਤਰਮੁਖੀ ਜੀਵਨ ਨੂੰ ਭੁਲਿਆ ਰਹਿੰਦਾ ਹੈ, ਇਹ “ਬੇਗਮ ਪੁਰੇ ਵਿਚ ਪਰਵੇਸ਼ ਨਹੀਂ ਕਰ ਸਕਦਾ । ਆਤਮਕ ਉਨਤੀ ਤੋਂ ਬਿਨਾਂ ਪਦਾਰਥਕ ਤਰੱਕੀ ਮਨੁਖਤਾ ਦੇ ਮਨ ਵਿਚੋਂ ਮੌਤ ਦਾ ਭੈ ਕਦੇ ਨਹੀਂ ਜਾ ਸਕਦੀ । ਮੌਤ ਦਾ ਭੈ ਦੂਰ ਕਰਨ ਲਈ ਮਨ ਦੇ ਕਿਲੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ । ਫੌਜਾਂ, ਤੋਪਾਂ ਅਤੇ ਐਟਮ ਬੰਬ ਮੌਤ ਦੇ ਡਰਾ ਨੂੰ ਘਟਾਉਂਦੇ ਨਹੀਂ, ਵਧਾਉਂਦੇ ਬੇਸ਼ਕ ਹਨ । ਸੋ ਮਨ ਦੀ ਮਜ਼ਬੂਤੀ ਮੌਤ ਦਾ ਡਰ ਨਾਸ ਕਰਦੀ ਹੈ । ਪਰ ਮਨ ਦੀ ਮਜ਼ਬੂਤੀ ਮਨ ਦੇ ਟਿਕਾਉ ਵਿਚ ਹੈ । ਟਿਕਾਉ ਅਨੇਕ-ਚਿੰਤਨ ਦੀ ਥਾਂ ਇਕ-ਚਿੰਤਨ ਵਿਚ ਹੈ । ਖੰਡਰਨ ਦੀ ਥਾਂ ਜੁੜਨ ਵਿਚ ਹੈ । ਟਾਹਣਾਂ ਵਲ ਵਧਣ ਦੀ ਥਾਂ ਜੜ ਨੂੰ ਪਕੜਨ ਵਿਚ ਹੈ ਅਤੇ ਛੋਟੀਆਂ ਲਾਈਨਾਂ ਵਲ ਟੁਰਨ ਦੀ ਬਜਾਏ ਜੰਕਸ਼ਨ (ਮਰਕਜ਼) ਵਲ ਜਾਣ ਵਿਚ ਹੈ:-


ਪੈਂਡਾ ਤੇਰਾ ਘਟ ਜਾਣਾ ਸੀ,
ਮਰਕਜ਼ ਵਲ ਜੇ ਤੁਰਿਆ ਜਾਣੋ ।

ਭਰਮ ਭੁਲੇਖਿਆ ਤੋਂ ਬਚ ਬਚ ਕੇ,
ਵਲ ਵਿੰਗਾਂ ਵਲ ਝਾਤ ਨਾ ਪਾਂਦੇ।

[ਸੂਫੀਖਾਨਾ-ਪੰਨਾ ੧੭]

ਮਰਕਜ਼ · ਵਿਚ ਵਿਸ਼ਵਾਸ਼ ਹੀ ਮਨ ਦੀ ਟੇਕ ਹੈ । ਇਸ ਦੇ ਬਿਨਾਂ ਮਨ ਨਹੀਂ ਟਿਕ ਸਕਦਾ ਅਤੇ ਮਨ ਦੇ ਵਿਕਾਉ ਤੋਂ ਬਿਨਾਂ ਮੌਤ ਦਾ ਭੈ ਨਹੀਂ ਮਰ ਸਕਦਾ । ਚਾਤ੍ਰਿਕ ਨੂੰ ਇਸ ਸਚਾਈ ਦਾ ਪੂਰਾ ਗਿਆਨ ਸੀ । ਉਸ ਨੂੰ ਇਹ ਵੀ ਪਤਾ ਸੀ, ਕਿ ਬਹੁਤੀ

੩੭